Home Political ਦਸਮੇਸ਼ ਕਿਸਾਨ – ਮਜ਼ਦੂਰ ਯੂਨੀਅਨ (ਰਜਿ.) ਵੱਲੋਂ ਨਵੀਂ ਚੋਣ – ਮੁਹਿੰਮ ਜਾਰੀ

ਦਸਮੇਸ਼ ਕਿਸਾਨ – ਮਜ਼ਦੂਰ ਯੂਨੀਅਨ (ਰਜਿ.) ਵੱਲੋਂ ਨਵੀਂ ਚੋਣ – ਮੁਹਿੰਮ ਜਾਰੀ

44
0


ਮੁੱਲਾਂਪੁਰ ਦਾਖਾ 13 ਮਈ (ਸਤਵਿੰਦਰ ਸਿੰਘ ਗਿੱਲ)ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਆਗੂ ਟੀਮ ਵੱਲੋਂ ਪਿੰਡ ਪਿੰਡ ਨਵੀਂ ਚੋਣ ਮੁਹਿੰਮ ਦਾ ਸਿਲਸਿਲਾ ਲੜੀਵਾਰ ਅੱਗੇ ਵਧਦਾ ਜਾ ਰਿਹਾ ਹੈ l ਇਸ ਸੂਚਨਾ ਪ੍ਰੈਸ ਦੇ ਨਾਮ ਅੱਜ ਯੂਨੀਅਨ ਦੇ ਆਗੂਆਂ – ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਕਮੇਟੀ ਮੈਂਬਰਾਨ – ਜੱਥੇਦਾਰ ਗੁਰਮੇਲ ਸਿੰਘ ਢੱਟ ਤੇ ਡਾ. ਗੁਰਮੇਲ ਸਿੰਘ ਕੁਲਾਰ ਨੇ ਵਿਸੇਸ਼ ਤੌਰ ਤੇ ਜਾਰੀ ਕੀਤੀ ਹੈ l
ਪਿੰਡ ਢੱਟ ਵਿਖੇ ਮੈਂਬਰਸ਼ਿਪ ਦੀ ਭਰਵੀਂ ਇਕੱਤਰਤਾ ਵਿੱਚ ਸਰਬਸੰਮਤੀ ਨਾਲ ਜੱਥੇਦਾਰ ਬਚਿੱਤਰ ਸਿੰਘ ਨੂੰ ਪ੍ਰਧਾਨ , ਲਖਵੀਰ ਸਿੰਘ ਨੂੰ ਮੀਤ ਪ੍ਰਧਾਨ, ਸਾਬਕਾ ਥਾਣੇਦਾਰ ਬਲਵੰਤ ਸਿੰਘ ਢੱਟ ਨੂੰ ਸਕੱਤਰ, ਗੁਰਮੇਲ ਸਿੰਘ ਨੂੰ ਸਹਾਇਕ ਸਕੱਤਰ, ਜੱਥੇਦਾਰ ਗੁਰਮੇਲ ਸਿੰਘ ਢੱਟ ਨੂੰ ਖਜ਼ਾਨਚੀ ਚੁਣਿਆ ਗਿਆ l ਇਸ ਤੋਂ ਇਲਾਵਾ ਉਪਰੋਕਤ ਅਹੁਦੇਦਾਰਾਂ ਸਮੇਤ 13 ਮੈਂਬਰੀ ਪਿੰਡ ਕਮੇਟੀ ਦੀ ਚੋਣ ਕੀਤੀ ਗਈ l
ਇਸ ਤੋਂ ਅੱਗੇ ਵੱਧਦਿਆ,ਪਿੰਡ ਕੁਲਾਰ ਵਿਖੇ ਮੈਂਬਰਾਂ ਦੇ ਵੱਡੇ ਇਕੱਠ ਵਿਚ ਸਰਬਸੰਮਤੀ ਨਾਲ ਡਾ. ਗੁਰਮੇਲ ਸਿੰਘ ਕੁਲਾਰ ਨੂੰ ਪ੍ਰਧਾਨ,ਅੰਗਰੇਜ਼ ਸਿੰਘ ਨੂੰ ਮੀਤ ਪ੍ਰਧਾਨ, ਮਲਕੀਤ ਸਿੰਘ ਕੁਲਾਰ ਨੂੰ ਸਕੱਤਰ, ਜਗਤਾਰ ਸਿੰਘ ਨੂੰ ਸਹਾਇਕ ਸਕੱਤਰ ਅਤੇ ਕਿਸਾਨ ਘੁਲਾਟੀਏ ਬਾਪੂ ਅਜੀਤ ਸਿੰਘ ਕੁਲਾਰ ਖਜ਼ਾਨਚੀ ਚੁਣਿਆ ਗਿਆ l ਉਪਰੋਕਤ ਚੋਣ ਉਪਰੰਤ ਅਹੁਦੇਦਾਰਾਂ ਸਮੇਤ 15 ਮੈਂਬਰੀ ਪਿੰਡ ਕਮੇਟੀ ਦੀ ਚੋਣ ਕੀਤੀ ਗਈ l
ਅੱਜ ਦੀ ਚੋਣ ਮੁਹਿੰਮ ਦੌਰਾਨ ਹੋਰਨਾਂ ਤੋ ਇਲਾਵਾ – ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਕਮੇਟੀ ਮੈਂਬਰਾਨ – ਸੁਖਚੈਨ ਸਿੰਘ ਤਲਵੰਡੀ, ਕੁਲਦੀਪ ਸਿੰਘ ਸਵੱਦੀ ਤੇ ਜਗਦੇਵ ਸਿੰਘ ਸਵੱਦੀ ਨੇ ਵੀ ਵਿਸ਼ੇਸ਼ ਤੌਰ ਤੇ ਚੋਣ – ਨਿਗਰਾਨਾਂ ਵਜੋਂ ਰੋਲ ਨਿਭਾਇਆ l

LEAVE A REPLY

Please enter your comment!
Please enter your name here