Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਭਾਰਤ ਸਾਰੇ ਧਰਮਾਂ ਨਾਲ ਸਜਿਆ ਸੁੰਦਰ ਗੁਲਦਸਤਾ, ਨਾ...

ਨਾਂ ਮੈਂ ਕੋਈ ਝੂਠ ਬੋਲਿਆ..?
ਭਾਰਤ ਸਾਰੇ ਧਰਮਾਂ ਨਾਲ ਸਜਿਆ ਸੁੰਦਰ ਗੁਲਦਸਤਾ, ਨਾ ਕਿ ਹਿੰਦੂ ਰਾਸ਼ਟਰ

35
0


ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ। ਜਦੋਂ ਤੋਂ ਦੇਸ਼ ਵਿਚ ਭਾਜਪਾ ਦੀ ਸਰਕਾਰ ਹੋਂਦ ਵਿਚ ਆਈ ਹੈ ਉਸ ਸਮੇਂ ਤੋਂ ਦੇਸ਼ ਵਿਚ ਵਸਦੇ ਹੋਰਨਾਂ ਧਰਮਾਂ ਦੇ ਅਤੇ ਘੱਟ ਗਿਣਤੀ ਲੋਕਾਂ ਨੂੰ ਵਾਰ-ਵਾਰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਜਬਰਦਸਤੀ ਉਨ੍ਹਾਂ ਦੇ ਮੂੰਹ ਵਿਚ ਇਹ ਗੱਲ ਪਾਉਣ ਦੀ ਕੋੌਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਇਹ ਕਬੂਲ ਕਰਨਾ ਪਏਗਾ ਕਿ ਭਾਰਤ ਹਿੰਦੂ ਰਾਸ਼ਟਰ ਪਹਿਲਾਂ ਹੈ ਬਾਕੀ ਸਾਰੇ ਸ਼ਭ ਬਾਅਦ ਵਿਚ ਹਨ। ਆਰ.ਐਸ.ਐਸ ਅਤੇ ਭਾਜਪਾ ਸਿਰਫ ਇਸ ਏਜੰਡੇ ’ਤੇ ਹੀ ਕੰਮ ਕਰ ਰਹੀ ਹੈ। ਜਿਸ ਵਿਚ ਸਮੇਂ-ਸਮੇਂ ’ਤੇ ਪੁਸਤਕਾਂ ਅਤੇ ਹੋਰ ਲਿਟਰੇਚਰ ਵਿਚ ਬਦਲਾਅ ਅਤੇ ਹੋਰ ਕਈ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜੋ ਸਮੇਂ-ਸਮੇਂ ’ਤੇ ਵਿਵਾਦ ਪੈਦਾ ਕਰਦੀਆਂ ਹਨ। ਭਾਰਤ ਦੁਨੀਆ ਵਿਚ ਇਕ ਅਜਿਹਾ ਦੇਸ਼ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਫੁੱਲਦਾਨ ਵਿੱਚ ਸਜਾਏ ਸੁੰਦਰ ਫੁੱਲਾਂ ਵਾਂਗ ਰਹਿੰਦੇ ਹਨ। ਸਾਰੇ ਧਰਮਾਂ ਦਾ ਆਪਣਾ ਸਥਾਨ ਹੈ। ਸਾਰੇ ਧਰਮ ਸਲਮਾਨਯੋਗ ਅਤੇ ਪੂਜਣਯੋਗ ਹਨ। ਇੱਥੇ ਵੱਡੀ ਗੱਲ ਇਹ ਵੀ ਕਿ ਸਾਰੇ ਧਰਮਾਂ ਦੇ ਦਿਨ ਦਿਹਾੜੇ ’ਤੇ ਸਾਰੇ ਦੇਸ਼ ਵਿਚ ਸਭ ਲੋਕ ਇਕੱਠੇ ਹੋ ਕੇ ਮਨਾਉਂਦੇ ਹਨ ਅਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਲਈ ਜਾਤ-ਪਾਤ ਅਤੇ ਧਰਮਾਂ ਰਾਹੀਂ ਨਫ਼ਰਤ ਦੇ ਬੀਜ ਬੀਜਣੇ ਚੰਗੀ ਗੱਲ ਨਹੀਂ ਹੈ। ਸਾਡੇ ਧਾਰਮਿਕ ਆਗੂ ਕਦੇ ਇਹ ਨਹੀਂ ਕਹਿੰਦੇ ਕਿ ਤੁਸੀਂ ਕਿਸੇ ਦੇ ਧਰਮ ਦੀ ਨਿੰਦਾ ਕਰੋ। ਸਾਰੇ ਧਰਮਾਂ ਦੀ ਗੁਰਬਾਣੀ ਨੇ ਸਭ ਧਰਮਾਂ ਦਾ ਸਤਿਕਾਰ ਕਰਨ ਦਾ ਉਪਦੇਸ਼ ਦਿੱਤਾ ਹੈ। ਹੁਣ ਜੇਕਰ ਕੋਈ ਕਹੇ ਕਿ ਭਾਰਤ ਹਿੰਦੂ ਰਾਸ਼ਟਰ ਹੈ ਤਾਂ ਇਹ ਕਿਵੇਂ ਮੰਨਿਆ ਜਾ ਸਕਦਾ ਹੈ। ਇਸ ਦੇਸ਼ ਵਿੱਚ ਕਈ ਸੂਬੇ ਅਜਿਹੇ ਹਨ ਜਿੱਥੇ ਹਿੰਦੂ ਧਰਮ ਦੇ ਲੋਕ ਵਧੇਰੇ ਰਹਿੰਦੇ ਹਨ, ਕੁਝ ਵਿਚ ਸਿੱਖ ਧਰਮ ਦੇ ਲੋਕ, ਕੁਝ ਮੁਸਲਿਮ ਧਰਮ, ਕੁਝ ਇਸਾਈ ਧਰਮ ਦੇ ਲੋਕ ਵੱਡੀ ਗਿਣਤੀ ਵਿਚ, ਕੁਝ ਵਿਚ ਜੈਨ, ਬੁੱਧ ਧਰਮ ਦੇ ਲੋਕ ਹਨ। ਇਹ ਸਰਾਰੇ ਲੋਕ ਆਪਣੇ ਧਰਮ ਵਿੱਚ ਪੱਕਾ ਵਿਸ਼ਵਾਸ ਰੱਖੋ ਅਤੇ ਆਪਣੇ ਧਰਮ ਦੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਹਨ। ਭਾਵੇਂ ਸਾਰੇ ਧਰਮਾਂ ਵਿੱਚ ਸਿੱਖਿਆ ਇੱਕੋ ਜਿਹੀ ਹੈ, ਪਰ ਧਾਰਮਿਕ ਰੀਤੀ ਰਿਵਾਜ, ਪਾਠ ਅਤੇ ਪੂਜਾ ਦੇ ਢੰਗ ਸਭ ਦੇ ਵੱਖੋ-ਵੱਖਰੇ ਹਨ ਅਤੇ ਹਰ ਕੋਈ ਆਪਣੇ ਧਰਮ ਦਾ ਪਾਲਣ ਕਰਦਾ ਹੈ, ਪਰ ਦੂਜੇ ਦੇ ਧਰਮ ਵਿੱਚ ਕੋਈ ਵੀ ਦਖ਼ਲ ਨਹੀਂ ਦਿੰਦਾ। ਇਸ ਲਈ ਸਿਆਸੀ ਤੌਰ ’ਤੇ ਸਸਤੀ ਪ੍ਰਸਿੱਧੀ ਹਾਸਲ ਕਰਨ ਲਈ ਇਸ ਤਰ੍ਹਾਂ ਦੇ ਬਿਆਨਬਾਜ਼ੀ ਬੰਦ ਹੋਣੀ ਚਾਹੀਦੀ ਹੈ। ਇਥੇ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਜਦੋਂ ਦੂਜੇ ਧਰਮਾਂ ਦੇ ਲੋਕ ਆਪਣੇ ਹੱਕਾਂ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਦੇਸ਼ ਧਰੋਹੀ ਦਾ ਖਿਤਾਬ ਦੇਣ ਵਿਚ ਸਮਾਂ ਨਹੀਂ ਲਗਾਇਆ ਜਾਂਦਾ। ਭਾਰਤ ਦਾ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਮੰਨਿਆ ਜਾਂਦਾ ਹੈ। ਇਹੀ ਸਾਡੀ ਵੱਖਰੀ ਪਹਿਚਾਣ ਹੈ ਕਿ ਇਸ ਖੂਬਸੂਰਤ ਗੁਲਦਸਤੇ ਵਿਚ ਸਭ ਘਰਮਾਂ ਦੇ ਫੁੱਲ ਸਮਾਏ ਹੋਏ ਹਨ ਜੋ ਵਿਲੱਖਣ ਖੁਸ਼ਬੂ ਪੈਦਾ ਕਰਦਾ ਹੈ। ਪਰ ਕੁਝ ਲੋਕ ਇਸ ਸਭ ਧਰਮਾਂ ਦੇ ਫੁੱਲਾਂ ਨਾਲ ਮਹਿਕਦੇ ਹੋਏ ਗੁਲਦਸਤੇ ਵਿਚੋਂ ਇਕ ਹੀ ਫੁੱਲ ਨੂੰ ਛੱਡ ਕੇ ਬਾਕੀ ਸਭ ਤਰ੍ਹਾਂ ਦੇ ਫੁੱਲਾਂ ਨੂੰ ਬਾਹਰ ਕਰ ਦੇਣਾ ਚਾਹੁੰਦੇ ਹਨ। ਸਾਰੇ ਰੰਗਾਂ ਦੇ ਫੁੱਲਾਂ ਨਾਲ ਸਜਿਆ ਗੁਲਦਸਤਾ ਹੀ ਸੁੰਦਰ ਗੁਲਦਸਤਾ ਹੁੰਦਾ ਹੈ। ਇਸ ਲਈ ਭਾਰਤ ਦੇ ਇਸ ਸੁੰਦਰ ਰੂਪ ਨੂੰ ਵਿਗਾੜਣ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਇਸ ਲਈ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਭਾਰਤ ਵਿਚ ਸਾਰੇ ਧਰਮਾਂ ਦੇ ਸਾਰੇ ਆਪਸੀ ਭਾਈਚਾਰਕ ਸਾਂਝ ਅਤੇ ਮਿਲਵਰਤਨ ਨਾਲ ਰਹਿੰਦੇ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਪਿਆਰ ਅਤੇ ਸਦਭਾਵਨਾ ਨਾਲ ਰਹਿਣ ਦਿੱਤਾ ਜਾਣਾ ਚਾਹੀਦਾ ਹੈ, ਤਾਂ ਹੀ ਇਹ ਇੱਕ ਸੁੰਦਰ ਲੋਕਤੰਤਰ ਦੀ ਤਸਵੀਰ ਪੇਸ਼ ਕਰ ਸਕਦਾ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here