Home Protest 9 ਮਈ ਨੂੰ ਪਹਿਲਵਾਨਾਂ ਦੇ ਸੰਘਰਸ਼ ਦੇ ਹੱਕ ਚ ਜਗਰਾਂਓ ਵਿਖੇ ਅਰਥੀ...

9 ਮਈ ਨੂੰ ਪਹਿਲਵਾਨਾਂ ਦੇ ਸੰਘਰਸ਼ ਦੇ ਹੱਕ ਚ ਜਗਰਾਂਓ ਵਿਖੇ ਅਰਥੀ ਫੂਕ ਪ੍ਰਦਰਸ਼ਨ

49
0


ਜਗਰਾਉਂ, 6 ਮਈ ( ਬੌਬੀ ਸਹਿਜਲ, ਧਰਮਿੰਦਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਦਿੱਲੀ ਦੇ ਜੰਤਰ ਮੰਤਰ ਵਿਖੇ ਮਹਿਲਾ ਪਹਿਲਵਾਨਾਂ ਦੇ ਸ਼ਰੀਰਕ ਸ਼ੋਸ਼ਣ ਖਿਲਾਫ ਦੇਸ਼ੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਚਲ ਰਹੇ ਦਿਨ ਰਾਤ ਦੇ ਸੰਘਰਸ਼ ਦੀ ਹਿਮਾਇਤ ਚ ਜਨਤਕ ਜਥੇਬੰਦੀਆਂ ਨਾਲ ਰਲ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਦਿਆਂ ਕੁਸ਼ਤੀ ਸੰਘ ਦੇ ਦੋਸ਼ੀ ਪ੍ਰਧਾਨ ਦਾ ਪੁਤਲਾ ਫੂਕਣ ਦਾ ਫੈਸਲਾ ਕੀਤਾ ਗਿਆ। ਇਸ ਮਕਸਦ ਲਈ ਸਾਰੇ ਜਿਲੇ ਭਰ ਚੋਂ ਕਿਸਾਨ 9 ਮਈ ਦਿਨ ਮੰਗਲਵਾਰ ਸ਼ਾਮ ਪੰਜ ਵਜੇ ਕਮੇਟੀ ਪਾਰਕ ਜਗਰਾਂਓ ਵਿਖੇ ਇਕੱਤਰ ਹੋਣਗੇ। ਰੈਲੀ ਕਰਨ ਉਪਰੰਤ ਸ਼ਹਿਰ ਚ ਮਾਰਚ ਕਰਕੇ ਝਾਂਸੀ ਚੋਂਕ ਚ ਅਰਥੀ ਫੂਕੀ ਜਾਵੇਗੀ। ਉਨਾਂ ਦੱਸਿਆ ਕਿ ਇਸ ਰੋਸ ਪ੍ਰਦਰਸ਼ਨ ਚ ਪੇੰਡੂ ਮਜਦੂਰ ਯੂਨੀਅਨ, ਗੱਲਾ ਮਜਦੂਰ ਯੂਨੀਅਨ, ਫੂਡ ਐਂਡ ਅਲਾਈਡ ਵਰਕਰਜ, ਬਾਰਦਾਨਾ ਸਿਲਾਈ ਵਰਕਰਜ ਯੂਨੀਅਨ ਸਫਾਈ ਕਰਮਚਾਰੀ ਯੂਨੀਅਨ, ਪੈਨਸ਼ਨਰਜ ਐਸੋਸੀਏਸ਼ਨਾਂ , ਨਿਰਮਾਣ ਮਜਦੂਰ ਯੂਨੀਅਨ( ਮਸ਼ਾਲ), ਪੇੰਡੂ ਮਜਦੂਰ ਯੂਨੀਅਨ( ਮਸ਼ਾਲ), ਟਰੱਕ ਅਪ੍ਰੇਟਰ ਯੂਨੀਅਨ, ਟਰੇਡਯੂਨੀਅਨਾਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਵੀ ਵਧ ਚੜ ਕੇ ਸ਼ਾਮਲ ਹੋਣਗੀਆਂ।
