Home Protest ਭਾਰਤ ਮਾਲਾ ਪ੍ਰੋਜੈਕਟ ਅਧੀਨ ਕਿਸਾਨਾਂ ਦੀਆਂ ਜ਼ਮੀਨਾਂ ਦਾ ਮਾਰਕੀਟ ਮੁਤਾਬਕ ਰੇਟ ਨਾ...

ਭਾਰਤ ਮਾਲਾ ਪ੍ਰੋਜੈਕਟ ਅਧੀਨ ਕਿਸਾਨਾਂ ਦੀਆਂ ਜ਼ਮੀਨਾਂ ਦਾ ਮਾਰਕੀਟ ਮੁਤਾਬਕ ਰੇਟ ਨਾ ਮਿਲਣ ਤੋਂ ਕਿਸਾਨ ਨਿਰਾਸ਼

35
0

ਡੇਹਲੋ, 22 ਜੁਲਾਈ ( ਬਾਰੂ ਸੱਗੂ) ਭਾਰਤ ਮਾਲਾ ਪ੍ਰੋਜੈਕਟ ਅਧੀਨ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਐਕੁਵਾਇਰ ਕੀਤਾ ਜਾ ਰਿਹਾ ਹੈ। ਪਰ ਬਹੁਤ ਸਾਰੇ ਕਿਸਾਨ ਆਪਣੀਆਂ ਜ਼ਮੀਨਾਂ ਦੇ ਸਰਕਾਰ ਵੱਲੋਂ ਤਹਿ ਕੀਤੇ ਰੇਟ ਤੇ ਨਾਲ ਮਿਲਣ ਵਾਲੇ ਭੱਤਿਆਂ ਤੋਂ ਸੰਤੁਸ਼ਟ ਨਹੀ ਹਨ। ਉਹ ਆਪਣੀ ਜਮੀਨ ਦਾ ਮਾਰਕੀਟ ਰੇਟ ਮੁਤਾਬਕ ਮੁੱਲ ਤੇ ਨਾਲ ਮਿਲਣ ਵਾਲੇ ਸਾਰੇ ਭੱਤੇ ਚਾਹੁੰਦੇ ਹਨ। ਪਰ ਕੇਂਦਰ ਤੇ ਸੂਬਾ ਸਰਕਾਰ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀ। ਅੱਜ ਪਿੰਡ ਕਿਲ੍ਹਾ ਰਾਏਪੁਰ ਵਿਖੇ ਚੌਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਕਿਸਾਨ ਹਰਪਾਲ ਸਿੰਘ ਕਾਲਖ ਅਤੇ ਭਗਵੰਤ ਸਿੰਘ ਕਾਲਖ ਨੇ ਆਖਿਆ ਕਿ ਭਾਰਤ ਮਾਲਾ ਪ੍ਰੋਜੈਕਟ ਅਧੀਨ ਬਣ ਰਹੀ ਸੜਕ ਵਿੱਚ ਉਹਨਾਂ ਦੀ ਜ਼ਮੀਨ ਆ ਰਹੀ ਹੈ। ਪਰ ਸਰਕਾਰ ਮਾਰਕੀਟ ਰੇਟ ਤੋ ਕਈ ਗੁੱਣਾ ਘੱਟ ਰੇਟ ਉਹਨਾਂ ਨੂੰ ਦੇ ਰਹੀ ਹੈ। ਜਿਸ ਕਾਰਨ ਉਹਨਾਂ ਦਾ ਖੇਤੀ ਦਾ ਸਾਰਾ ਧੰਦਾ ਚੌਪਟ ਹੋ ਜਾਵੇਗਾ। ਇਹ ਜ਼ਮੀਨ ਉਹਨਾਂ ਕੋਲ਼ੋਂ ਖੁਸ ਜਾਵੇਗੀ ਅਤੇ ਮਿਲਣ ਵਾਲੇ ਪੈਸਿਆਂ ਨਾਲ ਉਹ ਹੋਰ ਨਵੇਂ ਥਾਂ ਉੱਪਰ ਜਮੀਨ ਖਰੀਦ ਨਹੀ ਸਕਣਗੇ। ਉਹਨਾਂ ਕਿਹਾ ਕਿ ਰੇਟ ਘੱਟ ਮਿਲਣ ਸਬੰਧੀ ਲੰਮੇ ਸਮੇਂ ਤੋਂ ਕੋਟ ਆਗਾ ਵਿਖੇ ਮੋਰਚੇ ਲਗਾਕੇ ਬੈਠੇ ਹਨ। ਪਰ ਸਰਕਾਰ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਉਹਨਾਂ ਕਿਹਾ ਕਿ ਉਹ ਆਪਣੀ ਜਮੀਨ ਉਪਰ ਸਰਕਾਰ ਨੂੰ ਜਬਰੀ ਕਬਜ਼ਾ ਨਹੀਂ ਕਰਨ ਦੇਣਗੇ। ਇਸ ਮੌਕੇ ਤੇ ਪੀੜਤ ਕਿਸਾਨਾਂ ਦੇ ਨਾਲ ਹਾਜ਼ਰ ਜਮਹੂਰੀ ਕਿਸਾਨ ਪੰਜਾਬ ਦੇ ਆਗੂਆਂ ਅਮਰੀਕ ਸਿੰਘ ਜੜਤੌਲੀ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਉਹਨਾਂ ਦੀ ਜਥੇਬੰਦੀ ਕਿਸੇ ਵੀ ਕਿਸਾਨ ਨਾਲ ਸਰਕਾਰ ਨੂੰ ਧੱਕੇਸ਼ਾਹੀ ਨਹੀਂ ਕਰਨ ਦੇਵੇਗੀ। ਉਹਨਾਂ ਕੋਟਆਗਾ ਵਿਖੇ ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੇ ਲੱਗੇ ਮੋਰਚੇ ਦੀ ਹਰ ਤਰਾਂ ਨਾਲ ਹਮਾਇਤ ਕਰਦਿਆਂ ਆਖਿਆ ਕਿ ਸੂਬਾ ਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਜਲਦੀ ਕਰਨਾ ਚਾਹੀਦਾ ਹੈ। ਆਗੂਆਂ ਨੇ ਮਨੀਪੁਰ ਵਿੱਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਤੇ ਚਿੰਤਾ ਜ਼ਾਹਰ ਕਰਦਿਆਂ ਔਰਤਾਂ ਨੂੰ ਹਿੰਸਕ ਭੀੜ ਵੱਲੋਂ ਨਗਨ ਕਰਕੇ ਘੁਮਾਉਣ ਦੀ ਸਖ਼ਤ ਨਿੰਦਾ ਕੀਤੀ। ਉਹਨਾਂ ਮਨੀਪੁਰ ਦੇ ਮੁੱਖ ਮੰਤਰੀ ਦੇ ਅਸਤੀਫ਼ੇ ਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ।

LEAVE A REPLY

Please enter your comment!
Please enter your name here