ਜਗਰਾਉਂ, 7 ਨਵੰਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਬੱਚਿਆਂ ਵੱਲੋਂ ਵਿਸ਼ੇਸ਼ ਗਤੀਵਿਧੀ ਕੀਤੀ ਗਈ ਜਿਸ ਵਿਚ ਉਹਨਾਂ ਵੱਲੋਂ ਪਾਠ, ਗੁਰੂ ਸਾਹਿਬ ਦੀ ਜੀਵਨੀ ਤੇ ਉਹਨਾਂ ਦੇ ਚਿੱਤਰ ਆਦਿ ਬਣਾ ਕੇ ਇਸ ਦਿਨ ਦੀ ਪਵਿੱਤਰਤਾ ਨੁੰ ਭਲੀ-ਭਾਂਤ ਦਰਸਾਇਆ। ਬੱਚਿਆਂ ਵੱਲੋਂ ਬਣਾਏ ਗਏ ਚਿੱਤਰ ਦੇਖਣਯੋਗ ਸਨ। ਮੂੰਹੋਂ ਬੋਲਦੀਆਂ ਤਸਵੀਰਾਂ ਨੇ ਗੁਰੂ ਸਾਹਿਬ ਦੇ ਜੀਵਨ ਉੱਤੇ ਝਾਤ ਮਰਵਾ ਦਿੱਤੀ। ਇਹ ਸਾਰੀ ਗਤੀਵਿਧੀ ਪੰਜਾਬੀ ਵਿਭਾਗ ਦੇ ਮੁੱਖੀ ਮਿ:ਨਵਜੀਤ ਸਿੰਘ ਵੱਲੋਂ ਕਰਵਾਈ ਗਈ ਤੇ ਮੌਕੇ ਤੇ ਹੀ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ। ਇੱਥੇ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੀਤੇ ਸਮੇਂ ਲਏ ਗਏ ਇਮਤਿਹਾਨ ਵਿਚ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਗੁਰੂ ਸਾਹਿਬ ਦੇ ਅਵਤਾਰ ਦਿਹਾੜੇ ਦੀ ਪੂਰੇ ਸਮਾਜ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਗੁਰੂ ਸਾਹਿਬਾਨਾਂ ਦੀਆਂ ਬਖਸ਼ਿਸ਼ਾਂ ਸਦਕਾ ਇਸ ਧਰਤੀ ਤੇ ਆਪੋ-ਆਪਣੇ ਕਾਰਜ ਕਰ ਰਹੇ ਹਾਂ। ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਵਿਕਾਰਾਂ ਤੋਂ ਮੁਕਤੀ ਦਵਾ ਸਕਦੇ ਹਾਂ। ਬੱਚਿਆਂ ਵੱਲੋਂ ਇਸ ਦਿਨ ਨੂੰ ਹੋਰ ਵੀ ਵਿਸ਼ੇਸ਼ ਬਣਾ ਦਿੱਤਾ ਜਦੋਂ ਉਹਨਾਂ ਨੇ ਗੁਰੂ ਸਾਹਿਬ ਦੇ ਜਨਮ ਤੋਂ ਉਹਨਾਂ ਦੀਆਂ ਉਦਾਸੀਆਂ ਤੱਕ ਦੀਆਂ ਤਸਵੀਰਾਂ ਰਾਹੀਂ ਉਹਨਾਂ ਦੇ ਜੀਵਨ ਉੱਤੇ ਝਾਤ ਮਰਵਾ ਦਿੱਤੀ। ਇਹ ਗਤੀਵਿਧੀ ਸ਼ਲਾਘਾਯੋਗ ਹੈ। ਇਸ ਮੌਕੇ ਮੈਨੇਜ਼ਮੈਂਟ ਕਮੇਟੀ ਵਿਚੋਂ ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਨੇ ਸਮੁੱਚੇ ਸਮਾਜ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
