ਜਗਰਾਓਂ, 14 ਜੂਨ ( ਮੋਹਿਤ ਜੈਨ)- ਲੋਕ ਸੇਵਾ ਸੁਸਾਇਟੀ ਵੱਲੋਂ ਮੰਦਰ ਤੇ ਸ਼ਮਸ਼ਾਨ ਘਾਟ ਵਿਖੇ 7 ਸੀਮਿੰਟ ਦੇ ਬੈਂਚ ਦਿੱਤੇ ਗਏ। ਸਥਾਨਕ ਗੀਤਾ ਭਵਨ ਨੂੰ ਪੰਜ ਸੀਮਿੰਟ ਦੇ ਬੈਂਚ ਦੇਣ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਕਿਹਾ ਕਿ ਸਵ: ਸੁਸ਼ੀਲ ਜੈਨ ਦੀ ਤੀਸਰੀ ਬਰਸੀ ਨੂੰ ਸਮਰਪਿਤ ਪੂਰਾ ਮਹੀਨਾ ਭਰ ਸਮਾਜ ਸੇਵਾ ਦੇ ਕੰਮਾਂ ਨੂੰ ਤਰਜੀਹ ਦਿੱਤੀ ਗਈ ਹੈ| ਉਨ੍ਹਾਂ ਦੱਸਿਆ ਕਿ ਇਸ ਮਹੀਨੇ ਪਹਿਲਾਂ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਅੱਜ ਗੀਤਾ ਭਵਨ ਨੂੰ ਪੰਜ ਅਤੇ ਸ਼ਮਸ਼ਾਨ ਘਾਟ ਦੇ ਘੜਾ ਭੰਨ ਵਾਲੇ ਅਸਥਾਨ ’ਤੇ ਦੋ ਸੀਮਿੰਟ ਦੇ ਬੈਂਚ ਲੋਕਾਂ ਦੇ ਬੈਠਣ ਲਈ ਲਗਾਏ ਗਏ ਹਨ| ਇਸ ਮੌਕੇ ਗੀਤਾ ਭਵਨ ਦੇ ਪੁਜਾਰੀ ਅਯੁੱਧਿਆ ਪ੍ਰਸ਼ਾਦ ਨੇ ਸੁਸਾਇਟੀ ਵੱਲੋਂ ਨਿਰਵਿਘਨ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਤਾਰੀਫ਼ ਕੀਤੀ| ਇਸ ਮੌਕੇ ਪੋ੍ਰਜੈਕਟ ਕੈਸ਼ੀਅਰ ਰਾਜੀਵ ਗੁਪਤਾ, ਰਾਜਿੰਦਰ ਜੈਨ ਕਾਕਾ, ਪੋ੍ਰਜੈਕਟ ਚੇਅਰਮੈਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਗੋਪਾਲ ਗੁਪਤਾ, ਕਪਿਲ ਸ਼ਰਮਾ, ਮਨੋਹਰ ਸਿੰਘ ਟੱਕਰ, ਮੁਕੇਸ਼ ਗੁਪਤਾ ਆਦਿ ਹਾਜ਼ਰ ਸਨ|