ਕਾਦੀਆਂ 19 ਮਈ (ਭਗਵਾਨ ਭੰਗੂ) : ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾ ਦੀਆਂ ਮੁਸ਼ਕਲਾ ਹੱਲ਼ ਕਰਨ ਦੇ ਮੰਤਵ ਨਾਲ ਅੱਜ ਕਾਦੀਆਂ ਵਿਖੇ ਵਿਸ਼ੇਸ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਮੌਕੇ ਬੀਡੀਪੀਓ ਗੁਰਜੀਤ ਸਿੰਘ ਭੁੱਲਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਕੈਂਪ ਵਿੱਚ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਹੱਲ ਕਰਨ ਦਾ ਭਰੋਸਾ ਦਿੱਤਾ।ਅੱਜ ਲੱਗੇ ਵਿਸ਼ੇਸ਼ ਕੈਂਪ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਏ.ਡੀ.ਸੀ. ਡਾ. ਨਿਧੀ ਕੁਮੁਦ ਬਾਮਬਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਲੋਕਾਂ ਦੀਆਂ ਮੁਸ਼ਕਲਾ ਹੱਲ਼ ਕਰਨ ਲਈ ਜਿਲੇ ਅੰਦਰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਵਲੋਂ ਸਟਾਲ ਲਗਾ ਕੇ ਲੋਕਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਯੋਗ ਲਾਭਪਾਤਰੀਆਂ ਨੂੰ ਭਲਾਈ ਸਕੀਮਾਂ ਦਾ ਲਾਭ ਮੌਕੇ ਤੇ ਦਿੱਤਾ ਜਾਂਦਾ ਹੈ।ਅੱਜ ਦੇ ਇਸ ਕੈਂਪ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਆਪਣੀਆਂ ਮੁਸ਼ਕਲਾ ਤੋ ਜਾਣੂ ਕਰਵਾਇਆ। ਪਿੰਡ ਥਿੰਦ ਦੇ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਨਹਿਰੀ ਪਾਣੀ ਨਹੀਂ ਆ ਰਿਹਾ, ਸਕੂਲ ਵਿੱਚ ਅਧਿਆਪਕਾ ਦੀ ਘਾਟ ਸਬੰਧੀ, ਪਿੰਡ ਵਿੱਚ ਬਿਜਲੀ ਦੀਆਂ ਤਾਰਾਂ ਬਹੁਤ ਨੀਵੀਆਂ ਹਨ ਉਨ੍ਹਾਂ ਨੂੰ ਠੀਕ ਕਰਨ ਸਬੰਧੀ ਅਤੇ ਪਾਣੀ ਵਾਲੀ ਟੈਂਕੀ ਦੀ ਸਮੱਸਿਆ ਆਦਿ ਤੋ ਜਾਣੂ ਕਰਵਾਇਆ ਗਿਆ।ਇਸ ਤੋਂ ਇਲਾਵਾ ਸਰਪੰਚ ਜੋਗਿੰਦਰ ਸਿੰਘ ਪਿੰਡ ਕੁਟਲਾ ਮੂਸਾ, ਸਰਪੰਚ ਮਹਿੰਦਰ ਸਿੰਘ, ਸਰਪੰਚ ਸਤਨਾਮ ਸਿੰਘ, ਸ. ਅਵਤਾਰ ਸਿੰਘ ਸਰਪੰਚ ਪਿੰਡ ਚੀਮਾ, ਜਸਵਿੰਦਰ ਸਿੰਘ ਸਰਪੰਚ ਭਿੱਟੇ ਵੱਡ, ਗੁਲਜਾਰ ਸਿੰਘ ਲੰਬੜਦਾਰ ਪਿੰਡ ਭਿੱਟੇ ਵੱਡ ਪਿੰਡਾਂ ਦੇ ਸਰਪੰਚਾਂ ਨੇ ਵੱਖ- ਵੱਖ ਮੁਸ਼ਕਲਾ ਦੱਸੀਆਂ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਲੋਕਾਂ ਤੇ ਸਰਪੰਚਾਂ ਨੂੰ ਭਰੋਸਾ ਦਿਵਾਇਆ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਦੀ ਹਰ ਮੁਸ਼ਕਲ ਪਹਿਲ ਦੇ ਅਧਾਰ ਤੇ ਹੱਲ ਕੀਤੀ ਜਾਵੇਗੀ ਅਤੇ ਇਸ ਮੌਕੇ ਉਨ੍ਹਾਂ ਸਬੰਧਤ ਵਿਭਾਗਾਂ ਨੂੰ ਮੁਸਕਲਾਂ ਹੱਲ ਕਰਨ ਦੇ ਦਿਸ਼ਾ- ਨਿਰਦੇਸ਼ ਦਿੱਤੇ।ਇਸ ਮੌਕੇ ਐਸ.ਡੀ.ਓ. ਬਲਵਿੰਦਰ ਸਿੰਘ, ਅਮ੍ਰਿੰਤਪਾਲ ਕੌਰ ਖੇਤੀਬਾੜੀ ਅਫਸਰ, ਐਸ.ਡੀ.ਓ. ਗੁਰਿੰਦਰ ਸਿੰਘ,ਜੇਈ ਯੁਨਸ ਮਸੀਹ, ਸੀ.ਡੀ.ਪੀ.ਓ. ਨਵਜੋਤ, ਕੰਨਵਲਜੀਤ ਸਿੰਘ ਸਿਹਤ ਵਿਭਾਗ, ਕਸ਼ਮਿਰ ਸਿੰਘ, ਰਾਜਬੀਰ ਸਿੰਘ, ਸੁਖਰਾਜ ਸਿੰਘ ਐਚ.ਐਚ.ਓ ਕਾਦੀਆ ਆਦਿ ਹਾਜਰ ਸਨ।