ਅੰਮ੍ਰਿਤਸਰ 16 ਅਪ੍ਰੈਲ (ਲਿਕੇਸ਼ ਸ਼ਰਮਾ – ਮੋਹਿਤ ਜੈਨ) : ਕੈਬਨਿਟ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਵੱਲੋਂ ਅੰਮ੍ਰਿਤਸਰ ਵਿਖੇ ਸਥਿਤ 120 ਸਾਲ ਪੁਰਾਣੀ ਗਊਸ਼ਾਲਾ ‘ਅੰਮ੍ਰਿਤਸਰ ਪਿੰਜਰਾਪੋਲ ਗਊਸ਼ਾਲਾ’ ਵਿਖੇ ਨਵੀਂ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਪ੍ਬੰਧਕਾਂ ਵੱਲੋਂ ਕੀਤੇ ਜਾ ਰਹੇ ਇਸ ਨੇਕ ਕੰਮ ਦੀ ਸਰਾਹਨਾ ਕੀਤੀ।ਗਊਸ਼ਾਲਾ ਦੇ ਪ੍ਰਧਾਨ ਸੰਤੋਸ਼ ਗੁਪਤਾ ਨੇ ਸ ਨਿੱਜਰ ਨੂੰ ਦੱਸਿਆ ਕਿ ਇਹ ਗਊਸ਼ਾਲਾ 120 ਸਾਲ ਪੁਰਾਣੀ ਹੈ ਅਤੇ ਇਸ ਨੂੰ ਸ੍ਰੀ ਰਾਮ ਨਿਵਾਸ ਜੀ ਨੇ 25 ਗਾਂਵਾਂ ਨਾਲ ਸ਼ੁਰੂ ਕੀਤੀਾ ਸੀ। ਅੱਜ ਇਹ ਗਊਸ਼ਾਲਾ ਵਿਖੇ 2000 ਦੇ ਕਰੀਬ ਗਾਂਵਾਂ ਹਨ। ਜਿਨ੍ਹਾਂ ਦਾ ਦੁੱਧ ਇਸੇ ਗਊਸ਼ਾਲਾ ਵਿਖੇ ਪੈਕ ਕਰਕੇ ਵੇਚਿਆ ਜਾਂਦਾ ਹੈ।ਇਸ ਮੌਕੇ ਪ੍ਰਧਾਨ ਗਊਸ਼ਾਲਾ ਨੇ ਆਪਣੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ। ਜਿਸ ਸਬੰਧੀ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਡਾ: ਇੰਦਰਬੀਰ ਸਿੰਘ ਨਿੱਜਰ ਨੇ ਇਹ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਵਾਅਦਾ ਕੀਤਾ ਕਿ ਉਹ ਇਸ ਸੰਸਥਾ ਨੂੰ ਹਰ ਸੰਭਵ ਮੱਦਦ ਕਰਨਗੇ।