ਪਿਛਲੇ ਕੁਝ ਸਾਲਾਂ ਤੋਂ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ’ਚ ਤਬਾਹੀ ਮਚਾਈ ਸੀ। ਇਸ ਦੀ ਲਪੇਟ ’ਚ ਆਉਣ ਨਾਲ ਲੱਖਾਂ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ। ਇਸ ਦੀ ਰੋਕਥਾਮ ਲਈ ਜਿੱਥੇ ਦੁਨੀਆ ਭਰ ਦੇ ਲੋਕ ਆਪਣੇ ਘਰਾਂ ਵਿਚ ਕੈਦ ਹੋ ਕੇ ਰਹਿ ਗਏ ਉਥੇ ਦੁਨੀਅਆੰ ਭਰ ਦੇ ਦੇਸ਼ ਵੀ ਇਕ ਦਾਇਰੇ ਅੰਦਰ ਸਿਮਟ ਕੇ ਰਹਿ ਗਏ ਸਨ। ਇਸ ਮਹਾਂਮਾਰੀ ਦੀ ਰੋਕਥਾਮ ਲਈ ਦੁਨੀਅਆੰ ਦੇ ਸਭ ਵੱਡੇ ਦੇਸ਼ਾਂ ਨੇ ਵੈਕਸੀਨੇਸ਼ਨ ਤਿਆਰ ਕੀਤੀ ਅਤੇ ਸਮੂਹਿਕ ਰੂਪ ਵਿਚ ਸਾਰੇ ਦੇਸ਼ਾਂ ਵਿਚ ਇਸ ਵੈਕਸੀਨੇਸ਼ਨ ਨੂੰ ਲਗਾਉਣ ਦਾ ਕੰਮ ਸ਼ੁਰੂ ਹੋਇਆ। ਜਿਸਤੋਂ ਬਾਅਦ ਇਸ ਮਹਾਂਮਾਰੀ ਤੇ ਰੋਕ ਲੱਗ ਸਕੀ। ਪਰ ਹੁਣ ਇਕ ਵਾਰ ਫਿਰ ਤੋਂ ਆਪਣਾ ਰੰਗ ਦਿਖਾਉਣ ਲੱਗੀ ਹੈ। ਖਾਸ ਕਰਕੇ ਚੀਨ ਇਕ ਵਾਰ ਫਿਰ ਇਸ ਬਿਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਉਸਤੋਂ ਬਾਅਦ ਇੱਕ ਵਾਰ ਫਿਰ, ਹੁਣ ਪੂਰੀ ਦੁਨੀਆ ਵਿੱਚ ਇਸ ਮਹਾਂਮਾਰੀ ਦੇ ਫੈਲਣ ਦਾ ਖਤਰਾ ਮੰਡਰਾਉਣ ਲੱਗਾ ਹੈ। ਅਜਿਹੇ ਵਿੱਚ ਭਾਰਤ ਨੇ ਕਰੋਨਾ ਦੀ ਨੱਕ ਵਿਚ ਪਾਉਣ ਵਾਲੀ ਤਿਆਰ ਕੀਤੀ ਵੈਕਸੀਨੇਸ਼ਨ ਪੂਰੀ ਦੁਨੀਆਂ ਲਈ ਕ੍ਰਾਂਤੀਕਾਰੀ ਸਫਲਤਾ ਸਾਬਤ ਹੋ ਸਕਦੀ ਹੈ। ਭਾਰਤ ਬਾਇਓਟੈਕ ਕੰਪਨੀ ਵਲੋਂ ਤਿਆਰ ਕੀਤੀ ਗਈ ਨੱਕ ਵਾਲੀ ਵੈਕਸੀਨੇਸ਼ਨ ਨਾਲ ਦੁਨੀਆਂ ਭਰ ਚੋਂ ਕਰੋਨਾ ਦੇ ਖਾਤਮੇ ਲਈ ਵੱਡੀ ਅਤੇ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਅੱਗੇ ਆਇਆ ਹੈ। ਕੰਪਨੀ ਵੱਲੋਂ ਤਿਆਰ ਕੀਤੀ ਗਈ ਵੈਕਸੀਨੇਸ਼ਨ ਨੱਕ ਰਾਹੀਂ ਲਈ ਜਾ ਸਕੇਗੀ। Çੱਜਸ ਦੀਆਂ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਆਉਣ ਵਾਲੇ ਨਵੇਂ ਸਾਲ ਦੀ ਸ਼ੁਰੂਆਤ ਵਿਚ ਇਹ ਵੈਕਸੀਨੇਸ਼ਨ ਬਾਜ਼ਾਰ ਵਿੱਚ ਉਪਲਬਧ ਹੋਵੇਗੀ।।