Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਬੁਲੰਦ ਹੌਂਸਲੇ ਅੱਗੇ ਮੌਤ ਵੀ ਸਿਰ ਝੁਕਾ ਦਿੰਦੀ...

ਨਾਂ ਮੈਂ ਕੋਈ ਝੂਠ ਬੋਲਿਆ..?
ਬੁਲੰਦ ਹੌਂਸਲੇ ਅੱਗੇ ਮੌਤ ਵੀ ਸਿਰ ਝੁਕਾ ਦਿੰਦੀ ਹੈ

43
0


ਜੇਕਰ ਹੌਂਸਲੇ ਬੁਲੰਦ ਹੋਣ ਤਾਂ ਮੌਤ ਨੂੰ ਵੀ ਹਰਾਇਆ ਜਾਂਦਾ ਹੈ। ਹਮੇਸ਼ਾ ਕਿਹਾ ਜਾਂਦਾ ਹੈ ਕਿ ਕਿਸੇ ਵੀ ਮੁਸੀਬਤ ਦੇ ਸਾਹਮਣੇ ਹਿੰਮਤ ਅਤੇ ਧੀਰਜ ਰੱਖਣ ਵਾਲੇ ਲੋਕ ਹਰ ਤਰ੍ਹਾਂ ਦੀ ਮੁਸੀਬਤ ’ਤੇ ਜਿੱਤ ਹਾਸਿਲ ਕਰਨ ਵਿਚ ਕਾਮਯਾਬ ਹੁੰਦੇ ਹਨ ਅਤੇ ਬੁੰਲਦ ਹੌਂਸਲੇ ਵਾਲਿਆਂ ਅੱਗੇ ਮੌਤ ਵੀ ਹਾਰ ਜਾਂਦੀ ਹੈ। ਜਿਸ ਦੀ ਤਾਜਾ ਮਿਸਾਲ ਪਿਛਲੇ ਸਤਾਰਾ ਦਿਨ ਤੋਂ ਸਿਲਕਿਆਰਾ ਸੁਰੰਗ ਵਿੱਚ ਫਸੇ ਅੱਠ ਰਾਜਾਂ ਦੇ 41 ਮਜ਼ਦੂਰਾਂ ਨੂੰ 400 ਘੰਟਿਆਂ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲੈਣ ਤੋਂ ਦੇਖੀ ਜਾ ਸਕਦੀ ਹੈ। ਉੱਤਰਾਖੰਡ ਦੇ ਚਾਰਧਾਮ ਆਲਵੇਦਰ ਰੋਡ ਤੇ ਚੱਲ ਰਹੇ ਕੰਮ ਦੌਰਾਨ ਸੁਰੰਗ ਵਿਚ 12 ਨਵੰਬਰ ਨੂੰ ਮਲਬਾ ਡਿੱਗਣ ਕਾਰਨ 41 ਮਜ਼ਦੂਰ ਸੁਰੰਗ ਵਿੱਚ ਫਸ ਗਏ ਸਨ। ਉਦੋਂ ਤੋਂ ਉਨ੍ਹਾਂ ਨੂੰ ਕੱਢਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਇਸ ਮੁਹਿੰਮ ਵਿੱਚ 20 ਤੋਂ ਵੱਧ ਏਜੰਸੀਆਂ ਦੀਆਂ ਸੇਵਾਵਾਂ ਵੀ ਲਈਆਂ ਗਈਆਂ ਸਨ ਅਤੇ ਮਜਦੂਰਾਂ ਦੇ ਬਚਾਇ ਕਾਰਜਾਂ ਲਈ ਚਲਾਈ ਗਈ ਵਿਸ਼ੇਸ਼ ਰਾਹਤ ਮੁਹਿੰਨ ਦੇਸ਼ ਵਿਦੇਸ਼ ਵਿਚ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਹਰ ਕੋਈ ਉਨ੍ਹਾਂ ਫਸੇ ਹੋਏ ਮਜ਼ਦੂਰਾਂ ਦੀ ਸਲਾਮਤੀ ਲਈ ਦੁਆਵਾਂ ਕਰ ਰਿਹਾ ਸੀ ਅਤੇ ਸਰਕਾਰ ਦੇ ਬਚਾਅ ਕਾਰਜਾਂ ਉਪਰ ਦੇਸ਼-ਵਿਦੇਸ਼ ਦੇ ਲੋਕਾਂ ਦੀ ਨਜਰ ਬਣੀ ਹੋਈ ਸੀ। ਇਹ ਮੁਹਿੰਮ ਦੇ ਸਫਲ ਹੋਣ ਨਾਲ ਸੁਰੰਗ ਵਿਚ ਫਸੇ ਹੋਏ ਸਾਰੇ 