Home ਸਭਿਆਚਾਰ ਅਭਯਜੀਤ ਝਾਂਜੀ ਦਾ ਪਲੇਠਾ ਕਾਵਿ-ਸੰਗ੍ਰਹਿ ਕਿਹੜੀ ਓਹਦੀ ਥਾਂ ਰਿਲੀਜ਼

ਅਭਯਜੀਤ ਝਾਂਜੀ ਦਾ ਪਲੇਠਾ ਕਾਵਿ-ਸੰਗ੍ਰਹਿ ਕਿਹੜੀ ਓਹਦੀ ਥਾਂ ਰਿਲੀਜ਼

43
0


ਜਗਰਾਉਂ, 14 ਅਗਸਤ ( ਰੋਹਿਤ ਗੋਇਲ)- ਪੰਜਾਬੀ ਫਿਲਮ ਜਗਤ ਦੀ ਮੰਨੀ-ਪਰਮੰਨੀ ਅਤੇ ਧੜੱਲੇਦਾਰ ਸਖਸ਼ੀਅਤ ਬੀਬੀ ਨਿਰਮਲ ਰਿਸ਼ੀ ਜੀ ( ਫਿਲਮ ਨਿੱਕਾ ਜੈਲਦਾਰ ਵਿੱਚ ਨਿੱਕੇ ਜੈਲਦਾਰ ਦੀ ਦਾਦੀ) ਨੇ ਇੱਕ ਸਾਦੇ ਸਮਾਗਮ ਵਿੱਚ ਅਭਯਜੀਤ ਝਾਂਜੀ ਦੇ ਪਲੇਠੇ ਕਾਵਿ-ਸੰਗ੍ਰਹਿ ਕਿਹੜੀ ਉਸਦੀ ਥਾਂ? ਨੂੰ ਪਾਠਕਾਂ ਦੇ ਲਈ ਰਿਲੀਜ਼ ਕੀਤਾ। ਇਸ ਮੌਕੇ ਬੋਲਦਿਆਂ ਨਿਰਮਲ ਰਿਸ਼ੀ ਜੀ ਨੇ ਕਿਹਾ ਕਿ ਪੰਜਾਬ ਦੇ ਯੂਥ ਦਾ ਸੱਭਿਆਚਾਰਕ ਲਿਖਤਾਂ ਵੱਲ ਹੋਣਾ ਇੱਕ ਚੰਗਾ ਸੁਨੇਹਾ ਦਿੰਦਾ ਹੈ। ਉਹਨਾਂ ਨੇ ਕਿਹਾ ਕਿ ਮੈਂ ਇਹ ਕਾਵਿ-ਸੰਗ੍ਰਹਿ ਪੜ੍ਹ ਲਿਆ ਹੈ ਅਤੇ ਇਸ ਦਾ ਹਰ ਅੱਖਰ ਬਹੁਤ ਵਜਨਦਾਰ ਹੈ। ਬਹੁਤ ਡੂੰਘਾਈ ਵਿੱਚ ਜਾ ਕੇ ਇਸ ਵਿੱਚ ਅਭਯਜੀਤ ਝਾਂਜੀ ਨੇ ਘਰ ਦੀ ਪਰਿਵਾਰ ਦੀ ਅਤੇ ਬਜ਼ੁਰਗਾਂ ਦੀ ਗੱਲ ਕਰਨ ਦੇ ਨਾਲ-ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਵੀ ਬਾਖੂਬੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਕਿਤਾਬ ਨੂੰ ਹਰ ਸਖ਼ਸ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਇਸ ਮੌਕੇ ਸੰਜੀਵ ਝਾਂਜੀ, ਲਵਲੀਨ ਝਾਂਜੀ, ਐਡਵੋਕੇਟ ਮੂਨ ਝਾਂਜੀ ਅਤੇ ਨਵਰੋਜ਼ ਝਾਂਜੀ, ਤ੍ਰਿਪਤਾ ਗੋਇਲ, ਮਨੀ ਸੇਖੋ, ਪਰਿਵਾਰਕ ਮੈਂਬਰ ਅਤੇ ਮਿੱਤਰ ਸੁਨੇਹੀ ਵੀ ਹਾਜ਼ਰ ਸਨ। ਇਸ ਮੌਕੇ ਉਹਨਾਂ ਅਭਯਜੀਤ ਝਾਂਜੀ ਨੂੰ ਅਸ਼ੀਰਵਾਦ ਵੀ ਦਿੱਤਾ ਅਤੇ ਇਸ ਕਾਵਿ-ਸੰਗ੍ਰਹਿ ਦੀ ਸਫ਼ਲਤਾ ਦੀ ਕਾਮਨਾ ਕੀਤੀ।

LEAVE A REPLY

Please enter your comment!
Please enter your name here