ਜਗਰਾਉਂ, 6 ਮਈ ( ਰਾਜੇਸ਼ ਜੈਨ )-ਅਨੁਵਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ ਵਿਖੇ 14 ਸਾਲ ਉਮਰ ਵਰਗ ਲਈ ਇੱਕ ਅੰਤਰ ਹਾਊਸ ਕਬੱਡੀ ਟੂਰਨਾਮੈਂਟ ਅਪਣੀ ਮਿੱਟੀ-ਅਪਨੀ ਖੇਲ ਟਾਈਟਲ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਬਲਾਕ ਖੇਡ ਅਫਸਰ ਕਰਮਜੀਤ ਸਿੰਘ ਅਤੇ ਦੀਪਕ ਸ਼ਰਮਾ ਬਲਾਕ ਕੋਆਰਡੀਨੇਟਰ ਐਮ.ਆਈ.ਐਸ ਮੁੱਖ ਮਹਿਮਾਨ ਵਜੋਂ ਪਹੁੰਚੇ। ਸਕੂਲ ਦੀ ਤਰਫੋਂ ਵਿਸ਼ਾਲ ਜੈਨ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਕਰਮਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਵਿੱਚ ਵੀ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚੇ ਜ਼ਿੰਦਗੀ ਵਿੱਚ ਕਦੇ ਵੀ ਗਲਤ ਰਸਤੇ ’ਤੇ ਨਹੀਂ ਤੁਰਦੇ ਅਤੇ ਨਸ਼ਿਆਂ ਅਤੇ ਹੋਰ ਬੁਰਾਈਆਂ ਤੋਂ ਹਮੇਸ਼ਾ ਦੂਰ ਰਹਿੰਦੇ ਹਨ। ਜੋ ਬੱਚੇ ਸ਼ੁਰੂ ਤੋਂ ਹੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦੇ ਹਨ, ਉਹ ਅੱਗੇ ਵਧ ਕੇ ਖੇਡਾਂ ਰਾਹੀਂ ਜ਼ਿੰਦਗੀ ਵਿੱਚ ਚੰਗਾ ਮੁਕਾਮ ਹਾਸਲ ਕਰਦੇ ਹਨ। ਇਸ ਮੌਕੇ ਹੋਏ ਮੁਕਾਬਲੇ ਵਿੱਚ ਸਤਲੁਜ ਹਾਊਸ ਨੇ ਪਹਿਲਾ, ਬਿਆਸ ਹਾਊਸ ਨੇ ਦੂਜਾ ਸਥਾਨ ਹਾਸਲ ਕੀਤਾ। ਰਾਵੀ ਹਾਊਸ ਅਤੇ ਚਨਾਬ ਹਾਊਸ ਨੇ ਵੀ ਖੇਡਾਂ ਵਿੱਚ ਭਾਗ ਲਿਆ। ਜੇਤੂ ਟੀਮਾਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਨਕ ਰਾਜ ਜੈਨ, ਵਿਸ਼ਾਲ ਜੈਨ, ਅਰਿਹੰਤ ਜੈਨ, ਪ੍ਰਿੰਸੀਪਲ ਗੋਲਡੀ ਜੈਨ ਅਤੇ ਕੋਆਰਡੀਨੇਟਰ ਬੇਟਾ ਰਾਣੀ, ਸੋਨੀਆ ਵਰਮਾ ਅਤੇ ਕੋਚ ਹਰਿੰਦਰ ਸਿੰਘ, ਮਨਜੀਤ ਇੰਦਰ ਆਦਿ ਹਾਜ਼ਰ ਸਨ। ਸਟੇਜ ਦਾ ਸੰਚਾਲਨ ਨਿਰਮਲ ਸਿੰਘ ਸਿੱਧਵਾਂ ਨੇ ਕੀਤਾ।