41 ਮਜ਼ਦੂਰਾਂ ਨੂੰ ਸੁਰÇ੍ਰਅਤ ਬਾਹਰ ਕੱਢ ਲੈਣਾ ਬਹੁਤ ਵੱਡੀ ਰਾਹਤ ਦੀ ਗੱਲ ਹੈ। ਉਨ੍ਹਾਂ ਦੇ ਪਰਿਵਾਰਾਂ ਲਈ ਅਤੇ ਰਾਜ ਅਤੇ ਕੇਂਦਰ ਸਰਕਾਰ ਲਈ ਵੀ ਮੁਸ਼ਕਲ ਇਹ ਮੁਸ਼ਿਕਲ ਦੀ ਘੜੀ ਸੀ ਅਤੇ ਇਸ ਮੁਹਿੰਮ ਵਿੱਚ ਕੰਮ ਕਰ ਰਹੀ ਏਜੰਸੀ ਲਈ ਇੱਕ ਵੱਡੀ ਪ੍ਰੀਖਿਆ ਸੀ। ਜਿਸ ਨੂੰ ਉਨ੍ਹਾਂ ਨੇ ਸਫਲਤਾਪੂਰਵਕ ਪਾਰ ਕਰ ਲਿਆ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਵਧਾਈ ਦੇ ਪਾਤਰ ਸਾਰੇ 41 ਮਜ਼ਦੂਰ ਜਿਨ੍ਹਾਂ ਨੇ ਇੱਕ ਲੰਮਾ ਸਮਾਂ ਇਕੱਠੇ 17 ਦਿਨ ਤੱਕ ਇੱਕ ਥਾਂ ’ਤੇ ਰਹੇ ਪਰ ਹਿੰਮਤ ਨਹੀਂ ਹਾਰੀ। ਜੇਕਰ ਇਨ੍ਹਾਂ ਵਿੱਚੋਂ ਇੱਕ-ਦੋ ਵਿਅਕਤੀਆਂ ਵਿੱਚ ਹਾਰ ਮੰਨ ਲੈਂਦੇ ਤਾਂ ਸਾਰੀ ਯੋਜਨਾ ਸਵਾਲਾਂ ਵਿਚ ਆ ਖੜੀ ਹੋਣੀ ਸੀ। ਇਸ ਲਈ ਉਨ੍ਹਾਂ ਸਭ ਦੇ ਬੁਲੰਦ ਹੌਂਸਲੇ ਦੀ ਇਹ ਵੱਡੀ ਜਿੱਤ ਹੋਈ ਹੈ। ਇਸ ਮੁਹਿੰਮ ਨੂੰ ਕਾਮਯਾਬ ਕਰਨ ਪਿੱਛੇ ਸਭ ਤੋਂ ਵੱਡਾ ਯੋਗਦਾਨ ਉਨ੍ਹਾਂ ਲੋਕਾਂ ਦਾ ਹੈ, ਭਾਵੇਂ ਕਿ ਜਿਸ ਥਾਂ ’ਤੇ ਉਹ ਲੋਕ ਸੁਰੰਗ ’ਚ ਫਸੇ ਹੋਏ ਸਨ, ਉਹ ਜਗ੍ਹਾ ਉਨ੍ਹਾਂ ਲਈ ਢੁੱਕਵੀਂ ਨਹੀਂ ਸੀ, ਪਰ ਉੱਥੇ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਾ ਹੋਣ ਦੇ ਬਾਵਜੂਦ, ਲੰਬੇ ਸਮੇਂ ਤੋਂ ਭੁੱਖੇ-ਪਿਆਸੇ ਰਹਿਣ ਦੇ ਬਾਵਜੂਦ ਇਨ੍ਹਾਂ ਸਾਰਿਆਂ ਨੇ ਹੌਂਸਲੇ ਦੀ ਇਕ ਬੇਮਿਸਾਲ ਤਸਵੀਰ ਪੇਸ਼ ਕੀਤੀ ਅਤੇ ਇਹੀ ਉਨ੍ਹਾਂ ਦੀ ਜਿੱਤ ਦਾ ਮੂਲ ਮੰਤਰ ਹੈ। ਪੂਰਾ ਦੇਸ਼ ਇਨ੍ਹਾਂ ਸਾਰੇ ਮਜ਼ਦੂਰਾਂ ਨੂੰ ਸਲਾਮ ਕਰ ਰਿਹਾ ਹੈ ਅਤੇ ਇਨ੍ਹਾਂ ਨੇ ਜੋ ਬੁਲੰਦ ਹੌਸਲੇ ਦੀ ਮਿਸਾਲ ਪੇਸ਼ ਕੀਤੀ ਹੈ, ਉਹ ਆਪਣੇ ਆਪ ਵਿਚ ਇਕ ਵੱਡੀ ਮਿਸਾਲ ਹੈ। .