ਦਾਖਾ , 16 ਜੂਨ ( ਅਸ਼ਵਨੀ )-ਕੁੱਟਮਾਰ ਦੇ ਦੋਸ਼ ’ਚ ਦੋ ਭਰਾਵਾਂ ਖਿਲਾਫ ਥਾਣਾ ਦਾਖਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਏਐਸਆਈ ਰਾਜਵਿੰਦਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਦਾਖਾ ਦੇ ਵਸਨੀਕ ਅਮਰਪਾਲ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਆਪਣੇ ਪਸ਼ੂ ਚਰਾਉਣ ਲਈ ਲੈ ਕੇ ਜਾ ਰਿਹਾ ਸੀ। ਰਸਤੇ ਵਿੱਚ ਰੋਹਿਤ ਕੁਮਾਰ ਅਤੇ ਉਸ ਦਾ ਭਰਾ ਰਾਮਪ੍ਰੀਤ ਸਿੰਘ ਮੈਨੂੰ ਮੰਦਾ ਬੋਲਣ ਲੱਗੇ। ਜਦੋਂ ਉਸ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਰੋਹਿਤ ਅਤੇ ਰਾਮਪ੍ਰੀਤ ਸਿੰਘ ਨੇ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਉਹ ਫਿਰ ਵੀ ਉਸ ਦੀ ਕੁੱਟਮਾਰ ਕਰਦੇ ਰਹੇ। ਮੈਂ ਰੌਲਾ ਪਾਇਆ ਤਾਂ ਦੋਵੇਂ ਉਥੋਂ ਭੱਜ ਗਏ। ਅਮਰਪਾਲ ਸਿੰਘ ਦੇ ਬਿਆਨਾਂ ’ਤੇ ਰੋਹਿਤ ਅਤੇ ਉਸ ਦੇ ਭਰਾ ਰਾਮਪ੍ਰੀਤ ਸਿੰਘ ਵਾਸੀ ਬੁੱਢਾ ਪੱਤੀ ਦਾਖਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।