ਜਗਰਾਉਂ, 11 ਜੁਲਾਈ ( ਬਲਦੇਵ ਸਿੰਘ)-ਸਿੱਖਿਆ ਜਗਤ ਤੇ ਜਗਰਾਉਂ ਇਲਾਕੇ ਦੀ ਪ੍ਰਸਿੱਧ ਹਸਤੀ ਪ੍ਰਿੰਸੀਪਲ ਸ ਸੁਰੈਣ ਸਿੰਘ ਸਿੱਧੂ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ,ਉਹਨਾਂ ਦੀ ਮੌਤ ਤੇ ਪਰਿਵਾਰ ਨਾਲ ਵੱਖ-ਵੱਖ ਅਧਿਆਪਕ,ਸਮਾਜਿਕ ਤੇ ਰਾਜਨੀਤਕ ਜੱਥੇਬੰਦੀਆਂ ਦੇ ਆਗੂਆਂ ਨੇ ਦੁੱਖ ਪ੍ਰਗਟ ਕੀਤਾ। ਅਧਿਆਪਕ ਜੱਥੇਬੰਦੀਆਂ ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਦੇ ਆਗੂਆਂ ਵਿਕਰਮਦੇਵ ਸਿੰਘ, ਰਮਨਜੀਤ ਸਿੰਘ ਸੰਧੂ,ਸੁਖਚਰਨਜੀਤ ਸਿੰਘ,ਸੁਖਦੇਵ ਸਿੰਘ ਹਠੂਰ, ਬਲਵੀਰ ਸਿੰਘ ਬਾਸੀਆਂ, ਸਾਬਕਾ ਅਧਿਆਪਕ ਆਗੂ ਜੋਗਿੰਦਰ ਅਜਾਦ,ਚਰਨਜੀਤ ਭੰਡਾਰੀ, ਪ੍ਰਿੰਸੀਪਲ ਵਿਨੋਦ ਕੁਮਾਰ ਸ਼ਰਮਾ,ਬਲਦੇਵ ਸਿੰਘ ਲੈਕਚਰਾਰ ਸਰਪ੍ਰੀਤ ਸਿੰਘ,ਸਾਬਕਾ ਹੈੱਡ ਮਾਸਟਰ ਸੰਤੋਖ ਸਿੰਘ ਚੀਮਨਾ,ਸਾਬਕਾ ਹੈੱਡ ਮਾਸਟਰ ਹਰਚੰਦ ਸਿੰਘ,ਕੰਪਿਊਟਰ ਅਧਿਆਪਕ ਫਰੰਟ ਵੱਲੋਂ ਜਿਲ੍ਹਾ ਪ੍ਰਧਾਨ ਨਰਿੰਦਰ ਕੁਮਾਰ,ਗੁਰਪ੍ਰੀਤ ਸਿੰਘ ਬਾਸੀਆਂ, ਸੁਖਦੀਪ ਸਿੰਘ,ਸਵਰਨ ਸਿੰਘ,ਕੁਲਦੀਪ ਸਿੰਘ, ਹਰਮਿੰਦਰ ਸਿੰਘ,ਪਰਮਜੀਤ ਦੁੱਗਲ,ਗੁਰਪ੍ਰੀਤ ਸਿੰਘ,ਮੈਡਮ ਪਰਮਜੀਤ ਕੌਰ, ਮੈਡਮ ਨਵਜੀਤ ਕੌਰ ਅਧਿਆਪਕਾਂ ਤੋਂ ਇਲਾਵਾ ਬਾਰ ਐਸੋਸੀਏਸ਼ਨ ਵੱਲੋਂ ਮਹਿੰਦਰ ਸਿੰਘ ਸਿੱਧਵਾਂ ਸਾਬਕਾ ਪ੍ਰਧਾਨ, ਐਡਵੋਕੇਟ ਰਘਬੀਰ ਸਿੰਘ ਤੂਰ ਸਾਬਕਾ ਪ੍ਰਧਾਨ, ਐਡਵੋਕੇਟ ਗੁਰਤੇਜ ਸਿੰਘ ਗਿੱਲ,ਐਡਵੋਕੇਟ ਬਿਕਰਮ ਸ਼ਰਮਾ ,ਐਡਵੋਕੇਟ ਸੰਦੀਪ ਗੁਪਤਾ, ਐਡਵੋਕੇਟ ਅਸ਼ੋਕ ਭੰਡਾਰੀ,ਐਡਵੋਕੇਟ ਅਸ਼ਵਨੀ ਭਾਰਦਵਾਜ ਸਮੇਤ ਬਾਰ ਐਸੋਸੀਏਸ਼ਨ ਜਗਰਾਉਂ ਦੇ ਸਮੂਹ ਮੈਂਬਰਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।