ਆਪਣੀ ਸੁਰੱਖਿਆ ਲਈ ਐਸਐਸਪੀ ਨੂੰ ਦਿੱਤਾ ਮੰਗ ਪੱਤਰ
ਮਾਮਲਾ-ਮੋਗਾ ’ਚ ਸੁਨਿਆਰੇ ਦੀ ਦੁਕਾਨ ’ਚ ਦਾਖਲ ਹੋ ਕੇ ਮਾਲਕ ਦੀ ਹੱਤਿਆ ਕਰਨ ਦਾ
ਜਗਰਾਉਂ, 13 ਜੂਨ ( ਰਾਜੇਸ਼ ਜੈਨ, ਭਗਵਾਨ ਭੰਗੂ )-ਮੋਗਾ ਦੇ ਰਾਮਗੰਜ ਬਾਜ਼ਾਰ ’ਚ ਸੋਮਵਾਰ ਨੂੰ ਸੁਨਿਆਰੇ ਦੇ ਸ਼ੋਅਰੂਮ ’ਚ ਗਹਿਣੇ ਦੇਖਣ ਦੇ ਬਹਾਨੇ ਆਏ ਲੁਟੇਰਿਆਂ ਵਲੋਂ ਸ਼ੋਅਰੂਮ ਦੇ ਮਾਲਕ ਪਰਮਿੰਦਰ ਸਿੰਘ ਉਰਫ ਵਿੱਕੀ ਨੂੰ ਗੋਲੀ ਮਾਰ ਕੇ ਕਤਲ ਕਰਨ ਅਤੇ ਗਹਿਣੇ ਲੁੱਟ ਕੇ ਲੈ ਜਾਣ ਵਾਲੇ ਮਾਮਲੇ ਵਿਚ ਜਗਰਾਓਂ ਦੇ ਸਮੂਹ ਸੁਨਿਆਰੇ ਦੁਕਾਨਦਾਰਾਂ ਵਲੋਂ ( ਸਵਰਨਕਾਰ ਸੰਘ ਦੇ ਮੈਂਬਰਾਂ ) ਆਪਣੀਆਂ ਦੁਕਾਨਾਂ ਬੰਦ ਕਰ ਕੇ ਰੋਸ ਮਾਰਚ ਕੱਢਿਆ ਅਤੇ ਐਸਐਸਪੀ ਨੂੰ ਮੰਗ ਪੱਤਰ ਸੌਂਪ ਕੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯੋਗ ਕਦਮ ਚੁੱਕਣ ਲਈ ਕਿਹਾ। ਇਸ ਮੌਕੇ ਸਵਰਨਕਾਰ ਸੰਘ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਬਾਜ਼ਾਰਾਂ ਵਿੱਚ ਪੁਲੀਸ ਦੀ ਗਸ਼ਤ ਵਧਾਈ ਜਾਵੇ ਅਤੇ ਮੂੰਹ ਬੰਨ੍ਹ ਕੇ ਵਾਹਨਾਂ ’ਤੇ ਘੁੰਮਣ ਵਾਲਿਆਂ ਦੀ ਚੈਕਿੰਗ ਕੀਤੀ ਜਾਵੇ। ਉਸ ਨੇ ਦੋਸ਼ ਲਾਇਆ ਕਿ ਅਕਸਰ ਮੋਟਰਸਾਈਕਲਾਂ ਤੇ ਦੋ-ਦੋ, ਤਿੰਨ -ਤਿੰਨ ਲੜਕੇ ਮੂੰਹ ਬੰਨ੍ਹ ਕੇ ਰੇਕੀ ਕਰਦੇ ਹਨ। ਇਸ ਲਈ ਕੋਈ ਹੋਰ ਅਣਸੁਖਾਵੀਂ ਘਟਨਾ ਵਾਪਰਨ ਤੋਂ ਪਹਿਲਾਂ ਹੀ ਪੁਲਿਸ ਨੂੰ ਚੌਕਸ ਰਹਿਣਾ ਚਾਹੀਦਾ ਹੈ। ਇਸ ਮੌਕੇ ਐਸਐਸਪੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸੁਰੱਖਿਆ ਵਿੱਚ ਕੋਈ ਕੁਤਾਹੀ ਨਹੀਂ ਹੋਣ ਦਿੱਤੀ ਜਾਵੇਗੀ। ਉਹ ਸਾਰੇ ਆਪਣਾ ਕਾਰੋਬਾਰ ਨਿਡਰ ਹੋ ਕੇ ਕਰਦੇ ਹਨ। ਇਸ ਮੌਕੇ ਟੋਨੀ ਵਰਮਾ, ਰਾਜ ਵਰਮਾ, ਕਮਲ ਵਰਮਾ, ਗੌਰਵ ਖੁੱਲਰ, ਅਨਮੋਲ, ਰਾਜਾ ਵਰਮਾ, ਬਿੱਲਾ ਕੰਡਾ, ਰਾਜੂ, ਸੁਨੀਲ ਵਰਮਾ, ਹੀਰਾ ਲਾਲ ਹਾਂਡਾ, ਬਿੰਦੂ ਵਰਮਾ, ਕਿਮੀ ਬੱਬਰ, ਰਾਜੀਵ ਬੱਬਰ, ਬੱਬੂ ਵਰਮਾ ਅਤੇ ਹੋਰ ਮੈਂਬਰ ਹਾਜ਼ਰ ਸਨ।