ਹਠੂਰ, 12 ਸਤੰਬਰ ( ਬੌਬੀ ਸਹਿਜਲ, ਧਰਮਿੰਦਰ)-ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਵਰੁਨ ਸੱਗੜ ਦੇ ਹੁਕਮਾਂ ਅਨੁਸਾਰ ਸੀ ਐੱਚ ਸੀ ਹਠੂਰ ਵਿਖੇ ਅਤੇ ਮੈਡੀਕਲ ਅਫ਼ਸਰ ਡਾਕਟਰ ਰਵੀ ਘਈ ਦੀ ਯੋਗ ਅਗਵਾਈ ਵਿੱਚ ਅਤੇ ਪ੍ਰਕਾਸ਼ ਸਿੰਘ ਹੈਲਥ ਇੰਸਪੈਕਟਰ ਨੇ ਓਟ ਕੌਂਸਲਰ ਵੱਲੋਂ ਲੋਕਾਂ ਨੂੰ ਨਸ਼ਿਆਂ ਦੀ ਬੁਰਾਈ ਸੰਬੰਧੀ ਜਾਗਰੂਕਤਾ ਕੀਤਾ ਗਿਆ। ਨਸ਼ਿਆਂ ਕਾਰਨ ਇੱਕ ਵਿਅਕਤੀ ਹੀ ਨਹੀਂ ਸਗੋਂ ਸਮੁੱਚਾ ਪਰਿਵਾਰ ਬਰਬਾਦ ਕਰ ਦਿੰਦਾ ਹੈ। ਸਮਾਜ ਵਿੱਚ ਕੲਈ ਅਪਰਾਧਾਂ ਨੂੰ ਜਨਮ ਦਿੰਦਾ ਹੈ ਉੱਥੇ ਸਮਾਜਿਕ ਤੌਰ ਤੇ ਹੁਣ ਭਾਵਨਾ ਦਾ ਸ਼ਿਕਾਰ ਬਣਾ ਦਿੰਦਾ ਹੈ ਸਰੀਰਿਕ ਤੌਰ ਤੇ ਕਮਜੋਰ ਕਰ ਦਿੰਦਾ ਹੈ। ਨਸ਼ਾ ਕਰਕੇ ਸਾਰਾ ਪਰਿਵਾਰ ਮੌਤ ਦਾ ਸ਼ਿਕਾਰ ਹੁੰਦਾ ਹੈ ਇਸ ਦੇ ਨਾਲ ਕਈ ਬੀਮਾਰੀਆਂ ਲੱਗਦੀਆਂ ਹਨ। ਜਿਵੇਂ ਕਿ ਏਡਜ਼ ਹੈਪੇਟਾਇਟਿਸ ਬੀ ਸੀ ਅਤੇ ਚਮੜੀ ਦੇ ਰੋਗ ਲੱਗਦੇ ਹਨ ਇਸ ਲਈ ਸਾਨੂੰ ਨਸ਼ਿਆਂ ਖ਼ਿਲਾਫ਼ ਲੜਨਾ ਚਾਹੀਦਾ ਹੈ ਤਾਂ ਜ਼ੋ ਸਮਾਜ ਇਸ ਨਾਮੁਰਾਦ ਬੀਮਾਰੀ ਤੋਂ ਛੁਟਕਾਰਾ ਦਿਵਾ ਸਕੀਏ ਸਰਕਾਰ ਵੱਲੋਂ ਦਿੱਤੀ ਜਾ ਰਹੀ ਫਰੀ ਦਵਾਈ ਦਾ ਸਹੀ ਉਪਯੋਗ ਕਰਕੇ ਵਾਧੂ ਨਸ਼ਿਆਂ ਤੋਂ ਬਚਾਇਆ ਜਾ ਸਕੇ ਨਸ਼ਾ ਛੁਡਾਊ ਕੇਂਦਰਾਂ ਵੱਲੋਂ ਫ੍ਰੀ ਭਰਤੀ ਕੀਤਾ ਜਾਂਦਾ ਹੈ। ਇਸ ਦੇ ਭੈੜੇ ਪੈ ਰਹੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਈ ਜਾਵੇ ਇਸ ਮੌਕੇ ਡਾਕਟਰ ਰਵੀ ਘਈ ਮੈਡੀਕਲ ਅਫਸਰ , ਰਾਵਿੰਦਰ ਕੁਮਾਰ ਆਯੁਰਵੈਦਿਕ ਫਾਰਮੇਸੀ ਅਫਸਰ, ਪ੍ਰਕਾਸ਼ ਸਿੰਘ ਹੈਲਥ ਇੰਸਪੈਕਟਰ, ਕੁਲਦੀਪ ਸਿੰਘ ਓਟ ਕੌਂਸਲਰ, ਤਜਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਲੋਕ ਹਾਜ਼ਰ ਸਨ।