Home Education ਪਿੰਡ ਡੱਲਾ ਵਿਖੇ ਨਸ਼ਿਆਂ ਦੀ ਰੋਕਥਾਮ ਲਈ ਵਿਸ਼ੇਸ਼ ਕੈਂਪ ਲਗਾਇਆ

ਪਿੰਡ ਡੱਲਾ ਵਿਖੇ ਨਸ਼ਿਆਂ ਦੀ ਰੋਕਥਾਮ ਲਈ ਵਿਸ਼ੇਸ਼ ਕੈਂਪ ਲਗਾਇਆ

61
0


ਜਗਰਾਓਂ, 14 ਜੂਨ (ਜਗਰੂਪ ਸਿੰਘ ਸੋਹੀ, ਕਮਲ ਅਖਾੜਾ)-ਸਮੂਹ ਨਗਰ ਨਿਵਾਸੀ ਪਿੰਡ ਡੱਲਾ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਨਾਲ ਪਿੰਡ ਵਿੱਚ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਦੇ ਵਿਸ਼ੇਸ਼ ਕੈਪ ਲਾਇਆ ਗਿਆ। ਜਿਸ ਵਿੱਚ ਸਿਹਤ ਵਿਭਾਗ ਪਿੰਡ ਹਠੂਰ ਤੋਂ ਡਾਕਟਰ ਸਵਰਨ ਸਿੰਘ ਡੱਲਾ, ਡਾਕਟਰ ਸੁਖਦੇਵ ਸਿੰਘ ਡੱਲਾ, ਡਾਕਟਰ ਸੰਦੀਪ ਕੌਰ, ਡਾਕਟਰ ਗੁਰਦੀਪ ਸਿੰਘ ਮੱਲਾ, ਨਸ਼ਾ ਛੜਾਉ ਕੇਂਦਰ ਜਗਰਾਉ ਤੋਂ ਡਾਕਟਰ ਜਸਵਿੰਦਰ ਸਿੰਘ, ਅਮਨਪ੍ਰੀਤ ਕੌਰ, ਕੌਸਲਰ ਕੈਪਟਨ ਜਗਜੀਤ ਸਿੰਘ, ਆਸ਼ਾ ਵਰਕਰ ਸਾਰੇ ਸਟਾਫ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦਿਤੀਆਂ ਗਈਆਂ ਅਤੇ ਉਨ੍ਹਾਂ ਦੀ ਕੌਂਸਲਿੰਗ ਕੀਤੀ ਗਈ। ਪਿੰਡ ਡੱਲਾ ਸਰਪੰਚ ਬੀਬੀ ਜਸਵਿੰਦਰ ਕੌਰ ਵੱਲੋਂ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਦੇ ਉਪਰਾਲੇ ਹਮੇਸ਼ਾ ਕੀਤੇ ਜਾਣਗੇ। ਇਸ ਮੌਕੇ ਤੇ ਸਰਪੰਚ ਜਸਵਿੰਦਰ ਕੌਰ ਨਗਰ ਨਿਵਾਸੀਆ ਐਨ ਆਰ ਆਈ ਵੀਰਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਪੰਚ ਛਿੰਦਰਪਾਲ ਕੌਰ, ਪੰਚ ਗੁਰਮੀਤ ਕੌਰ, ਪਰਮਜੀਤ ਕੌਰ ਪੰਚ , ਚਰਨ ਕੋਰ ਪੰਚ , ਪਰੀਤ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਪਰਵਾਰ ਸਿੰਘ, ਰਾਜਬਿੰਦਰ ਸਿੰਘ , ਲਛਮਣ ਸਿੰਘ , ਬਲਵੀਰ ਸਿੰਘ , ਗੁਰਨਾਮ ਸਿੰਘ , ਦਰਸਨ ਸਿੰਘ ਪੰਚਾਇਤ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here