ਫਤਿਹਗੜ੍ਹ ਸਾਹਿਬ, 16 ਦਸੰਬਰ ( ਬੌਬੀ ਸਹਿਜਲ, ਧਰਮਿੰਦਰ )- ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਦੀ ਰਹਿਨੁਮਾਈ ਹੇਠ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਦੇਸ਼ ਨੂੰ ਪ੍ਰਧਾਨ ਮੰਤਰ ਟੀ.ਬੀ. ਮੁਕਤ ਭਾਰਤ ਅਭਿਆਨ ਸਬੰਧੀ ਆਸ਼ਾ ਵਰਕਰਾਂ ਦੀ ਟੀ.ਬੀ. ਦੀ ਬੀਮਾਰੀ ਬਾਰੇ ਟੇ੍ਰਨਿੰਗ ਕਰਵਾਈ ਗਈ, ਜਿਸ ਵਿਚ ਜਿਲ੍ਹਾ ਹਸਪਤਾਲ ਤੋਂ ਦਲਜੀਤ ਕੌਰ, ਅਕਵਿੰਦਰ ਕੌਰ ਅਤੇ ਬਲਾਕ ਪੱਧਰ ਤੋਂ ਲਖਵੀਰ ਸਿੰਘ ਅਤੇ ਮਹਾਵੀਰ ਸਿੰਘ ਨੇ ਬਤੌਰ ਟ੍ਰੇਨਰ ਭਾਗ ਲਿਆ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਤਹਿਤ 2025 ਤੱਕ ਦੇਸ਼ ਨੂੰ ਟੀ.ਬੀ. ਮੁਕਤ ਕਰਨ ਦਾ ਟੀਚਾ ਮਿਥਿਆਂ ਗਿਆ ਹੈ, ਜਿਸ ਤੱਕ ਬਲਾਕ ਪੱਧਰ ਤੇ ਆਸ਼ਾ ਵਰਕਰਾਂ ਦੀ ਟੇ੍ਰਨਿੰਗ ਕਰਵਾਈ ਗਈ ਹੈ ਤਾਂ ਜੋ ਸ਼ੱਕੀ ਮਰੀਜ਼ਾ ਦੀ ਪਛਾਣ ਕਰਕੇ ਉਨ੍ਹਾਂ ਦਾ ਸਹੀ ਸਮੇਂ ਤੇ ਸਹੀ ਇਲਾਜ਼ ਸੁਰੂ ਕਰਵਾਇਆ ਜਾ ਸਕੇ ਅਤੇ ਟੀ.ਬੀ. ਦੀ ਦਵਾਈ ਮਰੀਜ਼ ਨੂੰ ਸਡਿਊਲ ਅਨੁਸਾਰ ਖਵਾਈ ਜਾਵੇ, ਜਿਸ ਨਾਲ ਟੀ.ਬੀ. ਦੇ ਮਰੀਜ਼ਾ ਦਾ ਰਿਕਵਰੀ ਰੇਟ ਵੱਧ ਸਕੇ।ਇਸ ਮੌਕੇ ਉਨ੍ਹਾਂ ਨੇ ਨਿਕਸ਼ਯ ਮਿੱਤਰ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੇ ਤਹਿਤ ਕੋਈ ਵੀ ਵਿਅਕਤੀ, ਪ੍ਰਤੀਨਿਧੀ, ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾਂ ਦੇ ਮੁਲਾਜਮ, ਕਿਸੇ ਕਾਰਪੋਰੇਸ਼ਨ ਜਾਂ ਕੰਪਨੀ ਵੱਲੋਂ ਜਿਲ੍ਹੇ ਦੇ ਕਿਸੇ ਵੀ ਮਰੀਜ਼ ਨੂੰ ਗੋਦ ਲੈ ਸਕਦੇ ਹਾਂ, ਜਿਸ ਦੇ ਤਹਿਤ ਉਹ ਉਸ ਮਰੀਜ਼ ਨੂੰ 6 ਮਹੀਨੇ ਤੱਕ ਖਾਣ ਪੀਣ ਦਾ ਸਾਮਾਨ ਦਾਲਾਂ, ਅਨਾਜ ਤੇ ਦੁੱਧ ਮੁਫਤ ਮੁਹੱਇਆ ਕਰਵਾਉਣਗੇ, ਮਰੀਜ਼ ਨੂੰ ਪੌਸ਼ਟਿਕ ਖੁਰਾਕ ਦੇਣ ਤੋ਼ ਇਲਾਵਾ ਉਸ ਦੀ ਜਾਂ ਉਸ ਦੇ ਪਰਿਵਾਰਿਕ ਮੈੱਬਰ ਦੀ ਕਿੱਤਾ ਮੁੱਖੀ ਸਿਖਲਾਈ ਕਰਵਾਉਣ ਤੇ ਇਲਾਜ਼ ਪ੍ਰਬੰਧਨ ਵਿਚ ਵੀ ਮਦਦ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ ਘੱਟੋ ਘੱਟ ਇਕ ਸਾਲ ਲਈ ਅਪਣਾਉਣਾ ਹੋਵੇਗਾ, ਅਜਿਹੇ ਦਾਨੀ ਵਿਅਕਤੀਆਂ ਨੂੰ ਜਾਂ ਸੰਸਥਾਂਵਾਂ ਨੂੰ ਨਿਕਸ਼ਯ ਮਿੱਤਰ ਦਾ ਨਾਮ ਦਿੱਤਾ ਜਾਵੇਗਾ।ਉਨ੍ਹਾਂ ਨੇ ਨਿਕਸ਼ਯ ਮਿਤਰ ਬਣਨ ਲਈ ਵੀ ਅਪੀਲ ਕੀਤੀ।