ਇੱਥੇ ਅਸੀਂ ਇਸ ਸਫਲ ਮੁਹਿੰਮ ਲਈ ਉਨ੍ਹਾਂ ਵਰਕਰਾਂ, ਏਜਸੀਆਂ, ਰਾਜ ਅਤੇ ਕੇਂਦਰ ਸਰਕਾਰਾਂ ਨੂੰ ਵਧਾਈ ਦਿੰਦੇ ਹਾਂ। ਇਸ ਦੇ ਨਾਲ ਹੀ ਇਹ ਵੀ ਉਮੀਦ ਸਮੁੱਚੇ ਦੇਸ਼ ਵਾਸੀ ਕਰ ਰਹੇ ਹਨ ਕਿ ਜੇਕਰ ਅਜਿਹੀ ਸਥਿਤੀ ਫਿਰ ਕਦੇ ਪੈਦਾ ਹੁੰਦੀ ਹੈ ਤਾਂ ਸਾਡੇ ਲਈ ਇਸ ਤੋਂ ਵੀ ਮਜ਼ਬੂਤ ਅਤੇ ਸਫਲ ਬਚਾਅ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ। ਇਹ ਸੁਰੰਗ ਜਿਸ ਵਿਵਚ ਮਜ਼ਦੂਰ ਫਸ ਗਏ ਸਨ ਉਹ ਚੰਗੇ ਭਾਗਾਂ ਨਾਲ ਸਾਰੇ ਮਜ਼ਦੂਰ ਪਾਸ ਉਥੇ ਆਸਾਨੀ ਨਾਲ ਉੱਠਣ ਬੈਠਣ ਲਈ ਕਾਫ਼ੀ ਜਗ੍ਹਾ ਸੀ। ਪਰ ਜੇਕਰ ਸਥਿਤੀ ਅਜਿਹੀ ਨਾ ਹੁੰਦੀ ਤਾਂ ਮਜ਼ਦੂਰਾਂ ਦੀ ਜਾਨ ਖਤਰੇ ਵਿੱਚ ਪੈ ਸਕਦੀ ਸੀ। ਇਹ ਮੁਹਿੰਮ ਸਫਲ ਰਹੀ ਹੈ ਤਾਂ ਦੇਸ਼ ਵਾਸੀਆਂ ਲਈ ਵੱਡੀ ਰਾਹਤ ਦੀ ਗੱਲ ਹੈ ਪਰ ਇਥੇ ਵੀ ਬਚਾਅ ਕਾਰਜ ਹੋਰ ਤੇਜੀ ਨਾਲ ਅਤੇ ਆਧੁਨਿਕ ਤਕਨੀਕਾਂ ਦੇ ਇਸਤੇਮਾਲ ਨਾਲ ਚੰਲਣੀ ਚਾਹੀਦੀ ਸੀ। ਭਵਿੱਖ ਵਿੱਚ ਇਸ ਤਰ੍ਹਾਂ ਦੇ ਸੰਕਟ ਲਈ ਹੋਰ ਯੋਗ ਪ੍ਰਬੰਧ ਕੀਤੇ ਜਾਣ ਤਾਂ ਜੋ ਅਜਿਹੀ ਸਥਿਤੀ ਦੁਬਾਰਾ ਨਾ ਪੈਦਾ ਹੋਵੇ। ਅਸੀਂ ਚੰਦਰਮਾਂ ਤੋਂ ਹੁੰਦੇ ਹੋਏ ਮੰਗਲ ਤੋਂ ਵਧ ਕੇ ਅੱਗੇ ਸੂਰਜ ਤੱਕ ਪਹੁੰਚ ਰਹੇ ਹਾਂ, ਪਰ ਅੱਜ ਵੀ ਅਜਿਹਾ ਸੰਕਟ ਸਾਹਮਣੇ ਆਉਣ ਤੇ ਸਾਡੇ ਕੋਲ ਅਜਿਹੇ ਸਫਲ ਪ੍ਰਬੰਧ ਨਹੀਂ ਹਨ। ਇਸਤੋਂ ਪਹਿਲਾਂ ਵੀ ਕਈ ਉਦਹਾਰਣਾ ਹਨ ਜਿਥੇ ਜ਼ਮੀਨਦੋਜ਼ ਮਜ਼ਦੂਰ ਕੰਮ ਕਰਦੇ ਮਲਬਾ ਡਿੱਗਣ ਨਾਲ ਹੇਠਾਂ ਗਬ ਹਏ ਹੋਣ ਅਤੇ ਬੋਪਨੈੱਵ ਵਿਚ ਬੱਚੇ ਦੇ ਡਿੱਗਣ ਕਾਰਨ ਵੀ ਅਸੀਂ ਸਫਲ ਆਪ੍ਰੇਸ਼ਨ ਨੂੰ ਚਲਾ ਸਕੇ ਅਤੇ ਨਾ ਹੀ ਉਨ੍ਹਾਂ ਦੀਆਂ ਜਾਨਾਂ ਬਚਾ ਸਕੇ ਹਾਂ। ਅਸੀਂ ਇੱਕ ਵਾਰ ਫਿਰ ਉਨ੍ਹਾਂ ਮਜ਼ਦੂਰਾਂ ਦੇ ਹੌਂਸਲੇ ਨੂੰ ਸਲਾਮ ਕਰਦੇ ਹਾਂ ਅਤੇ ਇਸ ਬਚਾਅ ਮੁਹਿੰਮ ਵਿਚ ਕੰਮ ਕਰਨ ਵਾਲੇ ਕਰਮਚਾਰੀ, ਏਜੰਸੀਆਂ, ਰਾਜ ਸਰਕਾਰ ਅਤੇ ਰੇਂਦਰ ਸਰਕਾਰ ਵਧਾਈ ਦਿੰਦੇ ਹਾਂ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here