ਬਾਜ਼ਾਰ ਵਿੱਚ ਇਸ ਟੀਕੇ ਦੇ ਆਉਣ ਨਾਲ 100 ਫੀਸਦੀ ਲੋਕ ਵੈਕਸੀਨੇਸ਼ਨ ਕਰਨ ਵਿਚ ਵੱਡੀ ਸਫਲਤਾ ਹਾਸਿਲ ਹੋ ਸਕੇਗੀ। ਇਸ ਤੋਂ ਪਹਿਲਾਂ ਟੀਕੇ ਰਾਹੀਂ ਵੈਕਸੀਨੇਸ਼ਨ ਲਗਾਇਆ ਜਾਂਦਾ ਸੀ, ਬਹੁਤ ਸਾਰੇ ਲੋਕ ਅਜਿਹੇ ਸਨ ਜੋ ਟੀਕਾ ਨਹੀਂ ਲਗਵਾਉਣਾ ਚਾਹੁੰਦੇ ਸਨ ਅਤੇ ਹੁਣ ਵੀ ਉਨ੍ਹਾਂ ਵਲੋਂ ਕਰੋਨਾ ਦੀ ਵੈਕਸੀਨੇਸ਼ਨ ਨਹੀਂ ਲਈ ਗਈ। ਅਜਿਹੇ ਲੋਕਾਂ ਨੂੰ ਵੀ ਨੱਕ ਰਾਹੀਂ ਵੈਕਸੀਨਮੇਸ਼ਨ ਦੇਣ ਦਾ ਸਰੋਤ ਬਣ ਸਕਦੀ ਹੈ। ਇਸ ਲਈ ਜੋ ਲੋਕ ਪਹਿਲਾਂ ਹੀ ਟੀਕਾ ਲਗਵਾ ਚੁੱਕੇ ਹਨ ਅਤੇ ਉਹ ਵਿਅਕਤੀ ਜੇਕਰ ਉਹ ਦੁਬਾਰਾ ਇਸ ਦੀ ਲਪੇਟ ’ਚ ਆ ਵੀ ਗਏ ਤਾਂ ਬਹੁਤਾ ਨੁਕਸਾਨ ਨਹੀਂ ਹੋਵੇਗਾ। ਪਰ ਜਿਨ੍ਹਾਂ ਨੇ ਹੁਣ ਤੱਕ ਵੈਕਸੀਨੇਸ਼ਨ ਲਗਵਾਈ ਹੀ ਨਹੀਂ ਹੈ ਉਹ ਲੋਕ ਇਸਦੀ ਲਪੇਟ ਵਿਚ ਆਉਂਦੇ ਹਨ ਤਾਂ ਖਤਰੇ ਦੇ ਨਿਸ਼ਾਨ ’ਤੇ ਖੜ੍ਹੇ ਹੋਣਗੇ। ਹੁਣ ਨੱਕ ਰਾਹੀਂ ਵੈਕਸੀਨੇਸ਼ਨ ਆਉਣ ਨਾਲ ਲੋਕਾਂ ਨੂੰ ਇਸ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ ਅਤੇ ਭਾਰਤ ਇਕ ਵਾਰ ਫਿਰ ਕਰੋਨਾ ਵਰਗੀ ਖਤਰਨਾਕ ਬੀਮਾਰੀ ਦੇ ਖਾਤਮੇਂ ਲਈ ਮੁੱਖ ਗੇਮ ਚੇਂਜਰ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਭਾਰਤ ਸਰਕਾਰ ਦੀ ਇਸ ਮੰਹਾਂਮਾਰੀ ਨੂੰ ਖਤਮ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਹਰੇਕ ਭਾਰਤ ਵਾਸੀ ਨੂੰ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਇਸ ਮਹਾਂਮਾਰੀ ਤੇ ਸਫਲਤਾ ਪੂਰਵਕ ਜਿੱਤ ਹਾਸਿਲ ਕੀਤੀ ਜਾ ਸਕੇ।
ਹਰਵਿੰਦਰ ਸਿੰਘ ਸੱਗੂ