ਜਗਰਾਓਂ, 1 ਦਸੰਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ )-ਅਦਾਲਤੀ ਕੇਸ ਵਾਪਸ ਲੈਣ ਲਈ ਦਬਾਅ ਪਾਉਣ ਦੇ ਇਰਾਦੇ ਨਾਲ ਕਾਤਲਾਨਾ ਹਮਲਾ ਕਰਨ ਦੇ ਦੋਸ਼ ਵਿੱਚ ਥਾਣਾ ਸਦਰ ਜਗਰਾਉਂ ਵਿੱਚ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਚੌਕੀ ਕਾਉਂਕੇ ਕਲਾਂ ਤੋਂ ਏਐਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਵਾਸੀ ਪਿੰਡ ਡਾਂਗੀਆਂ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਹ ਸੈਰ ਕਰਨ ਲਈ ਡਾਂਗੀਆਂ ਤੋਂ ਰਸੂਲਪੁਰ ਰੋਡ ’ਤੇ ਗਿਆ ਸੀ। ਜਦੋਂ ਉਹ ਸਵੇਰੇ 6 ਵਜੇ ਦੇ ਕਰੀਬ ਨਹਿਰ ’ਤੇ ਨਜ਼ਦੀਕ ਸੰਘਣੇ ਦਰੱਖਤਾਂ ਕੋਲ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਕੁਝ ਵਿਅਕਤੀ ਖੜੇ ਹੋਏ ਸਨ। ਜਿਨ੍ਹਾਂ ਵੱਚੋਂ ਅਮਰ ਬਖਸ਼ ਨੇ ਲੋਹੇ ਦੀ ਰਾਡ, ਕੁਲਦੀਪ ਸਿੰਘ ਉਰਫ਼ ਗੋਰਾ ਵਾਸੀ ਪਿੰਡ ਦੌਧਰ ਨੇ ਦਾਹ ਫੜਿਆ ਹੋਇਆ ਸੀ ਅਤੇ ਉਨ੍ਹਾਂ ਨਾਲ ਚਾਰ ਅਣਪਛਾਤੇ ਹੋਰ ਵਿਅਕਤੀ ਮੌਜੂਦ ਸਨ। ਕੁਲਦੀਪ ਸਿੰਘ ਉਰਫ ਗੋਰਾ ਨੇ ਮੈਨੂੰ ਕਿਹਾ ਕਿ ਤੁਸੀਂ ਕੇਸ ਵਾਪਸ ਲੈਣਾ ਹੈ ਜਾਂ ਨਹੀਂ। ਜੇਕਰ ਤੁਸੀਂ ਕੇਸ ਵਾਪਸ ਨਾ ਲਿਆ ਤਾਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਮਾਰ ਦਿਆਂਗੇ। ਮੈਂ ਕਿਹਾ ਕਿ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ, ਜੋ ਅਦਾਲਤ ਵੱਲੋਂ ਫੈਸਲਾ ਕਰੇਗੀ ਉਹ ਦੇਖਿਆ ਜਾਵੇਗਾ। ਇਹ ਸੁਣ ਕੇ ਗੁੱਸੇ ਵਿੱਚ ਆਏ ਕੁਲਦੀਪ ਸਿੰਘ, ਅਮਰ ਬਖਸ਼ ਅਤੇ ਚਾਰ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ’ਤੇ ਮੇਰੇ ਰੌਲਾ ਪਾਉਣ ’ਤੇ ਉਕਤ ਵਿਅਕਤੀ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਨਛੱਤਰ ਸਿੰਘ ਦੀ ਸ਼ਿਕਾਇਤ ’ਤੇ ਅਮਰ ਬਖਸ਼, ਕੁਲਦੀਪ ਸਿੰਘ ਉਰਫ਼ ਗੋਰਾ ਵਾਸੀ ਦੌਧਰ ਜਿਲਾ ਮੋਗਾ ਅਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 308 ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।