ਫਾਜ਼ਿਲਕਾ,(ਰਾਜੇਸ਼ ਜੈਨ) : ਭਾਰਤ-ਪਾਕਿ ਸਰਹੱਦ ’ਤੇ 2.256 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀ ’ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਆਰਕੇ ਭਕਲ ਕੰਪਨੀ ਕਮਾਂਡਰ 55 ਬਟਾਲੀਅਨ ਬੀਐੱਸਐੱਫ ਬੀਓਪੀ ਸਾਦਕੀ ਨੇ ਲਿਖਿਆ ਸੀ। ਪੱਤਰ ਅਨੁਸਾਰ ਪਿੰਡ ਘੜੂੰਮੀ ਦੇ ਏਰੀਏ ਵਿੱਚੋਂ ਹੈਰੋਇਨ ਬਰਾਮਦ ਹੋਈ ਹੈ ਜੋ ਕਿ 3 ਪੈਕੇਟਾਂ ਵਿਚ ਸੀ ਤੇ ਭਾਰ 2 ਕਿੱਲੋ 256 ਗ੍ਰਾਮ ਹੈ।