ਮੀਟਿੰਗ ਦੀ ਕਾਰਵਾਈ ਚ ਫੈਸਲਾ ਕੀਤਾ ਗਿਆ ਕਿ ਨਹਿਰੀ ਪਾਣੀ ਸਬੰਧਤ ਖੇਤਾਂ ਤਕ ਪੂਰੀ ਲੋੜ ਮੁਤਾਬਕ ਪੁਚਾਉਣ, ਖਾਲੇ ਕੱਸੀਆਂ ਪੱਕੀਆਂ ਕਰਨ,ਸਾਉਣੀ ਦੀ ਬਿਜਾਈ ਲਈ ਪੂਰੀ ਮਾਤਰਾ ਚ ਅਸਲੀ ਬੀਜਾਂ, ਰੇਹ, ਦਵਾਈਆਂ ਦੀ ਉਪਲਬਧਤਾ ਯਕੀਨੀ ਬਨਾਉਣ ਅਤੇ ਕਿਸਾਨ ਅੰਦੋਲਨ ਦੇ ਸ਼ਹੀਦ ਪਰਿਵਾਰਾਂ ਦੇ ਵਾਰਸਾਂ ਨੂੰ ਨੋਕਰੀ ਅਤੇ ਮੁਆਵਜੇ ਦੇ ਬਕਾਇਆ ਕੇਸਾਂ ਦਾ ਤੁਰਤ ਨਿਪਟਾਰਾ ਕਰਾਉਣ, ਹੇਰਾਂ ਅਤੇ ਛੱਜਾਵਾਲ ਪਿੰਡਾਂ ਚ ਕਿਸਾਨਾਂ ਦੀ ਫਸਲ ਨੂੰ ਅੱਗ ਲਗਣ ਨਾਲ ਹੋਏ ਨੁਕਸਾਨ ਦਾ ਲਟਕ ਰਿਹਾ ਮੁਆਵਜਾ ਹਾਸਲ ਕਰਾਉਣ ਲਈ ਜਥੇਬੰਦੀ ਦਾ ਵਿਸ਼ਾਲ ਡੈਪੂਟੇਸ਼ਨ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ 17 ਮਈ ਨੂੰ ਸਵੇਰੇ 11 ਵਜੇ ਮਿਲੇਗਾ। ਉਨਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਮਈ ਨੂੰ ਕਿਸਾਨਾਂ ਦੀ ਮੰਗਾਂ ਵਿਸ਼ੇਸ਼ਕਰ ਐਮ ਐਸ ਪੀ, ਬਿਜਲੀ ਐਕਟ 2020 ਅਤੇ ਪ੍ਰਦੂਸ਼ਣ ਐਕਟ ਰੱਦ ਕਰਾਉਣ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ 26 ਮਈ ਨੂੰ ਰਾਏਕੋਟ ਵਿਖੇ ਚਾਰ ਜਿਲਿਆਂ ਦੇ ਕਿਸਾਨਾਂ ਸਮੇਤ ਲੁਧਿਆਣਾ ਜਿਲੇ ਦੇ ਕਿਸਾਨ ਕੇਂਦਰ ਸਰਕਾਰ ਦੇ ਨਾਮ ਚਿਤਾਵਨੀ ਪੱਤਰ ਦੇਣ ਲਈ ਸਵੇਰੇ 11 ਵਜੇ ਸੰਸਦ ਮੈਂਬਰ ਡਾ ਅਮਰ ਸਿੰਘ ਦੇ ਦਫਤਰ ਮੂਹਰੇ ਇਕਤਰ ਹੋਣਗੇ। ਇਸਤੋਂ ਬਿਨਾਂ ਸਾਰੇ ਪਿੰਡਾਂ ਚ ਮੈਂਬਰਸ਼ਿਪ ਮੁਹਿੰਮ ਚਲਾਉਣ ਲਈ ਅਤੇ ਛਿਮਾਹੀ ਫੰਡ ਇਕੱਠਾ ਕਰਨ ਲਈ ਜੋਰਦਾਰ ਮੁਹਿੰਮ ਵਿੱਢੇ ਜਾਣ ਦਾ ਵੀ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਤਾਰਾ ਸਿੰਘ ਅੱਚਰਵਾਲ ਬਲਾਕ ਸਕੱਤਰ ਰਾਏਕੋਟ, ਗੁਰਮੇਲ ਸਿੰਘ ਬਲਾਕ ਸਕੱਤਰ ਸਿੱਧਵਾਂਬੇਟ, ਬਲਾਕ ਸਕੱਤਰ ਸੁਧਾਰ ਬਲਾਕ ਹਰਦੀਪ ਸਿੰਘ ਟੂਸੇ,ਮੀਤ ਪ੍ਰਧਾਨ ਕੁਲਦੀਪ ਸਿੰਘ ਖਾਲਸਾ ,ਸੁਖਵਿੰਦਰ ਸਿੰਘ ਹੰਬੜਾ ਪ੍ਰਧਾਨ ਬਲਾਕ ਹੰਬੜਾਂ, ਕਮਲਪ੍ਰੀਤ ਸਿੰਘ ਹੈਪੀ ਬਲਾਕ ਪ੍ਰਧਾਨ ਪੱਖੋਵਾਲ ਹਾਜਰ ਸਨ।

LEAVE A REPLY

Please enter your comment!
Please enter your name here