Home Protest ਸੰਯੁਕਤ ਕਿਸਾਨ ਮੋਰਚੇ ਵਲੋਂ ਵਿਧਾਇਕ ਮਾਣੂਕੇ ਦੇ ਦਫਤਰ ਅੱਗੇ ਦੂਸਰੇ ਦਿਨ ਵੀ...

ਸੰਯੁਕਤ ਕਿਸਾਨ ਮੋਰਚੇ ਵਲੋਂ ਵਿਧਾਇਕ ਮਾਣੂਕੇ ਦੇ ਦਫਤਰ ਅੱਗੇ ਦੂਸਰੇ ਦਿਨ ਵੀ ਦਿੱਤਾ ਧਰਨਾ

32
0

ਜਗਰਾਓਂ, 12 ਸਤੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਦੂਜੇ ਦਿਨ ਵੀ ਮੋਰਚੇ ਚ ਸ਼ਾਮਲ ਕਿਸਾਨ ਜਥੇਬੰਦੀਆਂ ਵਲੋਂ ਜਗਰਾਂਓ ਵਿਖੇ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਦੇ ਦਫਤਰ ਮੂਹਰੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਹੜਪੀੜਤਾਂ ਦੀ ਬਾਂਹ ਤਾਂ ਕੀ ਫੜਨੀ ਸੀ ਸਗੋਂ ਦਾਅਵਿਆਂ ਦੇ ਬਾਵਜੂਦ ਅਜੇ ਤਕ ਪੰਜਾਬ ਚ ਨੁਕਸਾਨ ਦੀਆਂ ਗਿਰਦਾਵਰੀਆਂ ਵੀ ਪੂਰੀਆਂ ਨਹੀਂ ਹੋਈਆਂ । ਬੁਲਾਰਿਆਂ ਨੇ ਕਿਹਾ ਕਿ ਦੇਸ਼ ਭਰ ਚ ਵੱਡੀ ਪੱਧਰ ਤੇ ਹੜਾਂ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਜਿਸ ਲਈ ਦਸ ਹਜਾਰ ਕਰੋੜ ਰੁਪਏ ਕੇਂਦਰੀ ਗ੍ਰਾਂਟ ਦੀ ਮੰਗ ਕੀਤੀ ਜਾ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਚੋਣਾਂ ਨੇੜੇ ਦੇਖ ਕੇ ਅਪਣੀ ਖੁੱਸੀ ਭਲ ਬਚਾਉਣ ਲਈ ਜੀ 20 ਜਿਹੇ ਸਾਮਰਾਜ ਦੀ ਹਿਤ ਪੂਰਦੇ ਸ਼ਾਹੀ ਪ੍ਰੋਗਰਾਮਾਂ ਤੇ ਦੇਸ਼ ਦੇ ਖਜਾਨੇ ਵਿਚੋਂ 4700 ਕਰੋੜ ਰੁਪਏ ਦੀ ਬਰਬਾਦੀ ਕਰ ਚੁਕੀ ਹੈ। ਵਿਦੇਸ਼ੀ ਮਹਿਮਾਨਾਂ ਨੂੰ ਗਰੀਬੀ ਨਾ ਦਿਸੇ ਇਸ ਲਈ ਙਜਾਰਾਂ ਗਰੀਬਾਂ ਦੀਆਂ ਝੁਗੀਆਂ ਰਸਤਿਆਂ ਚੋਂ ਉਜਾੜ ਦਿਤੀਆਂ ਗਈਆਂ ਹਨ।ਉਨਾਂ ਕਿਹਾ ਕਿ ਹੜਾਂ ਦੀ ਦੂਹਰੀ ਮਾਰ ਚ ਤੜਪ ਰਹੇ ਛੋਟੇ ਕਿਸਾਨ ਪੰਜਾਹ ਹਜਾਰ ਰੁਪਏ ਪ੍ਰਤੀ ਏਕੜ ਦੀ ਮੰਗ ਕਰਦੇ ਹਕੂਮਤੀ ਘਰਾਂ ਮੂਹਰੇ ਅੱਤ ਦੀ ਗਰਮੀ ਚ ਦਿਨ ਰਾਤ ਦੇ ਧਰਨੇ ਦੇ ਰਹੇ ਹਨ। ਕਿਸਾਨ ਆਗੂਆਂ ਨੇ ਮਾਨ ਸਰਕਾਰ ਵਲੋਂ ਸ਼ਹੀਦ ਕਿਸਾਨ ਪਰਿਵਾਰਾਂ ਦੇ ਵਾਰਸਾਂ ਨੂੰ 31 ਅਗਸਤ ਤੱਕ ਸਰਕਾਰੀ ਨੋਕਰੀਆਂ ਦੇਣ ਦਾ ਵਾਦਾ ਕੀਤਾ ਸੀ ਜੋ ਅਜੇ ਤਕ ਵਫਾ ਨਹੀਂ ਹੋਇਆ। ਇਸ ਸਮੇਂ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਲੋਚਨ ਸਿੰਘ ਝੋਰੜਾਂ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਹਰਦੇਵ ਸਿੰਘ ਸੰਧੂ, ਕਿਸਾਨ ਆਗੂ ਚਮਕੌਰ ਸਿੰਘ ਬਰਮੀ, ਜਸਵੀਰ ਸਿੰਘ ਝੱਜ, ਮਨਜਿੰਦਰ ਸਿੰਘ ਮੋਰਕਰੀਮਾਂ, ਬਿਲੂ ਵਲੈਤੀਆ, ਬਲਰਾਜ ਸਿੰਘ ਕੋਟੳਮਰਾ, ਰੁਲਦੂ ਸਿੰਘ, ਜਸਪ੍ਰੀਤ ਸਿੰਘ ਢੱਟ, ਬਲਜੀਤ ਸਿੰਘ ਗਰੇਵਾਲ ਆਦਿ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here