ਜਗਰਾਉਂ 28 ਦਸੰਬਰ (ਪ੍ਰਤਾਪ ਸਿੰਘ):- ਧਨ ਧਨ ਬਾਬਾ ਨੰਦ ਸਿੰਘ ਜੀ ਕਲੱਬ ਵੱਲੋਂ ਦਸਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਸੰਗਤਾਂ ਪੁੱਜੀਆਂ ਪ੍ਰਸਿੱਧ ਰਾਗੀ ਬਾਬਾ ਰਵਿੰਦਰ ਸਿੰਘ ਜੋਨੀ ਨੇ ਜਿਥੇ ਗੁਰਬਾਣੀ ਕੀਰਤਨ ਕਵਿਤਾਵਾਂ ਸਰਵਣ ਕਰਾਈ ਉਥੇ ਉਨ੍ਹਾ ਨੇ ਸਾਹਿਬਜਾਦਿਆ ਦੇ ਇਤਿਹਾਸ ਨੂੰ ਵੀ ਕਰੁਣਾਮਈ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਆਖਿਆ ਕਿ ਦਸਮੇਸ਼ ਪਿਤਾ ਜੀ ਵਰਗਾ ਦੁਨੀਆਂ ਤੇ ਨਾ ਕੋਈ ਹੋਇਆ ਹੈ ਅਤੇ ਨਾ ਹੀ ਹੋਵੇਗਾ ਦੁਨੀਆਂ ਤੇ ਐਸਾ ਕੋਈ ਪੀਰ ਪੈਗੰਬਰ ਬਾਦਸ਼ਾਹ ਨਹੀਂ ਹੋਇਆ ਜਿਸ ਨੇ ਮਨੁੱਖਤਾ ਖਾਤਰ ਆਪਣਾ ਸਰਬੰਸ ਵਾਰਿਆ ਹੋਵੇ। ਦਸਮੇਸ਼ ਪਿਤਾ ਜੀ ਨੇ ਦੂਜਿਆਂ ਦੇ ਧਰਮ ਨੂੰ ਵੀ ਬਚਾਉਣ ਲਈ ਆਪਣੇ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੀਸ ਦੇਣ ਲਈ ਦਿੱਲੀ ਤੋਰਿਆ ਸੀ ਤੇ ਆਪਣਾ ਸਾਰਾ ਸਰਬੰਸ ਵਾਰ ਕੇ ਦੁਨੀਆ ਤੇ ਅਨੌਖੀ ਮਿਸਾਲ ਪੇਸ਼ ਕੀਤੀ। ਗੁਰਦੁਆਰਾ ਮੋਰੀ ਗੇਟ ਦੀ ਪ੍ਰਬੰਧਕ ਕਮੇਟੀ ਤੇ ਕਲੱਬ ਦੇ ਮੈਂਬਰਾਂ ਵੱਲੋਂ ਬਾਬਾ ਰਵਿੰਦਰ ਸਿੰਘ ਜੋਨੀ ਸਨਮਾਨ ਚਿੰਨ ਭੇਟ ਕੀਤੇ ਗਏ। ਸੰਗਤਾਂ ਵਿਚ ਕਮਲਜੀਤ ਸਿੰਘ ਮੱਲਾ, ਦੀਪਇੰਦਰ ਸਿੰਘ ਭੰਡਾਰੀ,ਤਰਲੋਕ ਸਿੰਘ ਸਿਧਾਨਾ, ਸਿਮਰਨਜੀਤ ਸਿੰਘ ਕੋਹਲੀ, ਰਣਜੀਤ ਸਿੰਘ ਹੈਪੀ, ਹਰਦੇਵ ਸਿੰਘ ਬੋਬੀ, ਇੰਦਰਪਾਲ ਸਿੰਘ, ਪ੍ਰੀਤ ਸਿੰਘ ਆਦਿ ਹਾਜ਼ਰ ਸਨ।
