ਜਗਰਾਓਂ, 22 ਜੂਨ ( ਬਲਦੇਵ ਸਿੰਘ)-ਸਿੱਖਿਆ ਵਿਭਾਗ ਪੰਜਾਬ ਵੱਲੋਂ ਚਿਰਾਂ ਤੋਂ ਲਟਕਦੀਆਂ ਹੋਈਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਤਰੱਕੀਆਂ ਕਰ ਦਿੱਤੀਆਂ ਗਈਆਂ ਹਨ।ਇਸ ਸਬੰਧੀ ਜਗਦੀਪ ਸਿੰਘ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਸਖ਼ਤ ਮਿਹਨਤ ਕੀਤੀ ਗਈ,ਦਰ ਦਰ ਵਿਭਾਗ ਦੇ ਦਫ਼ਤਰਾਂ ਵਿਚ ਮੰਗ ਪੱਤਰ ਸੌਂਪੇ ਗਏ।ਉਚ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਗਿਆ, ਜਿਨ੍ਹਾਂ ਨੇ ਬੜੇ ਠਰੰਮੇ ਨਾਲ ਗੱਲਬਾਤ ਕਰਦਿਆਂ, ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ, ਪੂਰੀ ਤਰ੍ਹਾਂ ਮੱਦਦ ਕਰਦਿਆਂ 28 ਸੈਂਟਰ ਹੈਡ ਟੀਚਰਾਂ ਨੂੰ ਤਰੱਕੀ ਦੇ ਕੇ ਬੀ,ਪੀ,ਹੈ,ਓ ਬਣਾਇਆ । ਸਰਕਾਰ ਦੇ ਇਸ ਕਦਮ ਸਦਕਾ ਪ੍ਰਾਇਮਰੀ ਵਿਭਾਗ ਦੀ ਨੀਂਹ ਹੋਰ ਮਜ਼ਬੂਤ ਹੋਵੇਗੀ।ਇਸ ਸਮੇਂ ਪਿ੍ੰਸੀਪਲ ਵਿਨੋਦ ਕੁਮਾਰ, ਹਰਨਰਾਇਣ ਸਿੰਘ, ਲੈਕਚਰਾਰ ਬਲਦੇਵ ਸਿੰਘ, ਰੁਪਿੰਦਰ ਸਿੰਘ,ਮੋਹਣ ਸਿੰਘ,ਐਨ, ਡੀ ਤਿਵਾੜੀ, ਸੁੱਚਾ ਸਿੰਘ ਚਾਹਲ, ਕੰਵਲਜੀਤ ਸੰਗੋਵਾਲ, ਪ੍ਰਗਟ ਸਿੰਘ ਜੰਬਰ,ਕੇਵਲ ਸਿੰਘ ਖੰਨਾ, ਜਤਿੰਦਰਪਾਲ ਸਿੰਘ ਖੰਨਾ, ਸੰਦੀਪ ਸਿੰਘ ਬਦੇਸ਼ਾ,ਅੰਜੂ ਸੂਦ, ਸ਼ਿਵਾਨੀ ਸੂਦ, ਬਲਜੀਤ ਕੌਰ, ਗੁਲਜ਼ਾਰ ਸ਼ਾਹ, ਸਰਪ੍ਰੀਤ ਸਿੰਘ, ਹਰਕਮਲਜੀਤ ਸਿੰਘ, ਹਰਮਿੰਦਰ ਸਿੰਘ, ਦਵਿੰਦਰ ਸਿੰਘ, ਵਿਜੇ ਕੁਮਾਰ, ਆਦਿ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਨਵੇਂ ਬਣਨ ਜਾ ਰਹੇ ਸਾਰੇ ਬਲਾਕਾਂ ਦੇ ਜ਼ਿਲਾ ਸਿੱਖਿਆ ਅਫਸਰਾਂ ਨੂੰ ਵਧਾਈਆਂ ਵੀ ਦਿੱਤੀਆਂ।