Home Health ਲਾਇਨ ਕਲੱਬ ਜਗਰਾਓਂ ਮੇਨ ਵਲੋ ਪ੍ਰਾਇਮਰੀ ਹੈਲਥ ਸੈਂਟਰ ਪਿੰਡ ਕੋਠੇ ਸ਼ੇਰ ਜੰਗ...

ਲਾਇਨ ਕਲੱਬ ਜਗਰਾਓਂ ਮੇਨ ਵਲੋ ਪ੍ਰਾਇਮਰੀ ਹੈਲਥ ਸੈਂਟਰ ਪਿੰਡ ਕੋਠੇ ਸ਼ੇਰ ਜੰਗ ਨੂੰ ਦਵਾਈਆਂ ਦਿੱਤੀਆਂ

68
0


ਜਗਰਾਉ, 22 ਜੁਲਾਈ ( ਹਰਪ੍ਰੀਤ ਸਿੰਘ ਸੱਗੂ)-ਸ਼ਹਿਰ ਤੇ ਇਸਦੇ ਆਸ ਪਾਸ ਹਰ ਵਕ਼ਤ ਲੋੜਵੰਦਾਂ ਦੀ ਸਹਾਇਤਾ ਲਈ ਤੱਤਪਰ ਰਹਿਣ ਵਾਲੀ ਸਮਾਜ ਸੇਵੀ ਸੰਸਥਾ ਲਾਇਨ ਕਲੱਬ ਜਗਰਾਓਂ ਮੇਨ ਵਲੋ ਆਲ ਫਰੈਂਡਜ ਸਪੋਰਟ ਐਂਡ ਵੈਲਫ਼ੇਅਰ ਕਲੱਬ ਦੇ ਸਹਿਯੋਗ ਨਾਲ ਅੱਜ ਪ੍ਰਾਇਮਰੀ ਹੈਲਥ ਸੈਂਟਰ ਪਿੰਡ ਕੋਠੇ ਸ਼ੇਰ ਜੰਗ ਵਿਖੇ ਦਵਾਈਆ ਦਿੱਤੀਆਂ ਗਈਆਂ। ਇਹ ਦਵਾਈਆ ਬਾਰਿਸ਼ ਦੇ ਮੌਸਮ ਤੇ ਬਾਰਿਸ਼ ਤੋ ਬਾਅਦ ਹੋਣ ਵਾਲੀਆ ਬਿਮਾਰੀਆਂ ਤੋ ਬਚਾਅ ਲਈ ਧਿਆਨ ਚ ਰੱਖ ਕੇ ਦਿੱਤੀਆਂ। ਪ੍ਰਾਇਮਰੀ ਹੈਲਥ ਸੈਂਟਰ ਪਿੰਡ ਕੋਠੇ ਸ਼ੇਰ ਜੰਗ ਦੇ ਡਾਕਟਰਾਂ ਵਲੋਂ ਸਾਰੇ ਲਾਇਨ ਕਲੱਬ ਦੇ ਮੈਂਬਰਾਂ ਦਾ ਬਹੁਤ ਧੰਨਵਾਦ ਕੀਤਾ ਤੇ ਕਿਹਾ ਕੇ ਸਾਨੂੰ ਇਨ੍ਹਾਂ ਦਵਾਈਆ ਦੀ ਬਹੁਤ ਜਰੂਰਤ ਸੀ। ਲਾਇਨ ਕਲੱਬ ਜਗਰਾਓਂ ਮੇਨ ਦੇ ਪ੍ਰਧਾਨ ਅਮਰਿੰਦਰ ਸਿੰਘ ਵਲੋ ਪ੍ਰਾਇਮਰੀ ਹੈਲਥ ਸੈਂਟਰ ਪਿੰਡ ਕੋਠੇ ਸ਼ੇਰ ਜੰਗ ਦੇ ਡਾਕਟਰਾਂ ਨੂੰ ਵਿਸ਼ਵਾਸ ਦੁਆਇਆ ਗਿਆ ਕੇ ਅੱਗੇ ਤੋਂ ਵੀ ਕਿਸੇ ਵੀ ਮੈਡੀਸਿਨ ਦੀ ਜਰੂਰਤ ਹੋਵੇ, ਤਾਂ ਅਸੀਂ ਉਸ ਨੂੰ ਤੁਹਾਡੇ ਤੱਕ ਜ਼ਰੂਰ ਭੇਜਾਗੇ, ਤਾਂ ਕੇ ਕੋਈ ਵੀ ਲੋੜ੍ਹਵੰਦ ਇਨਸਾਨ ਦਵਾਈ ਤੋਂ ਵਾਂਝਾ ਨਾ ਰਹੇ। ਇਨਾ ਸਾਰੀਆਂ ਮੈਡੀਸਿਨ ਦੀ ਸੇਵਾ ਤਰਵਿੰਦਰ ਸਿੰਘ ( ਕਾਕਾ ਗਰੇਵਾਲ) ਯੂ. ਐਸ. ਏ. ਅਤੇ ਰਮਨਜੀਤ ਸਿੰਘ ਢਿੱਲੋ ਯੂ.ਐਸ. ਏ. ਨੇ ਕੀਤੀ। ਸਾਰੇ ਕਲੱਬ ਮੈਂਬਰਾਂ ਵਲੋ ਇਨਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਇਸ ਮੌਕੇ ਪ੍ਰਧਾਨ ਲਾਇਨ ਅਮਰਿੰਦਰ ਸਿੰਘ, ਸੈਕਟਰੀ ਲਾਇਨ ਹਰਪ੍ਰੀਤ ਸਿੰਘ ਸੱਗੂ, ਕੈਸ਼ੀਅਰ ਲਾਇਨ ਗੁਰਪ੍ਰੀਤ ਸਿੰਘ ਛੀਨਾ, ਪੀ. ਆਰ. ਉ. ਲਾਇਨ ਰਜਿੰਦਰ ਸਿੰਘ ਢਿੱਲੋਂ, ਡਿਪਟੀ ਡਿਸਟ੍ਰਿਕ ਗਵਰਨਰ ਸੈਕਟਰੀ ਐਮਜੇਐਫ ਲਾਇਨ ਦਵਿੰਦਰ ਸਿੰਘ ਤੂਰ, ਜੋਨ ਚੇਅਰਮੈਨ ਐਮਜੇਐਫ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ, ਲਾਇਨ ਇੰਦਰਪਾਲ ਸਿੰਘ ਢਿੱਲੋ, ਐਮਜੇਐਫ ਲਾਇਨ ਨਿਰਵੈਰ ਸਿੰਘ ਸੋਹੀ, ਲਾਇਨ ਨਿਰਭੈ ਸਿੰਘ ਸਿੱਧੂ, ਲਾਇਨ ਮਨਜੀਤ ਸਿੰਘ ਮਠਾੜੂ, ਲਾਇਨ ਪਰਮਵੀਰ ਸਿੰਘ ਗਿੱਲ, ਲਾਇਨ ਭਾਰਤ ਭੂਸ਼ਣ ਬਾਂਸਲ, ਡਾਕਟਰ ਸਤਨਾਮ ਸਿੰਘ, ਪਰਮਜੀਤ ਕੌਰ ਅਤੇ ਮਨਪ੍ਰੀਤ ਕੌਰ ਮੌਜੂਦ ਸਨ।

LEAVE A REPLY

Please enter your comment!
Please enter your name here