ਫਗਵਾੜਾ,(ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਨਗਰ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਦੇ ਹੁਕਮਾਂ ਅਧੀਨ ਵਿਗਿਆਪਨ ਸ਼ਾਖਾ ਵੱਲੋਂ ਅਣ-ਅਧਿਕਾਰਤ ਇਸ਼ਤਿਹਾਰ ਬਾਜ਼ੀ ‘ਤੇ ਕਾਰਵਾਈ ਕਰਦਿਆਂ ਸ਼ਹਿਰ ‘ਚ ਲੱਗੇ ਨਾਜਾਇਜ਼ ਬੋਰਡਾਂ/ਫਲੈਕਸਾਂ ਨੂੰ ਜ਼ਬਤ ਕੀਤਾ ਗਿਆ।ਕਮਿਸ਼ਨਰ ਡਾ. ਨਯਨ ਜੱਸਲ ਵੱਲੋਂ ਦੱਸਿਆ ਗਿਆ ਕਿ ਸ਼ਹਿਰ ‘ਚ ਦੁਕਾਨਾਂ, ਸੜਕਾਂ ਤੇ ਸਰਕਾਰੀ ਸੰਪਤੀ ‘ਤੇ ਨਾਜਾਇਜ਼ ਬੋਰਡ ਤੇ ਫਲੈਕਸਾਂ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਆਪਣੀ ਪ੍ਰਰਾਪਰਟੀ ਜਾਂ ਸਰਕਾਰੀ ਜਗ੍ਹਾ ‘ਤੇ ਵਿਗਿਆਪਨ ਪਾਲਿਸੀ ਤੇ ਬਾਈਲਾਜ ਦੇ ਉਲਟ ਕੋਈ ਇਸ਼ਤਿਹਾਰਬਾਜ਼ੀ ਕੀਤੀ ਹੈ ਤਾਂ ਉਸ ਨੂੰ ਤੁਰੰਤ ਉਤਾਰ ਲਿਆ ਜਾਵੇ। ਇਸ ਬਾਰੇ ਦੱਸਦਿਆਂ ਵਿਗਿਆਪਨ ਸ਼ਾਖਾ ਦੇ ਸੁਪਰੀਡੈਂਟ ਅਮਿਤ ਕਾਲੀਆ ਨੇ ਦੱਸਿਆ ਕਿ ਨਾਜਾਇਜ਼ ਇਸ਼ਤਿਹਾਰਬਾਜ਼ੀ ਵਿਰੁੱਧ ਟੀਮ ਵੱਲੋਂ ਜੀਟੀ.ਰੋਡ, ਸੈਂਟਰਲ ਟਾਊਨ, ਪੁਰਾਣੀ ਮੰਡੀ ਏਰੀਆ ‘ਚ ਉਕਤ ਕਾਰਵਾਈ ਕੀਤੀ ਹੈ। ਇਸ ਦੇ ਨਾਲ ਹੀ 24 ਚਲਾਨ ਕੀਤੇ ਗਏ ਹਨ। ਇਹ ਕਾਰਵਾਈ ਅੱਗੇ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਇਸ ਦੌਰਾਨ ਉਨ੍ਹਾਂ ਨਾਲ ਰਤਨ ਲਾਲ ਕਲਰਕ, ਮਨਜੀਤ ਕੁਮਾਰ, ਬਲਜੀਤ ਸਿੰਘ ਤੇ ਹਰਮੇਸ਼ ਲਾਲ ਮੌਜੂਦ ਸਨ।
