ਜਗਰਾਉਂ 10 ਜੁਲਾਈ ( ਜਗਰੂਪ ਸੋਹੀ, ਮੋਹਿਤ ਜੈਨ)–ਕੁਦਰਤੀ ਸੋਮਿਆ ਨਾਲ ਖਿਲਵਾੜ੍ਹ ਕਰਨ ਵਾਲੇ ਲੋਕਾਂ ਖਿਲਾਫ਼ ਸੰਘਰਸ਼ ਲੜਨ ਵਾਲੀਆਂ ਲੋਕ ਲਹਿਰਾਂ ਦਾ ਪੂਰਨ ਸਮੱਰਥਨ ਕਰਾਂਗੇ ਇਹ ਪ੍ਰਤੀਕਿਰਿਆ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਐੱਸ ਆਰ ਕਲੇਰ ਨੇ ਸਮੂਚੀਆ ਜੱਥੇਬੰਦੀਆ ਦੀ ਮਹਾਂ ਪੰਚਾਇਤ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੀਤੀ।ਤੱਪੜ ਹਰਨੀਆਂ ਫੈਕਟਰੀ ਮਾਲਕਾਂ ਵੱਲੋਂ ਜ਼ਹਿਰੀਲੇ ਪਾਣੀਂ ਨੂੰ ਧਰਤੀ ਹੇਠਲੇ ਪੀਣਯੋਗ ਪਾਣੀਂ ਵਿੱਚ ਮਿਲਾਏ ਜਾਣ ਦੇ ਰੋਸ਼ ਵਜੋਂ ਰਿਹਾ ਇਨਸਾਫ਼ ਪਸੰਦ ਜੱਥੇਬੰਦੀਆਂ ਵੱਲੋਂ ਸੱਦੀ ਮਹਾਂ ਪੰਚਾਇਤ ਦਾ ਪੂਰਨ ਸਮੱਰਥਨ ਕਰਦਿਆਂ ਸਾਬਕਾ ਵਿਧਾਇਕ ਨੇ ਸਮੂਹ ਜੱਥੇਬੰਦੀਆਂ ਦੇ ਇਸ ਲੋਕਪੱਖੀ ਕਾਰਜ ਦੀ ਪ੍ਰਸੰਸਾ ਵੀ ਕੀਤੀ।ਇਸ ਮੌਕੇ ਐੱਸ ਆਰ ਕਲੇਰ ਨੇ ਆਖਿਆ ਕਿ ਅੱਜ ਮੁਨਾਫ਼ੇਖੋਰਾਂ ਵਲੋਂ ਆਪਣੇ ਨਿੱਜ਼ੀ ਸਵਾਰਥਾਂ ਦੀ ਪੂਰਤੀ ਲਈ ਕੁਦਰਤੀ ਸੋਮਿਆਂ ਹਵਾ,ਪਾਣੀ ਤੇ ਧਰਤੀ ਨੂੰ ਪੂਰੀ ਤਰ੍ਹਾਂ ਜ਼ਹਿਰੀਲਾ ਬਣਾ ਦਿੱਤਾ ਹੈ,ਜੋ ਕਦਾਚਿੱਤ ਵੀ ਸਮਾਜਿਕ ਮੁੱਲਾਂ ਦੇ ਹਿੱਤ ਵਿੱਚ ਨਹੀਂ ਹੈ। ਇਸ ਮੌਕੇ ਸ੍ਰੀ ਕਲੇਰ ਨੇ ਇਸ ਲੋਕ ਪੱਖੀ ਕਾਰਜ ਲਈ ਸੰਘਰਸ਼ ਵਿੱਚ ਕੁੱਦੀਆਂ ਇਨਸਾਫ਼ ਪਸੰਦ ਜੱਥੇਬੰਦੀਆਂ ਦੀ ਡਟਵੀਂ ਹਮਾਇਤ ਦਾ ਐਲਾਨ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਮਹਾਂ ਪੰਚਾਇਤ ਦੇ ਜੱਥੇਬੰਧਕ ਢਾਂਚੇ ਦੇ ਸੰਘਰਸ਼ ਦਾ ਪੂਰਨ ਸਹਿਯੋਗ ਕਰੇਗਾ।