Home crime ਘਰ ‘ਚ ਜਗਾੜੂ ਹਥਿਆਰ ਬਣਾਉਣ ਵਾਲਾ ਨੌਜਵਾਨ ਕਾਬੂ, ਮੁਕੱਦਮਾ ਦਰਜ

ਘਰ ‘ਚ ਜਗਾੜੂ ਹਥਿਆਰ ਬਣਾਉਣ ਵਾਲਾ ਨੌਜਵਾਨ ਕਾਬੂ, ਮੁਕੱਦਮਾ ਦਰਜ

229
0


ਫਿਰੋਜ਼ਪੁਰ (ਬਿਊਰੋ) ਪਿੰਡ ਰੱਤਾ ਖੇੜਾ ਦੇ ਇਕ ਨੌਜਵਾਨ ਲਵਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਹੈ ਕਿ ਲਵਪ੍ਰੀਤ ਨਾਂਅ ਦਾ ਨੌਜਵਾਨ ਕੋਲੋਂ ਪੁਲਿਸ ਨੂੰ ਘਰ ਬਣਾਇਆ ਹੋਇਆ ਦੇਸੀ ਪਿਸਤੌਲ ਸਮੇਤ ਕਈ ਹੋਰ ਹਥਿਆਰ ਬਰਾਮਦ ਹੋਏ ਹਨ। ਇਸ ਬਾਰੇ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਲਵਪ੍ਰੀਤ ਸਿੰਘ ਨੇ ਪਿੰਡ ਰੱਤਾ ਖੇੜਾ ਦੇ ਨੌਜਵਾਨ ਨੂੰ ਕਾਬੂ ਕੀਤਾ, ਜੋ ਕਿ ਜੁਗਲਬੰਦੀ ਕਰਕੇ ਘਰ ਵਿਚ ਹਥਿਆਰ ਬਣਾਉਂਦਾ ਸੀ, ਜਿਸ ਕੋਲੋਂ ਇਕ ਪਿਸਤੌਲ ਬਰਾਮਦ ਹੋਇਆ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨੇ ਏਅਰ ਗੰਨ ਤੋਂ ਏਅਰ ਪਿਸਤੌਲ ਬਣਾਇਆ ਹੈ ਅਤੇ ਇਸ ਕੋਲੋਂ ਹੋਰ ਤਿੰਨ ਹਥਿਆਰ ਬਰਾਮਦ ਕੀਤੇ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਹਥਿਆਰ ਆਪ ਖੁਦ ਬਣਾਉਂਦਾ ਹੈ।ਪੁਲਿਸ ਦਾ ਕਹਿਣਾ ਹੈ ਕਿ ਇਸ ਨੇ ਮੋਟਰਸਾਈਕਲ ਦੇ ਪਾਰਟ ਤੋਂ ਕਈ ਹਥਿਆਰ ਬਣਾਏ ਸਨ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

LEAVE A REPLY

Please enter your comment!
Please enter your name here