Home crime ਕੁੱਟਮਾਰ ਦੇ ਦੋਸ਼ ’ਚ 9 ਖਿਲਾਫ ਮਾਮਲਾ ਦਰਜ

ਕੁੱਟਮਾਰ ਦੇ ਦੋਸ਼ ’ਚ 9 ਖਿਲਾਫ ਮਾਮਲਾ ਦਰਜ

41
0


ਹਠੂਰ , 16 ਜੂਨ ( ਭਗਵਾਨ ਭੰਗੂ )-ਸਾਜ਼ਿਸ਼ ਤਹਿਤ ਘੇਰ ਕੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਥਾਣਾ ਹਠੂਰ ਵਿੱਚ ਨੌਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਏਐਸਆਈ ਮਨੋਹਰ ਲਾਲ ਨੇ ਦੱਸਿਆ ਕਿ ਪਿੰਡ ਅੱਚਰਵਾਲ ਦੇ ਰਹਿਣ ਵਾਲੇ ਪਲਵਿੰਦਰਜੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਸ਼ਾਮ ਵੇਲੇ ਆਪਣੇ ਪਿੰਡ ਦੀ ਚੌਪਾਲ ਵਿੱਚ ਬੈਠਾ ਸੀ। ਉੱਥੇ ਅਰਮਾਨ ਖਾਨ ਪਹਿਲਾਂ ਹੀ ਮੌਜੂਦ ਸਨ। ਰਾਤ 8 ਵਜੇ ਦੇ ਕਰੀਬ ਸ਼ਹਿਜ਼ਾਦ ਸਾਈਕਲ ’ਤੇ ਸਾਡੇ ਕੋਲ ਦੀ ਲੰਘਿਆ ਤਾਂ ਮੋਟਰਸਾਈਕਲਾਂ ’ਤੇ 6 ਲੜਕੇ ਉਸ ਦੇ ਪਿੱਛੇ ਹੋਰ ਆ ਰਹੇ ਸਨ। ਉਸ ਸਮੇਂ ਜਦੋਂ ਸ਼ਹਿਜ਼ਾਦ ਨੇ ਸਾਡੇ ਵੱਲ ਇਸ਼ਾਰਾ ਕੀਤਾ ਤਾਂ ਉਨ੍ਹਾਂ ਸਾਰਿਆਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਸਬੰਧੀ ਪਤਾ ਲੱਗਾ ਕਿ ਉਸ ਦੇ ਪਿੰਡ ਦੇ ਹੀ ਅਰਸ਼ਦੀਪ ਸਿੰਘ ਉਰਫ਼ ਆਸ਼ੂ ਜੋ ਕਿ ਕੈਨੇਡਾ ਗਿਆ ਹੋਇਆ ਹੈ, ਦੇ ਪਿਤਾ ਅੰਮ੍ਰਿਤਪਾਲ ਸਿੰਘ ਨੇ ਸ਼ਹਿਜ਼ਾਦ, ਦਲਜੀਤ ਸਿੰਘ ਉਰਫ਼ ਸੋਨੂੰ, ਬਾਰੂ ਵਾਸੀ ਮਹਿਲ ਕਲਾਂ, ਸੁਰਿੰਦਰ ਪਾਲ ਉਰਫ਼ ਸ਼ਿੰਦਾ, ਹਰਜੋਗਿੰਦਰ ਸਿੰਘ ਉਰਫ਼ ਹਾਜ਼ੀ ਵਾਸੀ ਮੂੰਮ, ਸੰਨੀ ਵਾਸੀ ਕਲਾਲ ਮਾਜਰਾ ਅਤੇ ਅਣਪਛਾਤੇ ਲੜਕਿਆਂ ਵੱਲੋਂ ਇੱਕ ਸਾਜ਼ਿਸ਼ ਤਹਿਤ ਕੁੱਟਮਾਰ ਕੀਤੀ ਗਈ। ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਰਸ਼ਦੀਪ ਸਿੰਘ ਉਰਫ਼ ਆਸ਼ੂ, ਅੰਮ੍ਰਿਤਪਾਲ ਸਿੰਘ, ਸ਼ਹਿਜ਼ਾਦ ਵਾਸੀ ਅੱਚਰਵਾਲ, ਦਲਜੀਤ ਸਿੰਘ ਉਰਫ਼ ਸੋਨੂੰ, ਬਾਰੂ ਵਾਸੀ ਮਹਿਲ ਕਾਲਾ, ਸੁਰਿੰਦਰਪਾਲ ਸਿੰਘ ਉਰਫ਼ ਸ਼ਿੰਦਾ, ਹਰਜੋਗਿੰਦਰ ਸਿੰਘ ਉਰਫ਼ ਹਾਜੀ ਵਾਸੀ ਮੂੰਮ, ਸੰਨੀ ਵਾਸੀ ਕਲਾਲ ਮਾਜਰਾ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਹਠੂਰ ਵਿੱਚ ਕੇਸ ਦਰਜ ਕੀਤਾ ਗਿਆ ਹੈ।