Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਧਾਰਮਿਕ ਗ੍ਰੰਥਾਂ ਦੀ ਵਾਰ ਵਾਰ ਬੇਅਦਬੀ ਕਿਉਂ ?

ਨਾਂ ਮੈਂ ਕੋਈ ਝੂਠ ਬੋਲਿਆ..?
ਧਾਰਮਿਕ ਗ੍ਰੰਥਾਂ ਦੀ ਵਾਰ ਵਾਰ ਬੇਅਦਬੀ ਕਿਉਂ ?

43
0


ਜਦੋਂ ਤੋਂ ਪ੍ਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਦੋਂ ਤੋਂ ਹੀ ਖੁਦ ਭਗਵਾਨ ਮੁਨੁੱਖਾ ਜੀਵਨ ਵਿਚ ਅਵਤਾਰ ਧਾਰ ਕੇ ਦੁਨੀਆਂ ਦਾ ਭਲਾ ਕਰਨ ਲਈ ਇਸ ਸੰਸਾਰ ਤੇ ਆਉਂਦੇ ਰਹੇ ਹਨ। ਸਮੇਂ ਸਮੇਂ ਦੇ ਅਵਤਾਰ ਧਾਰਨ ਵਾਲੇ ਭਗਵਾਨ ਅਤੇ ਮਹਾਨ ਰਿਸ਼ੀਆਂ ਮੁਨੀਆਂ ਅਤੇ ਗੁਰੂ ਪੀਰਾਂ, ਭਗਤਾਂ ਨੇ ਦੁਨੀਆਂ ਦਾ ਭਲਾ ਕਰਨ ਲਈ ਧਾਰਮਿਕ ਗ੍ਰੰਥਾਂ ਦੀ ਰਚਨਾ ਕੀਤੀ। ਇਸ ਲਈ ਮੌਜੂਦ ਸਭ ਧਰਮਾਂ ਦੇ ਪਵਿੱਤਰ ਧਾਰਮਿਕ ਗ੍ਰੰਥ ਬਹੁਤ ਮਹੱਤਵਪੂਰਨ ਹਨ। ਸਮੇਂ-ਸਮੇਂ ’ਤੇ ਧਰਮ ਗ੍ਰੰਥਾਂ ਦੇ ਰੂਪ ਵਿੱਚ ਉਪਦੇਸ਼ ਮੌਜੂਦ ਹਨ ਜੋ ਸਦੀਆਂ ਤੋਂ ਮਨੁੱਖ ਦਾ ਮਾਰਗਦਰਸ਼ਨ ਕਰਦੇ ਆ ਰਹੇ ਹਨ। ਗੀਤਾ, ਬਾਈਬਲ, ਕੁਰਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਧਰਮ ਗ੍ਰੰਥਾਂ ਨੇ ਹਮੇਸ਼ਾ ਸਰਬਸਾਂਝੀਵਾਲਤਾ ਦਾ ਸੰਦੇਸ਼ ਦਿਤਾ। ਪਵਿੱਤਰ ਗ੍ਰੰਥਾਂ ਵਿਚ ਦਰਜ ਬਾਣੀ ਅਤੇ ਉਪਦੇਸ਼ ਨੂੰ ਅਪਣਾ ਕੇ ਆਪਣਾ ਜੀਵਨ ਸਫਲਾ ਕੀਤਾ ਜਾ ਸਕਦਾ ਹੈ। ਪਿਛਲੇ ਕੁਝ ਸਮੇਂ ਤੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅਜਿਹਾ ਕਰਨ ਵਾਲੇ ਲੋਕ ਦੁਨੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ, ਜੋ ਅੱਜ ਤੱਕ ਕਿਸੇ ਨੂੰ ਵੀ ਸਮਝ ਨਹੀਂ ਆ ਸਕਿਆ। ਬੇਅਦਬੀ ਦਾ ਸਿਲਸਿਲਾ ਸ਼ੁਰੂਆਤੀ ਦੌਰ ਵਿਚ ਸਿਰਫ ਪੰਜਾਬ ਵਿੱਚ ਹੀ ਦੇਖਣ ਨੂੰ ਮਿਲ ਰਿਹਾ ਸੀ, ਹੁਣ ਵਿਦੇਸ਼ਾਂ ਵਿੱਚ ਵੀ ਇਹ ਸਿਲਸਿਲਾ ਸ਼ੁਰੂ ਹੋ ਗਿਆ ਹੈ। ਜੋ ਕਿ ਇੱਕ ਬਹੁਤ ਹੀ ਖਤਰਨਾਕ ਰੁਝਾਨ ਅਤੇ ਮਨੁੱਖਤਾ ਲਈ ਇੱਕ ਵੱਡਾ ਖਤਰਾ ਹੈ। ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਉਹ ਕਿੰਨਾਂ ਵੱਡਾ ਪਾਪ ਕਮਾ ਰਹੇ ਹਨ। ਭਾਵੇਂ ਅਜਿਹਾ ਪਾਪ ਕਰਨ ਵਾਲੇ ਲੋਕ ਦੁਨੀਆਵੀ ਸਜਾ ਤੋਂ ਬਚ ਜਾਣ ਪਰ ਉਸ ਕੁਦਰਤ ਦੀ ਮਾਰ ਤੋਂ ਕਦੇ ਵੀ ਨਹੀਂ ਬਚ ਸਕਦੇ। ਹਾਲ ਹੀ ਵਿਚ ਸਵੀਡਨ ਵਿਚ ਪਵਿੱਤਰ ਕੁਰਾਨ ਦੀ ਬੇਅਦਬੀ ਕਰਨ ਦੀ ਘਟਨਾ ਨਾਲ ਕਈ ਮੁਸਲਿਮ ਦੇਸ਼ ਉਸਦੀ ਅੱਗ ਵਿਚ ਜਲਣਾਂੇ ਸ਼ੁਰੂ ਹੋ ਗਏ ਹਨ। ਉਸ ਬੇਅਦਬੀ ਨੂੰ ਲੈ ਕੇ ਇਰਾਕ, ਇਰਾਨ ਅਤੇ ਲਿਬਨਾਨ ਵਰਗੇ ਦੇਸ਼ਾਂ ਵਿਚ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਹਜਾਰਾ ਲੋਕ ਸਡਜ਼ਕਾ ਤੇ ਉੱਤਰ ਕੇ ਰੋਸ ਜਾਹਿਰ ਕਰ ਰਹੇ ਹਨ। ਹੁਣ ਬਿ੍ਰਟੇਨ ਵਿਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਹੀ ਕਿਸੇ ਸ਼ਰਾਰਤੀ ਅਨਸਰ ਵੋਲੰ ਕੀਤੀ ਗਈ ਹੈ। ਸਿੱਖ ਕੌਮ ਇਸ ਸਮੇਂ ਪੂਰੀ ਦੁਨੀਆਂ ਦੇ ਹਰ ਦੇਸ਼ ਵਿਚ ਬੈਠੀ ਹੋਈ ਹੈ। ਭਾਵੇਂ ਉਹ ਕਿਸੇ ਦੇਸ਼ ਵਿਚ ਘੱਟ ਅਤੇ ਕਿਸੇ ਵਿਚ ਵੱਧ ਹਨ ਪਰ ਜਿਥੇ ਵੀ ਸਿੱਖ ਬੈਠੇ ਹਨ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ਼ਰਧਾ ਅਤੇ ਸਤਿਕਾਰ ਨਾਲ ਕਰਦੇ ਹਨ। ਦੁਨੀਆਂ ਭਰ ਵਿਚ ਸਿੱਖੀ ਦੇ ਕੇਸਰੀ ਨਿਸ਼ਾਨ ਅਤੇ ਗੁਰੂ ਦੀ ਭਖਸਿਸ਼ ਦਾ ਝੰਡਾ ਬੁਵੰਦ ਰਕਪਨ ਵਾਲੇ ਸਿੱਖਾਂ ਪ੍ਰਤੀ ਹਮੇਸ਼ਾ ਹੀ ਸਾਜਿਸ਼ਾ ਹੁੰਦੀਆਂ ਰਹੀਆਂ ਹਨ। ਪੰਜਾਬ ਹੋਵੇ ਭਾਵੇਂ ਬਿ੍ਰਟੇਨ ਜੇਕਰ ਕਿਧਰੇ ਵੀ ਇਸ ਤਰ੍ਹਾਂ ਦੀ ਬੇਅਦਬੀ ਦੀ ਘਟਨਾ ਵਾੁਪਰਦੀ ਹੈ ਤਾਂ ਕੌਮ ਨੂੰ ਸੰਜਮ ਤੋਂ ਕੰਮ ਲੈਣਾ ਪਏਗਾ ਕਿਉਂਕਿ ਸਿੱਖ ਵਿਰੋਧੀ ਸਾਜਿਸ਼ਾਂ ਪਚਣ ਵਾਲੇ ਲੋਕ ਸਾਨੂੰ ਵਾਰ ਵਾਰ ਅਜਿਹੀਆਂ ਧਾਰਮਿਕ ਭਾਵਨਾਵਾਂ ਨੂੰ ਵਲੂੰਧਰਨ ਵਾਲੀਆਂ ਘਟਵਾਨਾਂ ਨੂੰ ਅੰਜਾਮ ਦੇ ਕੇ ਉਕਸਾਉਣਾ ਚਾਹੁੰਦੇ ਹਨ। ਜਿਸ ਤਰ੍ਹਾਂ ਗਹਿਰੀ ਸਾਜਿਸ਼ ਨਾਲ ਦੇਸ਼ ਵਿਦੇਸ਼ਾਂ ਵਿੱਚ ਵੱਖ-ਵੱਖ ਧਰਮਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜਿਹਾ ਕਰਨ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਸੋਚਦੇ ਹਨ। ਇਸ ਲਈ ਸਿੱਖ ਜਿੱਥੇ ਵੀ ਹੋਵੇ, ਅਜਿਹੇ ਹਾਲਾਤਾਂ ਵਿਚ ਉਨ੍ਹਾਂ ਨੂੰ ਆਪਣਾ ਸਬਰ ਨਹੀਂ ਗੁਆਉਣਾ ਚਾਹੀਦਾ ਤਾਂ ਜੋ ਕਿਸੇ ਵੀ ਸਾਜ਼ਿਸ਼ ਵਾਲੇ ਦੀ ਸਾਜ਼ਿਸ਼ ਕਾਮਯਾਬ ਨਾ ਹੋ ਸਕੇ। ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਸਿੱਖ ਕੌਮ ਧਰਮ ਦੇ ਨਾਂ ’ਤੇ ਬਹੁਤ ਭਾਵੁਕ ਹੋ ਜਾਂਦੀ ਹੈ ਅਤੇ ਇਸੇ ਭਾਵਕੁਤਾ ਵਿਚ ਕਈ ਵਾਰ ਅਜਿਹੇ ਕਦਮ ਚੁੱਕੇ ਜਾਂਦੇ ਹਨ ਜੋ ਅੱਗੇ ਬਹੁਤ ਨੁਕਸਾਨਦੇਹ ਸਾਬਤ ਹੁੰਦੇ ਹਨ। ਇਸ ਲਈ ਅਜਿਹੇ ਮਾਮਲਿਆਂ ਵਿਚ ਹਰ ਕਦਮ ਸਾਵਧਾਨੀ ਨਾਲ ਚੁੱਕਣਾ ਚਾਹੀਦਾ ਹੈ। ਦੁਨੀਆ ਭਰ ਦੇ ਸਾਰੇ ਧਰਮ ਸਭ ਦਾ ਸਤਿਕਾਰਯੋਗ ਅਤੇ ਪੂਜਣਯੋਗ ਹਨ। ਇਸ ਲਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਕੇ ਨਫਰਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਗੰਦੀ ਸੋਚ ਰੱਖਣ ਵਾਲੇ ਲੋਕ ਗੁਰੂ ਘਰ ਦੇ ਸਦਾ ਲਈ ਅਪਰਾਧੀ ਹਨ ਅਤੇ ਇਸ ਨਾਲ ਜਿਥੇ ਉਹ ਖੁਦ ਸਜਾ ਦੇ ਭਾਗੀਦਾਰ ਬਣਦੇ ਹਨ ਉਥੇ ਹੀ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਤਬਾਹੀ ਦੇ ਰਾਹ ਪੈ ਜਾਣਗੀਆਂ। ਇਸ ਲਈ ਅਜਿਹੇ ਨਫਰਤ ਭਰੇ ਕੰਮ ਕਰਨ ਵਾਲੇ ਲੋਕਾਂ ਨੂੰ ਅਸਲੀਅਤ ਨੂੰ ਜਾਣਦੇ ਹੋਏ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ, ਜਿਸ ਨਾਲ ਉਨ੍ਹਾਂ ਦੇ ਜੀਵਨ ਦੇ ਨਾਲ-ਨਾਲ ਉਨ੍ਹਾਂ ਦਾ ਅਗਲਾ ਭਵਿੱਖ ਵੀ ਤਬਾਹ ਹੋ ਜਾਵੇ। ਧਾਰਮਿਕ ਗ੍ਰੰਥ ਭਾਵੇਂ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਉਸਦੀ ਬੇਅਦਬੀ ਨਹੀਂ ਹੋਣੀ ਚਾਹੀਦੀ।
ਹਰਵਿੰਦਰ ਸਿੰਧ ਸੱਗੂ।

LEAVE A REPLY

Please enter your comment!
Please enter your name here