Home Protest ਡਿੱਪੂ ਹੋਲਡਰਾਂ ਵੱਲੋਂ ਤਿੰਨ ਦਿਨਾਂ ਲਈ ਦੇਸ਼ ਅੰਦਰ ਈ ਪੋਜ਼ ਮਸ਼ੀਨਾਂ ਬੰਦ...

ਡਿੱਪੂ ਹੋਲਡਰਾਂ ਵੱਲੋਂ ਤਿੰਨ ਦਿਨਾਂ ਲਈ ਦੇਸ਼ ਅੰਦਰ ਈ ਪੋਜ਼ ਮਸ਼ੀਨਾਂ ਬੰਦ ਕਰ ਕੇ ਕੀਤੀ ਜਾਵੇਗੀ ਹੜਤਾਲ – ਕਾਂਝਲਾ

43
0

“ਇੱਕ ਦੇਸ਼ ਇੱਕ ਰਾਸ਼ਨ ਕਾਰਡ ਦੇ ਨਾਲ ਹੀ ਤਨਖਾਹ ਲਾਗੂ ਕਰੇ ਕੇਂਦਰ ਸਰਕਾਰ”

ਮਲੇਰਕੋਟਲਾ,(ਬੋਬੀ ਸਹਿਜਲ):  ਆਲ ਇੰਡੀਆ ਫੇਅਰ ਪਰਾਈਸ ਸ਼ਾਪ ਡੀਲਰਜ਼ ਫੈੱਡਰੇਸ਼ਨ ਦੇ ਸੱਦੇ ਤੇ ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਰਜਿ 118  ਵੱਲੋਂ ਦਿੱਲੀ ਦੀਆਂ ਬਰੂਹਾਂ ਤੇ ਪੰਜਾਬ ਦੇ 18500 ਡਿੱਪੂ ਹੋਲਡਰ ਗਰਜਣਗੇ  ਡਿਪੂ ਹੋਲਡਰਾਂ ਵਲੋਂ ਭਾਰਤ ਸਰਕਾਰ ਖਿਲਾਫ 3 ਦਿਨਾਂ  ਦੇਸ਼ ਵਿਆਪੀ ਹੜਤਾਲ 7 ਫਰਵਰੀ ਤੋਂ 9 ਫਰਵਰੀ ਤੱਕ ਤਿੰਨ ਦਿਨਾਂ ਲਈ ਦੇਸ਼ ਅੰਦਰ ਈ ਪੋਜ਼ ਮਸ਼ੀਨਾਂ ਬੰਦ ਕਰ ਕੇ ਹੜਤਾਲ ਕੀਤੀ ਜਾਵੇਗੀ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ‌ ਫੈਡਰੇਸ਼ਨ ਰਜਿ 118 ਦੇ ਸੂਬਾ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਡਿਪੂ ਹੋਲਡਰ ਪ੍ਰੇਸ਼ਾਨ ਹੈ।ਕਿਉਂਕਿ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਫੁਡ ਸਕਿਓਰਟੀ ਐਕਟ 2013 ਅਧੀਨ  ਦਿੱਤੀ ਜਾਣ ਵਾਲੀ 2 ਰੁਪਏ ਕਿਲੋ ਵਾਲੀ ਕਣਕ  ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 1 ਸਾਲ ਲਈ ਮੁਫ਼ਤ ਕਰ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਜੋ ਕਿ ਦਸੰਬਰ 2021 ਤੋਂ 2022 ਤਕ 13 ਮਹੀਨੇ ਦਾ ਅਨਾਜ ਵੰਡਿਆ ਗਿਆ ਸੀ,ਉਸਦਾ ਕਮਿਸ਼ਨ ਅਜੇ ਤਕ ਨਹੀਂ ਦਿੱਤਾ,ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ 

