ਪਹਿਲਾ ਮਾਫੀਆ ਖਤਮ ਹੋਣ ਦੀ ਬਜਾਏ ਪੰਜਾਬ ਵਿਚ ਹੋਰ ਨਵਾਂ ਮਾਫੀਆ ਤਿਆਰ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਹਰ ਕਿਸਮ ਦਾ ਮਾਫੀਆ ਨਖਤਮ ਕਰਨ ਦੇ ਵਾਅਦੇ ਨਾਲ ਹੋਂਦ ਵਿਚ ਆਈ ਸੀ। ਆਪਣੇ ਵਾਅਦੇ ਅਨੁਸਾਰ ਸਰਕਾਰ ਵਲੋਂ ਸ਼ੁਰੂਆਤੀ ਦੌਰ ਵਿਚ ਕੰਮ ਵੀ ਕੀਤਾ ਗਿਆ ਪਰ ਭ੍ਰਿਸ਼ਟਾਚਾਰ ਪੰਜਾਬ ਦੀਆਂ ਜੜ੍ਹਾਂ ਤੱਕ ਫੈਲਿਆ ਹੋਇਆ ਹੈ, ਜਿਸ ਨੂੰ ਖ਼ਤਮ ਕਰਨਾ ਫਿਲਹਾਲ ਅਸੰਭਵ ਹੈ। ੍ਟਸਰਕਾਰਾਂ ’ਚ ਸਿਆਸੀ ਚਿਹਰੇ ਜ਼ਰੂਰ ਬਦਲਦੇ ਰਹਿੰਦੇ ਹਨ, ਪਰ ਅਫ਼ਸਰਸ਼ਾਹੀ ਤਾਂ ਉਹੀ ਰਹਿੰਦੀ ਹੈ ਅਤੇ ਉਨ੍ਹਾਂ ਦਾ ਕੰਮ ਕਰਨ ਦਾ ਢੰਗ ਵੀ ਉਹੀ ਪਹਿੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਨੀਤੀ ਅਤੇ ਨੀਅਤ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨਾਲ ਜੁੜੇ ਵਿਧਾਇਕਾਂ ਬਾਰੇ ਸਮੇਂ-ਸਮੇਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਰਹੇ ਹਨ। ਭਾਵੇਂ ਉਹ ਪੁਲਿਸ ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਵਿਚ ਮਿਲੀਭੁਗਤ ਹੋਣ ਦੇ ਹੋਣ, ਰੇਤ ਮਾਫੀਆ ਨਾਲ ਜੁੜੇ ਹੋਣ ਦੇ ਹੋਣ ਜਾਂ ਦਲਾਲਾਂ ਰਾਹੀਂ ਆਪਣੀ ਦੇਬ ਗਰਮ ਕਰਨ ਦੇ ਦੋਸ਼ ਹੋਣ। ਸ਼ੁਰੂਆਤੀ ਦੌਰ ਵਿਚ ਜਦੋਂ ਕਿਸੇ ਅਫਸਰ ਜਾਂ ਰਾਜਨੀਤਿਕ ਨੇਤਾ ਖਿਲਾਫ ਕੋਈ ਜਾਣਕਾਰੀ ਮਿਲਦੀ ਸੀ ਤਾਂ ਭਗਵੰਤ ਮਾਨ ਤੁਰੰਤ ਧਿਆਨ ਦਿੰਦੇ ਸਨ, ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿਆਸੀ ਰੰਗ ਵਿੱਚ ਰੰਗਿਆ ਜਾਣਾ ਸ਼ੁਰੂ ਹੋ ਗਿਆ ਹੈ। ਫਿਰ ਅਜਿਹੇ ਕੰਮਾਂ ਵੱਲ ਧਿਆਨ ਘਟਿਆ ਤਾਂ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਵੀ ਵੱਧਣਾ ਸ਼ੁਰੂ ਹੋ ਗਿਆ ਹੈ। ਪੰਜਾਬ ਦੀ ਵਧੇਰੇਤਰ ਅਫਸਰਸ਼ਾਹੀ ਅਤੇ ਸਿਆਸੀ ਲੋਕ ਇਸ ਸਮੇਂ ਵੀ ਭ੍ਰਿਸ਼ਟਾਚਾਰ ਵਿਚ ਲਿਪਤ ਹਨ। ਜਿਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਅਤੇ ਪੰਜਾਬ ਸਰਕਾਰ ਵੱਲੋਂ ਰੇਤ ਮਾਫੀਆ ਨੂੰ ਖਤਮ ਕਰਨ ਲਈ ਅਧਿਕਾਰਤ ਤੌਰ ’ਤੇ ਕੋਈ ਕਾਰਵਾਈ ਕਰਦਿਆਂ ਸਸਤੇ ਭਾਅ ਵਿਚ ਰੇਤ ਪ੍ਰਦਾਨ ਕਰਨ ਲਈ ਸਰਕਾਰੀ ਰੇਤ ਖੱਡਾਂ ਚਾਲੂ ਕਰ ਦਿਤੀਆਂ ਅਤੇ ਖੱਡਾਂ ਤੋਂ ਸਸਤੇ ਭਾਅ ’ਤੇ ਰੇਤਾ ਮਿਲਣ ਦੇ ਦਾਅਵੇ ਕੀਤੇ ਜਾ ਰਹੇ ਹਨ। ,ਪਰ ਇਹ ਦਾਅਵੇ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਤੱਕ ਹੀ ਸੀਮਤ ਹੈ। ਅਸਲ ਵਿੱਚ ਰੇਤ ਦੀ ਕੀਮਤ ਅੱਜ ਵੀ ਓਨੀ ਹੀ ਹੈ ਜਿੰਨੀ ਪਹਿਲਾਂ ਹੁੰਦੀ ਸੀ, ਫਰਕ ਸਿਰਫ ਇੰਨਾ ਹੈ ਕਿ ਰੇਤ ਦੀ ਵੱਡੀ ਟਰਾਲੀ ਪਹਿਲਾਂ 14000 ਵਿੱਚ ਮਿਲਦੀ ਸੀ,ਹੁਣ ਮਿਲਦੀ ਸੀ ਹੁਣ 11 ਤੋਂ 12 ਹਜਾਰ ਵਿਚ ਮਿਲਦੀ ਹੈ। ਜੇਕਰ ਕੋਈ ਘੱਟ ਅਤੇ ਖੁੱਲ੍ਹਾ ਰੇਤਾ ਲੈਣਾ ਚਹੁੰਦਾ ਹੈ ਤਾਂ ਉਸਨੂੰ 50-60 ਰੁਪਏ ਫੁੱਟ ਗੇ ਹਿਸਾਬ ਨਾਲ ਹੀ ਮਿਲਦਾ ਹੈ। ਜੇਕਰ ਪੁਲਿਸ ਵਿਭਾਗ ਵਿਚ ਫੈਲੇ ਭ੍ਰਿਸ਼ਟਾਚਾਰ ਦੀ ਗੱਲ ਕਰੀਏ ਤਾਂ ਪਹਿਲਾਂ ਨਾਲੋਂ ਜ਼ਿਆਦਾ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਗਿਆ ਹੈ। ਪੁਲਿਸ ਦੇ ਹਾਲਾਤ ਤਾਂ ਹੁਣ ਇਹ ਬਣ ਗਏ ਹਨ ਕਿ ਪੈਸੇ ਦੇ ਬਲਬੂਤੇ ਕੋਈ ਵੀ ਆਪਣੇ ਵਿਰੋਧੀ ਵਿਰੁੱਧ ਪੁਲਿਸ ਤੋਂ ਨਜਾਇਜ ਕਾਰਵਾਈ ਕਰਵਾ ਸਕਦਾ ਹੈ ਅਤੇ ਪੁਲਿਸ ਵਿਭਾਗ ਨੂੰ ਪਤਾ ਹੋਣ ਦੇ ਬਾਵਜੂਦ ਵੀ ਕੋਈ ਅਧਿਕਾਰੀ ਅਸਲੀਅਤ ਜਾਣਨ ਲਈ ਤਿਆਰ ਨਹੀਂ। ਇਹ ਸਿਰਫ਼ ਪੈਸੇ ਅਤੇ ਭ੍ਰਿਸ਼ਟਾਚਾਰ ਦੀ ਖੇਡ ਹੈ, ਜਿਸ ਨੂੰ ਅਧਿਕਾਰੀ ਹੀ ਦਲਾਲਾਂ ਦੇ ਸਹਾਰੇ ਚਲਾ ਰਹੇ ਹਨ। ਇਹ ਸਿਰਫ ਇਕ ਹਲਕੇ ਦੀ ਮਿਸਾਲ ਨਹੀਂ ਹੈ ਬਲਕਿ ਸਭ ਕਿਤੇ ਇਹੀ ਨਜਾਰਾ ਹੈ। ਪੈਸੇ ਅਤੇ ਪਹੁੰਚ ਵਾਲਾ ਪੁਲਿਸ ਅਧਿਕਾਰੀਆਂ ਦੇ ਮੂੰਹ ਵਿਚ ਚਾਂਦੀ ਦਾ ਚਮਚਾ ਪਾ ਕੇ ਆਪਣੇ ਅਨੁਸਾਰ ਚਲਾ ਰਿਹਾ ਹੈ। ਵੱਡਾ ਸਿਤਮ ਇਹ ਹੈ ਕਿ ਤੁਹਾਡੀ ਸਰਕਾਰ ਦੇ ਵਿਧਾਇਕ ਵੀ ਅਜਿਹੇ ਮਾਮਲਿਆਂ ਤੋਂ ਜਾਣੂ ਹਨ, ਪਰ ਉਨ੍ਹਾਂ ਦੀ ਚੁੱਪ ਬਹੁਤ ਕੁਝ ਕਹਿੰਦੀ ਹੈ। ਅਜਿਹੇ ’ਚ ਸਰਕਾਰ ਦੇ ਵਿਧਾਇਕ ਖੁਦ ਭ੍ਰਿਸ਼ਟਾਚਾਰ ਨੂੰ ਉਤਸਾਹਿਤ ਕਰਦੇ ਹਨ ਅਤੇ ਅਜਿਹੇ ਮਾਮਲਿਆਂ ਵਿਚ ਉਨ੍ਹਾਂ ਦੀ ਮਿਲੀਭੁਗਤ ਹੁੰਦੀ ਹੈ। ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਹਰ ਤਹਿਸੀਲ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਪਰ ਪਿਛਲੇ ਦਰਵਾਜ਼ੇ ਤੋਂ ਲਿਆ ਜਾਣ ਵਾਲਾ ਰਿਸ਼ਵਤ ਰੂਪੀ ਪੈਸਾ ਪਹਿਲਾਂ ਨਾਲੋਂ ਦੁੱਗਣਾ ਹੋ ਗਿਆ ਹੈ। ਇਸ ਲਈ ਜੇਕਰ ਮੁੱਖ ਮੰਤਰੀ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਅਤੇ ਮਾਫੀਆ ਨੂੰ ਖਤਮ ਕਰ ਦਿੱਤਾ ਹੈ ਤਾਂ ਇਹ ਉਨ੍ਹਾਂ ਨੂੰ ਦਿਖਾਇਆ ਜਾ ਰਿਹਾ ਕੋਰਾ ਝੂਠ ਹੈ। ਜੇਕਰ ਮਾਫੀਆ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਗੋਲੀ ਬਾਰੀ ਵਾਲਾ ਮਾਫੀਆ ਭਾਵੇਂ ਘੱਟ ਹੋ ਗਿਆ ਹੋਵੇ ਪਰ ਪੁਲਿਸ, ਪ੍ਰਸਾਸ਼ਨ, ਨੇਤਾ ਅਤੇ ਦਲਾਲਾਂ ਦਾ ਗਠਜੋੜ ਉਸ ਨਾਲੰੋਂ ਵੀ ਖਤਰਨਾਕ ਮਾਫੀਆ ਗਿਰੋਹ ਬਣ ਚਕੁੱਾ ਹੈ। ਮੈਂ ਇਥੇ ਮੁੱਖ ਮੰਤਰੀ ਸਾਹਿਬ ਨੂੰ ਸੁਝਾਅ ਦੇਣਾ ਚਾਹਾਂਗਾ ਕਿ ਉਹ ਇਸ ਨਵੇਂ ਪਨਪ ਚੁੱਕੇ ਖਤਰਨਾਕ ਮਾਫੀਆ ਵੱਲ ਜਰੂਰ ਧਿਆਨ ਦੇਣ। ਇੱਥੋਂ ਤੱਕ ਕਿ ਇਸ ਨਵੇਂ ਮਾਫੀਆ ਦੇ ਸਤਾਏ ਹੋਏ ਲੋਕਾਂ ਵੱਲੋਂ ਸਿੱਧੇ ਤੌਰ ’ਤੇ ਤੁਹਾਡੇ ਅਤੇ ਤੁਹਾਡੇ ਡਾਇਰੈਕਟਰ ਜਨਰਲ ਆਫ਼ ਪੁਲਿਸ ਨੂੰ ਸਬੂਤਾਂ ਨਾਲ ਸ਼ਿਕਾਇਤਾਂ ਭੇਜਣ ਤੋਂ ਬਾਅਦ, ਹੇਠਲੇ ਅਫਸਰ ਤੁਹਾਡੀ ਸਰਕਾਰ ਅਤੇ ਤੁਹਾਡੇ ਡੀਜੀਪੀ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ, ਕੀ ਤੁਸੀਂ ਇਸ ਨੂੰ ਮਾਫੀਆ ਨਹੀਂ ਕਹੋਗੇ ? ਪੰਜਾਬ ਵਾਸੀਆਂ ਨੇ ਪਿਛਲੇ 70 ਸਾਲਾਂ ਦਾ ਰਿਕਾਰਡ ਤੋੜ ਕੇ ਤੁਹਾਡੇ ’ਤੇ ਭਰੋਸਾ ਕੀਤਾ ਹੈ। ਜੇਕਰ ਤੁਹਾਡੇ ਰਾਜ ਦੌਰਾਨ ਕਿਸੇ ’ਧੱਕੇਸ਼ਾਹੀ ਦੀ ਆਵਾਜ ਤੁਹਾਡੇ ਤੱਕ ਪਹੁੰਚਦੀ ਹੈ ਤਾਂ ਉਸ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਹ ਤੁਹਾਡੇ ਲਈ ਖ਼ਤਰੇ ਦੀ ਘੰਟੀ ਹੈ। ਜੋ ਮੌਕਾ ਤੁਹਾਨੂੰ ਇਸ ਮਿਲਿਆ ਹੈ ਉਹ ਵਾਰ-ਵਾਰ ਨਹੀਂ ਮਿਲੇਗਾ। ਇਸ ਲਈ ਜ਼ਮੀਨੀ ਪੱਧਰ ’ਤੇ ਤੁਹਾਡੇ ਪਾਸ ਜਾਂ ਤੁਹਾਡੇ ਡੀਜੀਪੀ ਕੋਲ ਜਾਣ ਵਾਲੀਆਂ ਸ਼ਿਕਾਇਤਾਂ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ ਅਤੇ ਤੁਰੰਤ ਕਾਰਵਾਈ ਲਈ ਨਿਰਦੇਸ਼ ਦੇਣਾ ਚਾਹੀਦਾ ਹੈ। ਇਸ ਸਮੇਂ ਅਜਿਹਾ ਹੋ ਰਿਹਾ ਹੈ ਕਿ ਜਿਵੇਂ ਪਹਿਲੀਆਂ ਸਰਕਾਰਾਂ ਕਿਸੇ ਵੀ ਸ਼ਿਕਾਇਤ ਨੂੰ ਅੰਨ੍ਹੇਵਾਹ ਅੱਗੇ ਭੇਜ ਦਿੰਦੀਆਂ ਸਨ ਅਤੇ ਹੇਠਲੇ ਅਧਿਕਾਰੀ ਆਪਣੀ ਮਰਜ਼ੀ ਨਾਲ ਜਵਾਬ ਤਿਆਰ ਕਰਕੇ ਭੇਜ ਦਿੰਦੇ ਸਨ। ਅੱਜ ਵੀ ਉਹੀ ਸਿਲਸਿਲਾ ਚੱਲ ਰਿਹਾ ਹੈ। ਇਸ ਲਈ ਇਨ੍ਹਾਂ ਮਾਮਲਿਆਂ ਵਿਚ ਤੁਹਾਡੀ ਸਰਕਾਰ ਅਤੇ ਪਿਛਲੀਆਂ ਸਰਕਾਰਾਂ ਵਿਚ ਕੋਈ ਅੰਤਰ ਨਹੀਂ ਹੈ। ਭ੍ਰਿਸ਼ਟਾਚਾਰ ਅਤੇ ਮਾਫੀਆ ਨੂੰ ਉਨ੍ਹਾਂ ਸਮਾਂ ਕੋਈ ਫਰਕ ਨਹੀਂ ਪੈਂਦਾ ਜਿੰਨਾ ਚਿਰ ਤੁਸੀਂ ਸਰਕਾਰੀ ਤੰਤਰ ਤੋਂ ਭ੍ਰਿਸ਼ਟਾਚਾਰੀਆ ’ਤੇ ਨਵੇਂ ਪਨਪ ਚੁੱਕੇ ਮਾਫੀਆ ਗਠਜੋੜ ਨੂੰ ਖਤਮ ਕਰਨ ਲਈ ਕਦਮ ਨਹੀਂ ਚੁੱਕਦੇ। ਮੌਜੂਦਾ ਹਾਲਾਤਾਂ ਵਿਚ ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਮਾਫੀਆ ਤੋਂ ਮੁਕਤ ਕਰਨਾ ਅਸੰਭਵ ਹੈ। ਜੇਕਰ ਤੁਹਾਡੇ ਦਫਤਰ ਵਿਚ ਅਤੇ ਡੀ.ਜੀ.ਪੀ. ਦਫਤਰ ਵਿਚ ਪੀੜਤ ਲੋਕਾਂ ਦੀਆਂ ਇਨਸਾਫ ਲਈ ਭੇਜੀਆਂ ਜਾਣ ਵਾਲੀਆਂ ਸ਼ਿਕਾਇਤਾਂ ਨੂੰ ਉਥੇ ਹੀ ਜਾਂਚ ਕੇ ਅੱਗੇ ਕਾਰਵਾਈ ਲਈ ਸਖਤ ਨਿਰਦੇਸ਼ ਦੇ ਕੇ ਸੰਬੰਧਤ ਅਨੂੰ ਇਨਸਾਫ ਲਈ ਜਵਾਬਦੇਹ ਬਣਾਇਆ ਜਾਵੇਗਾ ਤਾਂ ਹੀ ਤੁਸੀਂ ਭ੍ਰਿਸ਼ਟਾਚਾਰ ਅਤੇ ਮਾਫੀਆ ਨੂੰ ਕਤਮ ਕਰਨ ਵੱਲ ਵਧ ਸਕੋਗੇ।
ਹਰਵਿੰਦਰ ਸਿੰਘ ਸੱਗੂ।