ਜਗਰਾਉਂ 27 ਸਤੰਬਰ ( ਵਿਕਾਸ ਮਠਾੜੂ, ਮੋਹਿਤ ਜੈਨ ) ਪੰਜਾਬੀ ਲੇਖਕ ਮੰਚ ਜਗਰਾਉਂ ਦੀ ਸਾਹਿਤਕ ਇਕੱਤਰਤਾ ਮੰਚ ਦੇ ਸਰਪ੍ਰਸਤ ਡਾ.ਸੁਰਜੀਤ ਸਿੰਘ ਦੌਧਰ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਮੰਚ ਵਲੋਂ ਭਵਿੱਖ ਅੰਦਰ ਸਾਹਿਤ ,ਕਲਾ ਤੇ ਸੱਭਿਆਚਾਰਕ ਸਰਗਰਮੀਆਂ ਤੇਜ਼ ਕਰਨ ਦਾ ਫ਼ੈਸਲਾ ਲਿਆ ਗਿਆ।ਇਸ ਮੌਕੇ ਰਵੀ ਅਦੀਬ ਦੀ ਪੁਸਤਕ ” ਕਸੀਦਾ ” ‘ਤੇ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਡਾ.ਸੁਰਜੀਤ ਸਿੰਘ ਦੌਧਰ ਤੇ ਮੰਚ ਦੇ ਪ੍ਰਧਾਨ ਰਣਜੀਤ ਸਿੰਘ ਹਠੂਰ ਨੇ ਰਵੀ ਅਦੀਬ ਨੂੰ ਨਵੀਂ ਪੀੜ੍ਹੀ ਦਾ ਸੰਵੇਦਨਸ਼ੀਲ ਸ਼ਾਇਰ ਦੱਸਦਿਆਂ ਕਿਹਾ ਕਿ ਪੰਜਾਬੀ ਸਾਹਿਤ ਨੂੰ ਰਵੀ ਅਦੀਬ ਤੋਂ ਭਵਿੱਖ ਵਿੱਚ ਢੇਰ ਸਾਰੀਆਂ ਉਮੀਦਾਂ ਹਨ। ਰਚਨਾਵਾਂ ਦੇ ਦੌਰ ਵਿੱਚ ਅਮਰਜੀਤ ਸਿੰਘ ਚੀਮਾਂ, ਗੁਰਜੀਤ ਸਿੰਘ ਸਹੋਤਾ, ਰਣਜੀਤ ਸਿੰਘ ਹਠੂਰ,ਜਗਸੀਰ ਸਿੰਘ ਹਠੂਰ, ਕੁਲਦੀਪ ਸਿੰਘ ਲੋਹਟ,ਸਤਨਾਮ ਸਿੰਘ, ਹਰਵਿੰਦਰ ਸਿੰਘ ਅਖਾੜਾ ਨੇ ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀ ਭਰੀ।ਇਸ ਮੌਕੇ ਪ੍ਰਵਾਸੀ ਪੰਜਾਬੀ ਬਾਲ ਗਾਇਕ ਹਿੰਮਤ ਖੁਰਮੀ ਵਲੋਂ ਗਾਏ ਬਾਲ ਗੀਤ ” ਮੇਰੀ ਮਾਂ ਬੋਲੀ” ਦੀ ਰੱਜਵੀਂ ਪ੍ਰਸੰਸਾ ਕੀਤੀ।ਇਸ ਮੌਕੇ ਮੰਚ ਵੱਲੋਂ ਸਲਾਨਾ ਵਾਰ ਸਨਮਾਨ ਸਮਾਰੋਹ ਦੌਰਾਨ ਵਿਸ਼ੇਸ ਐਵਾਰਡ ਅਰੰਭ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ।ਇਸ ਮੌਕੇ ਮੰਚ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲੋਹਟ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ ਤੇ ਉਨ੍ਹਾਂ ਦਾ ਧੰਨਵਾਦ ਕੀਤਾ।