ਮੋਗਾ, 28 ਅਕਤੂਬਰ ( ਕੁਲਵਿੰਦਰ ਸਿੰਘ)-ਮੋਗਾ ਵਿਖੇ ਸ਼ਹੀਦ ਕਾਮਰੇਡ ਨਛੱਤਰ ਸਿੰਘ ਹਾਲ ਵਿਖੇ ਸੁਲੇਖ ਸਭਾ ਮੋਗਾ ਦਾ ਪਲੇਠਾ ਸੈਮੀਨਾਰ 30 ਅਕਤੂਬਰ ਨੂੰ ਸ਼ਾਮ 3 ਵਜੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸੁੰਦਰ ਲਿਖਾਈ ਅਤੇ ਸੁੰਦਰ ਜੀਵਨ ਸ਼ੈਲੀ ਲਈ ਪੰਜਾਬ ਭਰ ਵਿੱਚ ਮਸ਼ਹੂਰ ਅਧਿਆਪਕ ਗੁਰਪ੍ਰੀਤ ਸਿੰਘ ਮੁਖ ਤੋਰ ਤੇ ਸਕਰਾਤਮਕਤਾ ਸੰਬੰਧੀ ਵਿਖਿਆਨ ਕਰਨਗੇ। ਪਰਮਜੋਤ ਸਿੰਘ ਅਤੇ ਕੁਲਦੀਪ ਸਿੰਘ ਕਲਸੀ ਨੇ ਦੱਸਿਆ ਕਿ ਇਹ ਸੈਮੀਨਾਰ ਮੋਟੇਵੀਸ਼ਨਲ ਸੈਮੀਨਾਰ ਹੈ ਜਿਸ ਨੂੰ ਆਪਣੀ ਕਿਸਮਤ ਸੰਵਾਰੋ ਦੇ ਸਿਰਲੇਖ ਹੇਠ ਕਰਵਾਇਆ ਜਾ ਰਿਹਾ ਹੈ। ਨਿਵੇਕਲੇ ਤਰਾਂ ਦੇ ਇਸ ਸੈਮੀਨਾਰ ਦਾ ਮਕਸਦ ਸੁਚੱਝੀ ਜੀਵਨ ਜਾਂਚ ਸਮਝ ਕੇ ਸਾਨੂੰ ਸਾਰੀਆਂ ਨੂੰ ਦਿਮਾਗੀ ਪ੍ਰੇਸ਼ਾਨੀਆਂ ਅਤੇ ਤੰਗੀਆਂ ਤੋਂ ਨਿਜ਼ਾਤ ਦਿਵਾਉਣ ਦੀ ਕੋਸ਼ਿਸ਼ ਕਰਨਾ ਹੈ ਇਸ ਤੋਂ ਇਲਾਵਾ ਸੁਖਬਿੰਦਰ ਸਿੰਘ ਕੈਂਥ ਰਬਾਬ ਦੀ ਕਲਾ ਸਰੋਤਿਆਂ ਸਾਹਮਣੇ ਪੇਸ਼ ਕਰਨਗੇ ਅਤੇ ਰਣਜੀਤ ਸਿੰਘ ਸੋਹਲ ਕੇਲੀਗ੍ਰਾਫੀ ਆਰਟ ਦੇ ਗੁਰ ਦੱਸਣਗੇ । ਇਸ ਸੈਮੀਨਾਰ ਦਾ ਉਦਘਾਟਨ ਡਾ ਜਗਤਾਰ ਸੇਖੋਂ ਜੀ ਉਚੇਚੇ ਤੋਰ ਤੇ ਪਹੁੰਚ ਕੇ ਕਰਨਗੇ।ਇਸ ਸੈਮੀਨਾਰ ਵਿਚ ਮੋਹਿੰਦਰਪਾਲ ਲੂੰਬਾ , ਦਰਸ਼ਨ ਸਿੰਘ ਵਿਰਦੀ , ਜ਼ਿਲਾ ਕੋਆਰਡੀਨੇਸ਼ਨ ਕਮੇਟੀ , ਬਲਜੀਤ ਸਿੰਘ ਐਮ ਸੀ , ਬਲੱਡ ਸੇਵਾ ਸੁਸਾਇਟੀ , ਖਾਲਸਾ ਸੇਵਾ ਸੁਸਾਇਟੀ , ਗੁਰੂ ਦੀ ਗੋਲਕ ਚੈਰੀਟੇਬਲ, ਇਲਕਟਰੋਹੌਮੇਓਪੈਥੀ ਐਸੋਸੀਐਸ਼ਨ , ਟੀਮ ਨੇਚਰ ਫ੍ਰੇਂਡ , ਕੁਲਜੀਤ ਗਿੱਲ , ਨੀਰਜ ਕੁਮਾਰ , ਰਜਿੰਦਰ ਸਿੰਘ , ਜਸਕਰਨ ਹੈਪੀ , ਹਰਮੇਲ ਸਿੰਘ , ਹੈਪੀ ਕਾਹਨਪੁਰੀਆ , ਜੱਸ ਢਿੱਲੋਂ , ਗੁਰਮੀਤ ਸਿੰਘ ਸੋਢੀ , ਸੁਖਬਿੰਦਰ ਸਿੰਘ ਕੈਂਥ , ਰਣਜੀਤ ਸਿੰਘ ਸੋਹਲ , ਸਤਿੰਦਰ ਪਾਲ ਸਿੰਘ , ਦਲਜੀਤ ਸਿੰਘ, ਗੁਰਜੰਟ ਸਿੰਘ , ਮੇਜਰ ਸਿੰਘ ਆਦਿ ਵਿਸ਼ੇਸ਼ ਸਹਿਯੋਗ ਦੇ ਰਹੇ ਹਨ।