ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਇਸ ਸਮੇਂ ਚੱਲ ਰਹੇ ਹਨ। ਇਨਾਂ ਦਿਨਾਂ ਵਿੱਚ ਦੁਨੀਆਂ ਭਰ ਵਿੱਚ ਵਸਦੇ ਸਿੱਖ ਤੇ ਗੁਰੂ ਨਾਨਕ ਦੇਵ ਨਾਮਲੇਵਾ ਗੁਰਸੰਗਤ ਇਨ੍ਹਾਂ ਦਿਨਾਂ ਵਿਚ ਅਥਾਹ ਸ਼ਰਧਾ ਭਾਵਨਾ ਨਾਲ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕਰਦੀ ਹੈ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੀ ਮਾਤਾ ਗੁਜਰ ਕੌਰ ਜੀ ਦੀ ਮਿਸਾਲ ਦੁਨੀਆਂ ਵਿੱਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦੀ ਅਤੇ ਨਾ ਹੀ ਭਵਿੱਖ ਵਿੱਚ ਅਜਿਹੀ ਮਿਸਾਲ ਪੈਦਾ ਕੀਤੀ ਜਾ ਸਕਦੀ ਹੈ। ਮਾਤਾ ਗੁਜਰ ਕੌਰ ਵਰਗੀ ਮਹਾਨ ਹਸਤੀ ਅੱਗੇ ਸਮੁੱਚੀ ਦੁਨੀਅਆੰ ਨਤਮਸਿਤਕ ਹੁੰਦੀ ਹੈ ਜਿਸਨੇ ਆਪਣੇ ਪਤੀ ( ਗੁਰੂ ਤੇਗ ਬਹਾਦਰ ਸਾਹਿਬ ਜੀ ) ਦੀ ਸ਼ਹਾਦਤ ਦੇਖੀ ਉਸਤੰ ਬਾਅਦ ਆਪਣੇ ਇਕਲੌਤੇ ਪੁੱਤਰ ( ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ) ਜੀ ਦੇ ਪੁੱਤਰਾਂ ( ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ) ਦੀ ਸ਼ਹਾਦਤ ਨੂੰ ਅੱਖਾਂ ਸਾਹਮਣੇ ਦੇਖਿਆ। ਉਸਤੋਂ ਵੱਡੀ ਗੱਲ ਇਹ ਹੈ ਕਿ ਮਾਤਾ ਗੁਜਰ ਕੌਰ ਨੇ ਆਪਣੇ ਛੋਟੇ ਪੋਤਰਿਆਂ ਨੂੰ ਸ਼ਹਾਦਤ ਦੇਣ ਲਈ ਖੁਦ ਆਪਣੇ ਹੱਥੀਂ ਤਿਆਰ ਕਰਕੇ ਭੇਜਿਆ। ਮਾਤਾ ਗੁਜਰ ਕੌਰ ਹਮੇਸ਼ਾ ਦੁਨੀਆਂ ਲਈ ਧਰਮ ਦੀ ਰਾਖੀ ਲਈ ਕੁਰਬਾਨੀ ਦੇਣ ਵਾਲੀ ਮਾਂ ਦੇ ਤੌਰ ਤੇ ਮਾਰਗ ਦਰਸ਼ਕ ਵਜੋਂ ਸਤਿਕਾਰਤ ਰਹਿਣਗੇ। ਦੂਜੇ ਪਾਸੇ ਧਰਮ ਦੀ ਰਾਖੀ ਲਈ ਉਸ ਪਿਤਾ ਦੀ ਵੀ ਮਿਸਾਲ ਨਹੀਂ ਕਦੇ ਵੀ ਦੁਨੀਅਆੰ ਦੇ ਇੰਤਿਹਾਸ ਤੋਂ ਨਹੀਂ ਮਿਲ ਸਕੇਗੀ ਜਿਸ ਪਿਤਾ ਨੇ ਆਪਣੇ ਪੁੱਤਰਾਂ ਨੂੰ ਖੁਦ ਜੰਗ ਵਿਚ ਲੜਣ ਲਈ ਆਪਣੇ ਹੱਥੀਂ ਤਿਆਰ ਕਰਕੇ ਮੈਦਾਨ ਵਿਚ ਭੇਜਿਆ ਹੋਵੇ। ਬਾਬਾ ਅਜੀਤ ਸਿੰਘ ਅਤੇ ਬਾਬਾ ਜੀ ਅਤੇ ਬਾਬ ਜੁਝਾਰ ਸਿੰਘ ਦੋਵਾਂ ਨੂੰ ਜੱਗ ਦੇ ਮੈਦਾਨ ਵਿਚ ਬਹਾਦਰੀ ਨਾਲ ਲੜਦੇ ਅਤੇ ਸ਼ਹਾਦਤ ਹਾਸਿਲ ਕਰਦੇ ਅੱਖੀਂ ਦੇਖਿਆ ਅਤੇ ਆਪਣਏ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਖੁਦ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਸਦੀ ਦੁਨੀਆਂ ਵਿੱਚ ਕਿਧਰੇ ਵੀ ਮਿਸਾਲ ਨਹੀਂ ਮਿਲਦੀ। ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੇ ਸਮੇਂ ਦੀ ਮੁਗਲ ਸਲਤਨਤ ਵਲੋਂ ਦਿਤੇ ਗਏ ਹਰ ਲਾਲਚ ਨੂੰ ਠੋਕਰ ਮਾਰ ਕੇ ਸ਼ਹੀਦੀ ਦਾ ਰਾਹ ਚੁਣਿਆ ਅਤੇ ਸ਼ਹਾਦਤ ਵੀ ਅਜਿਹੀ ਦਿਤੀ ਕਿ ਆਪਣੇ ਆਪ ਨੂੰ ਦੀਵਾਰਾਂ ਵਿੱਚ ਜ਼ਿੰਦਾ ਚਿਨਵਾਉਣ ਨੂੰ ਪਹਿਲ ਦਿਤੀ, ਇਸ ਸ਼ਹਾਦਤ ਨੂੰ ਸੁਣ ਕੇ ਇਕ ਵਾਰ ਰੌਂਗਟੇ ਖੜੇ ਹੋ ਜਾਂਦੇ ਹਨ। ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਸਮੁੱਚੀ ਦੁਨੀਆਂ ਨੂੰ ਜੁਲਮ ਅੱਗੇ ਕਦੇ ਵੀ ਨਾ ਝੁਕਣ ਅਤੇ ਆਪਣੇ ਧਰਮ ਪ੍ਰਤੀ ਪ੍ਰਪੱਕ ਰਹਿਣ ਦਾ ਸੁਨੇਹਾ ਦਿੰਦੀ ਹੈ। ਅਜਿਹੀਆਂ ਬੇਮਿਸਾਲ ਕੁਰਬਾਨੀਆਂ ਸਦਕਾ ਸਿੱਖ ਕੌਮ ਦਾ ਸਮੁੱਚਾ ਇਤਿਹਾਸ ਦੇ ਪੰਨਿਆਂ ਤੇ ਲਹੂ ਨਾਲ ਲਿਖਿਆ ਹੋਇਆ ਹੈ। ਪਰ ਅੱਜ ਅਸੀਂ ਆਪਣੇ ਗੁਰੂਆਂ ਨੂੰ ਯਾਦ ਤਾਂ ਕਰਦੇ ਹਾਂ ਪਰ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਇੱਕ ਵੀ ਕਦਮ ਚੱਲਣ ਲਈ ਅੱਗੇ ਨਹੀਂ ਵਧਦੇ। ਇਨ੍ਹਾਂ ਮਹਾਨਮ ਸ਼ਹਾਦਤਾਂ ਨੂੰ ਪ੍ਰਣਾਮ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਗੁਰੂ ਸਾਹਿਬ ਵਲੋਂ ਦਿਖਾਏ ਮਾਰਦ ਤੇ ਚੱਲਣਾਂ ਦਾ ਪ੍ਰਣ ਕਰਾਂਗੇ। ਇਸ ਲਈ ਹੋਰ ਨਾ ਸਹੀ ਘੱਟੋ-ਘੱਟ ਇਨ੍ਹਾਂ ਪਵਿੱਤਰ ਦਿਨਾਂ ਵਿਚ ਆਪਣੇ ਜੀਵਨ ਵਿਚੋਂ ਇਕ ਬੁਰੀ ਆਦਤ ਨੂੰ ਛੱਡਣ ਦਾ ਪ੍ਰਣ ਜਰੂਰ ਕਰਨਾ ਚਾਹੀਦਾ ਹੈ।
ਹਰਵਿੰਦਰ ਸਿੰਘ ਸੱਗੂ ।