ਬਹਿਰਾਮ,8 ਜੂਨ (ਵਿਕਾਸ ਮਠਾੜੂ) : ਪੰਜਾਬ ਪੁਲਿਸ ਦੇ ਸੀਆਈਡੀ ਵਿਭਾਗ ਲੁਧਿਆਣਾ ਤੋਂ ਬਤੌਰ ਐੱਸਆਈ ਸੇਵਾਮੁਕਤ ਹੋਣ ‘ਤੇ ਗੁਰਦੀਪ ਸਿੰਘ ਪੁੱਤਰ ਸੂਬੇਦਾਰ ਗੁਰਦਾਸ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਐੱਸਆਈ ਗੁਰਦੀਪ ਸਿੰਘ ਨੇ ਆਪਣੀ ਡਿਉਟੀ ਬਹੁਤ ਹੀ ਲਗਨ ਤੇ ਮਿਹਨਤ ਨਾਲ ਕਰਕੇ ਬੇਦਾਗ ਸੇਵਾਮੁਕਤੀ ਹਾਂਸਲ ਕੀਤੀ ਹੈ। ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿਚ ਗੁਰਦੁਆਰਾ ਗੁਰੂ ਰਵਿਦਾਸ ਪਿੰਡ ਚੱਕ ਗੁਰੂ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਇਕ ਧਾਰਮਿਕ ਸਮਾਗਮ ਦੌਰਾਨ ਉਨਾਂ੍ਹ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੁਰਿੰਦਜੀਤ ਸਿੰਘ ਸਾਂਝੀ ਜੋਤ ਬਾਂਸਲਪੁਰ ਘਰ ਖਾਨਖਾਨਾਂ, ਵਜੀਰ ਬਿੱਲੂ ਭਾਜੀ ਨੇ ਕਿਹਾ ਕਿ ਜਦੋਂ ਇਕ ਸਰਕਾਰੀ ਮੁਲਾਜ਼ਮ ਬੇਦਾਗ ਸੇਵਾਮੁਕਤੀ ਤੋਂ ਘਰ ਵਾਪਸ ਆਉਂਦਾ ਹੈ ਤਾਂ ਇਸ ਤੋਂ ਵੱਧ ਕੇ ਹੋਰ ਕੋਈ ਖੁਸ਼ੀ ਨਹੀਂ ਹੋ ਸਕਦੀ। ਇਸ ਮੌਕੇ ਥਾਣੇਦਾਰ ਗੁਰਪ੍ਰਤਾਪ ਸਿੰਘ, ਪਿੰ੍. ਬਚਿੱਤਰ ਸਿੰਘ ਚੱਕ ਰਾਮੂੰ, ਡੀਪੀ ਕੁਲਵਿੰਦਰ ਸਿੰਘ, ਜਥੇ. ਇਕਬਾਲ ਸਿੰਘ, ਸਰਿੰਦਰ ਸਿੰਘ, ਚਰਨ ਸਿੰਘ ਮੰਡੇਰ, ਦਿਲਬਾਗ ਸਿੰਘ, ਜਥੇ. ਗੁਰਮੀਤ ਸਿੰਘ ਨੰਬਰਦਾਰ ਆਲੋਵਾਲ, ਰਾਣਾ ਮੰਡੇਰ, ਰਾਣਾ ਢਿੱਲੋਂ, ਨਿਰਮਲ ਸਿੰਘ, ਹਰਬੰਸ ਲਾਲ, ਮਨਜੀਤ ਸਿੰਘ ਸੂਬੇਦਾਰ ਰਿਟਾ ਆਦਿ ਹਾਜ਼ਰ ਸਨ।