ਜਲੰਧਰ(ਅਸਵਨੀ ਕੁਮਾਰ)ਜਲੰਧਰ ਸ਼ਹਿਰ ’ਚ ਸਪੋਰਟਸ ਦੀ ਫੈਕਟਰੀ ‘ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਫੈਕਟਰੀ ਫੁੱਟਬਾਲ ਬਣਾਉਣ ਵਾਲੀ ਹੈ, ਜੋ ਲੈਦਰ ਕੰਪਲੈਕਸ ‘ਚ ਮੌਜੂਦ ਹੈ। ਅੱਗ ਇੰਨੀ ਭਿਆਨਕ ਲੱਗੀ ਕਿ ਆਲੇ-ਦੁਆਲੇ ਕਾਫ਼ੀ ਚੀਕ-ਚਿਹਾੜਾ ਮੱਚ ਗਿਆ। ਇਸ ਫੈਕਟਰੀ ਨਾਲ ਹੋਰ ਵੀ ਕਈ ਫੈਕਟਰੀਆਂ ਲੱਗਦੀਆਂ ਹਨ, ਜਿਸ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਕ ਫੈਕਟਰੀ ਕਾਰਨ ਕਿਸੇ ਹੋਰ ਫੈਕਟਰੀ ਦਾ ਨੁਕਸਾਨ ਨਾ ਹੋ ਜਾਵੇ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਅੱਗ ਦੀਆਂ ਲਪਟਾਂ ਇੰਨੀਆਂ ਵੱਧ ਗਈਆਂ ਹਨ ਕਿ ਲੋਕ ਖ਼ਤਰੇ ‘ਚ ਪੈ ਗਏ ਹਨ। ਫੈਕਟਰੀ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ ਹੈ।