ਕੈਂਸਰ ਤੋਂ ਹੁਣ ਘਬਰਾਉਣ ਦੀ ਲੋੜ ਨਹੀਂ, ਇਸਦਾ ਇਲਾਜ਼ ਸੌ ਫੀਸਦ ਸੰਭਵ- ਖਲੀਫ਼ਾ
ਚੰਡੀਗੜ੍ਹ, 12 ਸਤੰਬਰ ( ਮੋਹਿਤ ਜੈਨ)-ਕੈਂਸਰ ਹੁਣ ਇਕ ਆਮ ਬਿਮਾਰੀ ਵਾਂਗ ਹੀ ਹੈ। ਇਸਤੋਂ ਘਬਰਾਉਣ ਦੀ ਲੋੜ ਨਹੀਂ ਹੈ ਬਲਕਿ ਇਸ ਬਿਮਾਰੀ ਦਾ ਹੁਣ ਸੌ ਫੀਸਦੀ ਇਲਾਜ਼ ਸੰਭਵ ਹੈ। ਜਿਥੇ ਸਰਕਾਰਾਂ ਕੈਂਸਰ ਪੀੜਤਾਂ ਦੀ ਸਹਾਇਤਾ ਕਰਦੀਆਂ ਹਨ ਉਥੇ ਅਨੇਕਾਂ ਸਮਾਜਸੇਵੀ ਸੰਸਥਾਵਾਂ ਵੀ ਆਪਣੇ ਪੱਧਰ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੇਵਾ ਕਰਦੀਆਂ ਹਨ। ਇਹ ਵਿਚਾਰ ਪੰਜਾਬ ਪਰਦੇਸ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਜਗਰਾਓਂ ਇਲਾਕੇ ਦੀ ਸਨਮਾਨਿਤ ਹਸਤੀ, ਸੋਸਲ ਵਰਕਰ ਪ੍ਰਸ਼ੋਤਮ ਲਾਲ ਖਲੀਫਾ ਨੇ ਧੰਨ-ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਦਸਵੰਧ ਸੇਵਾ 24×7 ਟਰਸੱਟ ਵੱਲੋ ਪੀ.ਜੀ.ਆਈ ਵਿੱਚ ਜ਼ੇਰੇ ਇਲਾਜ਼ ਕੈਂਸਰ ਰੋਗ ਨਾਲ ਪੀੜਤ ਬੱਚਿਆਂ ਦੀ ਚੰਗੀ ਸਿਹਤਯਾਬੀ ਲਈ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਅਰਦਾਸ ਬੇਨਤੀ ਕਰਵਾਉਣ ਲਈ ਅਗਰਵਾਲ ਸਿੰਘਲ ਧਰਮਸ਼ਾਲਾ ਵਿਖੇ ਰੱਖੇ ਗਏ ਸਾਦੇ ਅਤੇ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਦੌਰਾਨ ਸਾਂਝਾ ਕਰਦਿਆਂ ਇਸ ਮਹਾਨ ਸੇਵਾ ਲਈ ਦਸਵੰਧ ਸੇਵਾ 24×7 ਟਰਸੱਟ ਦੀ ਸਾਰੀ ਟੀਮ ਅਤੇ ਸੇਵਾ ਵਿੱਚ ਸਹਿਯੋਗ ਪਾਉਣ ਵਾਲਿਆਂ ਸਭ ਦਾਨੀ ਸੱਜਣਾ ਦਾ ਕੋਟਾਨ ਕੋਟ ਧੰਨਵਾਦ। ਇਸ ਮੌਕੇ ਟਰਸੱਟ ਵਲੋਂ ਪੀਜੀਆਈ ਵਿਚ ਦੇਸ਼ ਵਿਦੇਸ਼ ਤੋਂ ਕੈਂਸਰ ਦੇ ਇਲਾਜ਼ ਲਈ ਦਾਖਲ 160 ਬੱਚਿਆਂ ਨੂੰ ਖੇਡਾਂ ਅਤੇ ਖਾਣ ਪੀਣ ਦਾ ਸਮਾਨ ਵੰਡਿਆ ਗਿਆ।