ਲੁਧਿਆਣਾ ( ਵਿਕਾਸ ਮਠਾੜੂ ) :- ਅੱਜ ਲੁਧਿਆਣਾ ਵਿਖੇ ਕੰਪਿਊਟਰ ਅਧਿਆਪਕ ਫਰੰਟ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜ਼ਿਲਾ ਲੁਧਿਆਣਾ ਦੇ ਵੱਖ ਵੱਖ ਸਕੂਲਾਂ ਦੇ ਕੰਪਿਊਟਰ ਅਧਿਆਪਕਾਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਸਰਕਾਰ ਨਾਲ ਚੱਲ ਰਹੀਆਂ ਸੀ ਐਸ ਆਰ, ਪੇ ਕਮਿਸ਼ਨ ਆਦਿ ਸਬੰਧੀ ਮੀਟਿੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਕੰਪਿਊਟਰ ਅਧਿਆਪਕ ਫਰੰਟ ਪੰਜਾਬ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਰੂਪ ਰੇਖਾ ਤਿਆਰ ਕੀਤੀ ਗਈ। ਕੰਪਿਊਟਰ ਅਧਿਆਪਕ ਫਰੰਟ ਦੇ ਪ੍ਰਧਾਨ ਰੁਪਿੰਦਰ ਸਿੰਘ ਚਾਹਲ ਵੱਲੋ ਸੰਬੋਧਨ ਹੁੰਦੇ ਪਿਛਲੇ ਦਿਨੀਂ ਵਿੱਤ ਵਿਭਾਗ ਤੇ ਪ੍ਰਸੋਨਲ ਵੱਲੋਂ ਪੇਸ਼ ਆ ਰਹੀਆਂ ਮੁਸਕਲਾਂ ਸਬੰਧੀ ਜਾਣੂ ਕਰਵਾਇਆ । ਫਰੰਟ ਦੇ ਆਗੂ ਜਗਜੀਤ ਸਿੰਘ ਰੋਪੜ ਵੱਲੋ ਹੁਣ ਤੱਕ ਹੋਏ ਕੰਮਾਂ ਬਾਰੇ ਚਾਨਣਾ ਪਾਇਆ ਗਿਆ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਫਰੰਟ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਕੁਲਾਰ ਨੇ ਦੱਸਿਆ ਕਿ ਅੱਜ ਲੁਧਿਆਣਾ ਜ਼ਿਲ੍ਹੇ ਦੀ ਇਸ ਮੀਟਿੰਗ ਵਿੱਚ ਆਏ ਕੰਪਿਊਟਰ ਅਧਿਆਪਕਾਂ ਨੂੰ ਕੰਪਿਊਟਰ ਨੂੰ ਫਰੰਟ ਵਲੋਂ ਕੀਤੀਆ ਜਾ ਰਹੀਆ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਤੇ ਆਉਣ ਵਾਲੇ ਦਿਨਾਂ ਵਿੱਚ ਫਰੰਟ ਦੀਆਂ ਹੋਣ ਜਾ ਰਹੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ । ਅੱਜ ਦੀ ਇਸ ਮੀਟਿੰਗ ਦਾ ਸੰਚਾਲਨ ਸਟੇਜ ਸਕੱਤਰ ਗੁਰਪ੍ਰੀਤ ਸਿੰਘ ਲੁਧਿਆਣਾ ਵੱਲੋ ਕੀਤਾ ਗਿਆ। ਇਸ ਸਮੇਂ ਕੰਪਿਊਟਰ ਅਧਿਆਪਕ ਫਰੰਟ ਦੇ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਨਰਿੰਦਰ ਕੁਮਾਰ ਅਤੇ ਪੁਸਪਾਲ ਸਿੰਘ ਨੇ ਆਏ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਫਰੰਟ ਦੇ ਅਹੁਦੇਦਾਰ , ਸੁਖਦੀਪ ਭੰਗੂ, ਅਵਤਾਰ ਸਿੰਘ ਖੰਨਾ ਜਰਨਲ ਸਕੱਤਰ ਲੁਧਿਆਣਾ, ਗੁਰਜੋਤ ਸਿੰਘ ਮੀਤ ਪ੍ਰਧਾਨ ਲੁਧਿਆਣਾ, ਮੱਖਣ ਸਿੰਘ ਖਜਾਨਚੀ, ਮਨਜੀਤ ਕੌਰ, ਪਵਨਪ੍ਰੀਤ ਕੌਰ, ਗੁਰਪ੍ਰੀਤ ਸਿੰਘ,ਚੇਤਨ ਸ਼ਰਮਾ, ਸੁਰਿੰਦਰ ਸਿੰਘ, ਮਨਦੀਪ ਸਿੰਘ, ਰੁਪਿੰਦਰ ਸਿੰਘ ਮੁੰਡੀ, ਯਾਦਵਿੰਦਰ ਸਿੰਘ, ਗੁਰਜਿੰਦਰ ਸਿੰਘ, ਸਜੀਵ ਪੁਰੀ ਫਤਿਹਗੜ੍ਹ, ਸੁਖਜੀਤ ਸਿੰਘ, ਬਲਰਾਮ ਸ਼ਰਮਾ ਪੁਸ਼ਪਿੰਦਰ ਸਿੰਘ,ਨਾਜਰ ਖਾਨ, ਇੰਦਰਜੀਤ ਸਿੰਘ , ਰੁਪਿੰਦਰ ਸਿੰਘ, ਜਤਿੰਦਰ ਸਿੰਘ, ਅਨੂਪ ਸਿੰਘ , ਰਾਜਪਾਲ ਮੋਗਾ , ਵਿਪਨ ਮੋਗਾ ਆਦਿ ਹਾਜ਼ਰ ਸਨ।