ਜ਼ੀਰਾ, 5 ਜੁਲਾਈ (ਅਸਵਨੀ)-ਜ਼ੀਰਾ ਵਿਖੇ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਹ ਮੰਦਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਲੱਗ ਪਏ ਹਨ ਅਤੇ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ, ਅਜਿਹੀਆਂ ਵਾਰਦਾਤਾਂ ਉਪਰੰਤ ਪੁਲਿਸ ਸੱਪ ਨਿਕਲਣ ਤੋਂ ਬਾਅਦ ਲਕੀਰ ਪਿਟਦੀ ਨਜ਼ਰ ਆਉਂਦੀ ਹੈ।ਅਜਿਹਾ ਹੀ ਮਾਮਲਾ ਜ਼ੀਰਾ ਦੇ ਤਲਵੰਡੀ ਰੋਡ ਤੇ ਸਥਿਤ ਖੰਡ ਮਿੱਲ ਵਿਚ ਬਣੇ ਮਾਤਾ ਕਾਲੀ ਜੀ ਦੇ ਮੰਦਰ ਤੋਂ ਸਾਹਮਣੇ ਆਇਆ ਹੈ ।ਜਿੱਥੇ ਚੋਰਾਂ ਵੱਲੋਂ ਹਜ਼ਾਰਾਂ ਰੁਪਏ ਦੇ ਚਾਦੀ ਦੇ ਗਹਿਣੇ, ਬੈਟਰਾ , ਇਨਵਰਟਰ ਅਤੇ ਐੱਲ.ਈ.ਡੀ ਚੋਰੀ ਕਰਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਾਲੀ ਮਾਤਾ ਮੰਦਿਰ ਦੇ ਪ੍ਰਧਾਨ ਤਰਸੇਮ ਲਾਲ ਜੁਨੇਜਾ ਨੇ ਦੱਸਿਆ ਕਿ ਬੀਤੀ ਕੱਲ੍ਹ ਰਾਤ ਕਰੀਬ ਡੇਢ ਵਜ਼ੇ ਉਨ੍ਹਾਂ ਨੂੰ ਸਕਿਓਰਟੀ ਗਾਰਡ ਦਾ ਫੋਨ ਆਇਆ ਕਿ ਮੰਦਿਰ ਵਿਚ ਚੋਰੀ ਹੋ ਗਈ ਹੈ, ਜਿਸ ’ਤੇ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਜਾ ਕੇ ਦੇਖਿਆ ਗਿਆ ਕਿ ਮੂਰਤੀਆਂ ਨਾਲ ਛੇੜਛਾੜ ਕੀਤੀ ਹੋਈ ਸੀ ਅਤੇ ਚੌਰਾ ਨੈ ਮਾਤਾ ਕਾਲੀ ਜੀ ਦੇ ਗਲੇ ਵਿਚ ਪਾਏ ਹੋਏ ਚਾਂਦੀ ਦੇ ਗਹਿਣੇ ਚੋਰੀ ਕੀਤੇ ਅਤੇ ਗੋਲਕ ਦੀ ਭੱਨ ਧੋੜ ਕੀਤੀ ਅਤੈ ਉੱਥੇ ਲੱਗੇ ਇਨਵਰਟਰ, ਐੱਲ.ਈ.ਡੀ ਚੋਰੀ ਕਰਕੇ ਲੈ ਗਏ ਅਤੇ ਇਹ ਸਾਰਿ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ। ਇਸ ਮੌਕੇ ਪ੍ਰਧਾਨ ਤਰਸੇਮ ਲਾਲ ਜੁਨੇਜਾ ਨੇ ਪੁਲਿਸ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਰੀਬ ਸਵੇਰੇ 8 ਵਜ਼ੇ ਉਨ੍ਹਾਂ ਵੱਲੋਂ ਥਾਣਾ ਜ਼ੀਰਾ ਵਿਖੇ ਦਰਖਾਸਤ ਦਿੱਤੀ ਗਈ ਅਤੇ ਸੱਤ ਘੰਟੇ ਬੀਤ ਜਾਣ ’ਤੇ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦੀ ਚੋਰਾਂ ਦੀ ਭਾਲ ਕੀਤੀ ਜਾਵੇ ਅਤੇ ਚੋਰਾਂ ਨੂੰ ਸਲਾਖਾ ਪਿੱਛੇ ਸੁੱਟਿਆ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕੇ।