**********************
ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ।
ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।
ਟੁਣਕਵੀਂ ਅਵਾਜ਼,ਵਿੱਚ ਮਧੂ ਜਹੀ ਮਿਠਾਸ,
ਸੁਆਦ ਜਿਵੇਂ ਕਾਹਵੇ ਦਾ।ਮੱਧ ਸੀ ਵਿਸਾਖ ਦਾ,
ਬਣਕੇ ਵੈਸਾਖੀ ਆਈ, ਸਹਾਰਾ ਬਣੀ ਬਾਵੇ ਦਾ,,,,,,
ਧੀਅ ਹੈ ਕਬੀਲੇ ਦੀ,ਫੈਨ ਚਮਕੀਲੇ ਦੀ,
ਲਾਉਂਦੀ ਲੰਮੀ ਸਾਰੀ ਹੇਕ ਹੈ।
ਰੋਟੀ ਮੱਕੀ ਦੀ ਜਿਉਂ ਰਾੜ੍ਹੀ,
ਦਿਲ ਦੀ ਨਹੀਂ ਮਾੜੀ, ਸੀਰਤ ਦੀ ਨੇਕ ਹੈ,,,,,,,
ਬੱਚਿਆਂ ਦੀ ਮੰਮੀ, ਮੇਰੇ ਘਰ ਦੀ ਹੈ ਥੰਮੀ,
ਉਠ ਨਾਮ ਹੈ ਧਿਆਉਂਦੀ।
ਰੋਜ਼ ਸੈਰ ਨੂੰ ਜਾਵੇ, ਸਾਈਕਲ ਭਜਾਵੇ,
ਪਰ ਇੰਡੀਕਾ ਨਹੀਂ ਆਉਂਦੀ,,,,,,,,,,
ਸ਼ਾਲਾ! ਤੇਰੀ ਇਹ ਅਮਾਨਤ, ਇਹਨੂੰ ਰੱਖਣਾ ਸਲਾਮਤ,
ਹਮੇਸ਼ਾ ਅੰਗ ਸੰਗ ਰਹਿਣਾ।
ਬੱਸ ਇੱਕ ਹੀ ਖਿਆਲ,ਨਦਰੀ ਕਰਨਾ ਨਿਹਾਲ,
ਮੇਰੇ ਵਲੋਂ ਉਹਨੂੰ ਹੈਪੀ ਬਰਥਡੇ ਕਹਿਣਾ,,,,,,,,