ਸਮਾਣਾ (ਬਿਊਰੋ) ਕੈਨੇਡਾ ਵਿੱਚ ਪੰਜਾਬੀ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਸਮਾਣਾ ਦੇ ਕਸਬਾ ਘੱਗਾ ਤੋਂ ਨੌਜਵਾਨ ਸਾਲ 2019 ਵਿੱਚ ਸਟੱਡੀ ਵੀਜ਼ਾ ਉਤੇ ਕੈਨੇਡਾ ਗਿਆ ਸੀ।ਮ੍ਰਿਤਕ ਦੀ ਪਛਾਣ ਅਰਸ਼ਦੀਪ ਵਰਮਾ (24) ਵਜੋਂ ਹੋਈ ਹੈ।ਉਹ ਕੈਨੇਡਾ ਦੇ ਕੈਬਿਰੀਅਨ ਕਾਲਜ ਵਿੱਚ ਸਟੱਡੀ ਕਰਦਾ ਸੀ। ਮ੍ਰਿਤਕ ਨੇ ਆਪਣੇ ਘਰ ਵਿੱਚ ਹੀ ਫਾਹਾ ਲੈ ਲਿਆ,ਜਿਸ ਦੀ ਜਾਣਕਾਰੀ ਉਹਨਾਂ ਦੇ ਪਰਿਵਾਰਕ ਮਿੱਤਰ ਨੇ ਫੋਨ ਰਾਹੀਂ ਦਿੱਤੀ ਹੈ।ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਖੁਦਕੁਸ਼ੀ ਨਹੀਂ ਕਰ ਸਕਦਾ ਹੈ।ਪੀੜਤ ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਮ੍ਰਿਤਕ ਲੜਕੇ ਦੀ ਦੇਹ ਨੂੰ ਜਲਦੀ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।