ਗੁਰਦਾਸਪੁਰ , 15 ਅਪ੍ਰੈਲ (ਰਾਜਨ ਜੈਨ – ਅਨਿਲ) : ਬੀਤੇ ਕੱਲ ਨੰਗਲ ਵਿਖੇ ਹਿੰਦੂ ਨੇਤਾ ਵਿਕਾਸ ਬੱਗਾ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੇ ਵਿਰੋਧ ਵਜੋਂ ਵਿਸ਼ਵ ਹਿੰਦੂ ਪਰਿਸ਼ਦ ਦੀ ਅਗਵਾਈ ਵਿੱਚ ਹਿੰਦੂ ਸੰਗਠਨਾਂ ਨੇ ਅੱਜ ਗੁਰਦਾਸਪੁਰ ਵਿੱਚ ਰੋਸ਼ ਪ੍ਰਦਰਸ਼ਨ ਕਰਦਿਆਂ ਹੋਇਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਅਤੇ ਮਰਹੂਮ ਹਿੰਦੂ ਆਗੂ ਦੇ ਪਰਿਵਾਰ ਨੂੰ ਇਨਸਾਫ ਦੇਣ ਦੇ ਨਾਲ ਨਾਲ ਪਰਿਵਾਰ ਵਿੱਚ ਸਰਕਾਰੀ ਨੌਕਰੀ ਦੇਣ ਦੀ ਮੰਗ ਰੱਖੀ ਹੈ। ਹਿੰਦੂ ਸੰਗਠਨਾਂ ਦੇ ਆਗੂਆ ਦਾ ਕਹਿਣਾ ਹੈ ਕਿ ਦੇਸ ਅਤੇ ਖਾਸ ਕਰ ਪੰਜਾਬ ਵਿੱਚ ਹਿੰਦੂ ਨੇਤਾਵਾਂ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਉਨਾਂ ਦੀਆਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ ਪਰ ਸਰਕਾਰਾਂ ਡੂੰਗੀ ਨੀਂਦ ਸੁੱਤੀਆਂ ਹੋਈਆਂ ਹਨ। ਪੰਜਾਬ ਅੰਦਰ ਜੰਗਲ ਰਾਜ ਚੱਲ ਰਿਹਾ ਹੈ ਜਿਸ ਦੇ ਚਲਦੇ ਅੱਜ ਪੂਰੇ ਪੰਜਾਬ ਵਿੱਚ ਹਿੰਦੂ ਨੇਤਾ ਵਿਕਾਸ ਪ੍ਰਭਾਕਰ ਬੱਗਾ ਦੇ ਹੱਕ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹੈ ਜੇਕਰ ਦੋ ਦਿਨਾਂ ਵਿੱਚ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਫਿਰ ਨੰਗਲ ਵਿਖੇ ਜਾ ਕੇ ਪੱਕਾ ਧਰਨਾ ਲਗਾਇਆ ਜਾਵੇਗਾ ਅਤੇ ਸਰਕਾਰ ਦੇ ਖਿਲਾਫ ਮੁਜ਼ਾਹਰੇ ਕੀਤੇ ਜਾਣਗੇ ।ਉੱਥੇ ਹੀ ਸ਼ਿਵ ਸੈਨਾ ਬਾਲਾ ਸਾਹਿਬ ਦੇ ਪੰਜਾਬ ਉਪ ਪ੍ਰਮੁੱਖ ਹਰਿੰਦਰ ਸੋਣੀ ਨੇ ਕਿਹਾ ਹੈ ਕਿ ਇਹ ਪੰਜਾਬ ਵਾਸਤੇ ਬਹੁਤ ਮੰਗ ਭਾਗੀ ਘਟਨਾ ਹੈ। ਜਿੱਥੇ ਲਗਾਤਾਰ ਹਿੰਦੂ ਨੇਤਾਵਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨਾਂ ਨੇ ਦੇਸ਼ ਦੇ ਸੁਪਰ ਸਟਾਰ ਸਲਮਾਨ ਖਾਨ ਉੱਪਰ ਉਹਨਾਂ ਦੇ ਘਰ ਦੇ ਬਾਹਰ ਹੋਏ ਹਮਲੇ ਦੀ ਵੀ ਨਿੰਦਾ ਕੀਤੀ ਅਤੇ ਸਰਕਾਰਾਂ ਨੂੰ ਕੋਸਿਆ ਅਤੇ ਕਿਹਾ ਕਿ ਜੇਲ੍ਹਾ ਵਿੱਚ ਬੈਠ ਕੇ ਲੋਕ ਕ੍ਰਾਈਮ ਕਰ ਰਹੇ ਹਨ ਪਰ ਸਰਕਾਰਾਂ ਕੁੰਭ ਕਰਨੀ ਨੀਂਦ ਸੁੱਤੀਆਂ ਹੋਈਆਂ ਹਨ। ਇਸ ਮੌਕੇ ਪਰਮਿੰਦਰ ਗਿੱਲ, ਬਿੰਦਿਆ ਰਾਣੀ, ਭਾਰਤ ਭੂਸ਼ਣ ਗੋਗਾ, ਫੁੱਲਾਂ ਵਾਲੀ ਮਾਤਾ, ਪਰਵੀਨ ਕੁਮਾਰ , ਰਜਿੰਦਰ ਕੁਮਾਰ ਤੋਂ ਇਲਾਵਾ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂ ਵੀ ਹਾਜਰ ਸਨ।