ਜਗਰਾਓਂ, 11 ਅਗਸਤ ( ਭਗਵਾਨ ਭੰਗੂ )-ਸਿਵਲ ਸਰਜਨ ਡਾ: ਹਤਿੰਦਰ ਕੌਰ ਅਤੇ ਡਾ: ਵਰੁਣ ਸਾਗਰ ਐਸ ਐਮ ਓ ਹਠੂਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਹੈਲਥ ਇੰਸਪੈਕਟਰ ਬਲਵੀਰ ਸਿੰਘ ਦੀ ਅਗੁਵਾਈ ਹੇਠ ਸਰਕਾਰੀ ਹਾਈ ਸਕੂਲ ਪਿੰਡ ਢੋਲਣ ਵਿਖੇ ਡੇਂਗੂ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲੋਕਾਂ ਨੂੰ ਡੇਂਗੂ ਤੋਂ ਬਚਾਅ ਦੇ ਉਪਾਅ ਦੱਸੇ ਗਏ। ਹੈਲਥ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਡੇਂਗੂ ਤੋਂ ਬਚਣ ਲਈ ਹਫ਼ਤੇ ਵਿੱਚ ਇੱਕ ਵਾਰ ਕੂਲਰਾਂ ਦੀ ਸਫ਼ਾਈ, ਫਰਿਜ ਦੇ ਪਿੱਛੇ ਟਰੇਅ, ਫਾਲਤੂ ਡੱਬਿਆਂ ਆਦਿ ਵਿੱਚ ਖੜ੍ਹਾ ਪਾਣੀ ਸਾਫ ਕਰਨਾ ਚਾਹੀਦਾ ਹੈ। ਸੋਣ ਵੇਲੇ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀ ਕਰੀਮ ਅਤੇ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ।