ਜਗਰਾਉ(ਭਗਵਾਨ ਭੰਗੂ)ਆਮ ਆਦਮੀ ਪਾਰਟੀ ਦੀ ਜਲੰਧਰ ਜ਼ਿਮਨੀ ਚੋਣ ‘ਚ ਹੋਈ ਜਿੱਤ ਦੀ ਖੁਸ਼ੀ ‘ਚ ਆਮ ਆਦਮੀ ਪਾਰਟੀ ਹਲਕਾ ਜਗਰਾਉ ਦੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਨੋਨੀ ਦੀ ਅਗਵਾਈ ‘ਚ ਸਮੂਹ ਵਰਕਰਾਂ ਨੇ ਅੱਡਾ ਰਾਏਕੋਟ ਵਿਖੇ ਇਕੱਠੇ ਹੋ ਕੇ ਮਠਿਆਈ ਵੰਡੀ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੈਭੀ ਨੇ ਕਿਹਾ ਕਿ ਜਲੰਧਰ ਜਿਮਨੀ ਚੋਣ ‘ਚ ਲੋਕਾਂ ਨੇ ਇਕ ਇਮਾਨਦਾਰ ਪਾਰਟੀ ਨੂੰ ਜੋ ਫ਼ਤਵਾ ਦਿੱਤਾ ਹੈ,ਇਹ ਉਨ੍ਹਾਂ ਦੀ ਆਪਣੀ ਜਿੱਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਸਾਬਤ ਕਰਦੀ ਹੈ ਕਿ ਜਦੋਂ ਲੋਕ ਲਹਿਰ ਚੱਲਦੀ ਹੈ ਤਾਂ ਵੱਡੇ ਵੱਡੇ ਥੰਮ੍ਹ ਡਿਗ ਜਾਂਦੇ ਹਨ, ਜੋ ਇਸ ਚੋਣ ਨਤੀਜਿਆਂ ਨੇ ਸਾਬਤ ਕਰ ਕੇ ਰੱਖ ਦਿੱਤਾ ਹੈ। ਇਸ ਮੌਕੇ ਸਮੁੱਚੇ ਪਾਰਟੀ ਵਰਕਰਾਂ ਨੇ ਜਿੱਤ ਦੀ ਖੁਸ਼ੀ ‘ਚ ਸਮੁੱਚੀ ਲੀਡਰਸ਼ਿਪ ਤੇ ਹਲਕਾ ਵਿਧਾਇਕ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਵਰਕਰਾਂ ਵਲੋ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੋਕੇ ਗੁਰਪ੍ਰੀਤ ਸਿੰਘ ਨੋਨੀ ਸ਼ਹਿਰੀ ਪ੍ਰਧਾਨ ,ਸਰਪੰਚ ਜਨੇਤਪੁਰ, ਮੋਹਨਾ, ਦੇਵ, ਰਣਵੀਰ ਰਾਜੂ, ਲਖਬੀਰ ਲੱਖਾ, ਗੁਰਸੇਵਕ ਸਿੰਘ, ਹਰਪਾਲ ਬਜਾਜ, ਕੁੱਕੂ, ਗੋਰਾ ਸੋਨੀ, ਕਾਲੀ, ਵਿਮਲ ਕੁਮਾਰ, ਪਰਮਿੰਦਰ ਕਾ, ਦਕਸ਼ਵੀਰ, ਬੌਬੀ ਸ਼ਰਮਾ, ਕੁਲਦੀਪ ਕੁਮਾਰ, ਮਿੰਟੂ, ਰੱਜਤ ਸ਼ਰਮਾ।