ਦੌਰਾਨ ਮਾਰੇ ਗਏ ਡਿੱਪੂ ਹੋਲਡਰਾਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਦਿੱਤੇ ਜਾਣੇ,ਉਨ੍ਹਾਂ ਕਿਹਾ ਕਿ ਇੱਕਲੇ ਪੰਜਾਬ ਵਿੱਚ ਕਣਕ 6 ਮਹੀਨੇ ਦੀ ਪੋਲਸੀ ਹੈ।ਇਸ ਨੂੰ ਖ਼ਤਮ ਕਰਕੇ ਮਹੀਨੇ ਵਾਰ ਵੰਡ ਯਕੀਨੀ ਬਣਾਈ ਜਾਵੇ। ਸਮੂਹ ਡਿੱਪੂ ਹੋਲਡਰਾਂ ਦਾ ਪਿੱਛਲਾ ਬਕਾਇਆ ਜਲਦੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ।ਹੋਰ ਸੂਬਿਆਂ ਦੀ ਤਰਜ਼ ਦੇ ਪੰਜਾਬ ਦੇ ਸਮੂਹ ਡਿੱਪੂ ਹੋਲਡਰਾਂ ਨੂੰ ਮਹੀਨਾਵਾਰ ਤਨਖਾਹ ਦਿੱਤੀ ਜਾਵੇ।ਇੱਕ ਦੇਸ਼ ਇੱਕ ਕਾਰਡ ਪੰਜਾਬ ਦੇ ਡਿੱਪੂ ਹੋਲਡਰ ਨਾਲ ਮੋਦੀ ਸਰਕਾਰ ਕਿਉਂ ਕਰਦੀ ਹੈ ਵਿਤਕਰਾ ਕਿਸੇ ਸੂਬੇ ਵਿਚ ਡਿੱਪੂ ਹੋਲਡਰ ਦੀ ਤਨਖਾਹ ਹੈ, ਕਿਸੇ ਸੂਬੇ ਵਿਚ ਕਮਿਸ਼ਨ 3 ਰੁਪਏ ਕੁਇੰਟਲ ਹੈ।ਇੱਕਲੇ ਪੰਜਾਬ ਵਿੱਚ ਡਿੱਪੂ ਹੋਲਡਰਾਂ ਨੂੰ 47.50 ਪੈਸੇ ਕਮਿਸ਼ਨ ਮਿਲਦਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਸਮੂਹ ਡਿੱਪੂ ਹੋਲਡਰਾਂ ਨੂੰ ਤਨਖਾਹ ਦਿੱਤੀ ਜਾਵੇ।ਜੇਕਰ ਸੈਂਟਰ ਸਰਕਾਰ ਨੇ ਜਲਦੀ ਡਿੱਪੂ ਹੋਲਡਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਆਉਣ ਵਾਲੇ ਕੁਝ ਦਿਨਾਂ ਵਿੱਚ ਸੰਘਰਸ ਨੂੰ ਹੋਰ ਤੇਜ਼ ਕੀਤਾ ਜਾਵੇ।ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ,ਸੁਰਜੀਤ ਸਿੰਘ ਮੰਗੀ,ਕੇਵਲ ਕ੍ਰਿਸ਼ਨ,ਸੁਰਜਾਦੀਨ ਕੇਲੋਂ,ਮਹੁੰਮਦ ਸਲੀਮ ਨੋਸਹਿਰਾ,ਚਰਨਜੀਤ ਸਿੰਘ,ਪਰਮਜੀਤ ਸਿੰਘ,ਮੱਖਣ ਗਰਗ,ਤਰਸੇਮ ਚੰਦ,ਨਜੀਰ ਬਿੰਜੋਕੀ,ਬਿਕਰ ਸਿੰਘ ਰਾੜਵਾ,ਸੁਦਾਗਰ ਆਲੀ, ਆਦਿ ਤੋਂ ਇਲਾਵਾ ਹੋਰ ਵੀ ਡਿੱਪੂ ਹੋਲਡਰ ਹਾਜ਼ਰ ਸਨ।

LEAVE A REPLY

Please enter your comment!
Please enter your name here