Home crime ਮਹਿਲਾ ਸਰਪੰਚ ਦੇ ਪਤੀ ਖ਼ਿਲਾਫ਼ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ...

ਮਹਿਲਾ ਸਰਪੰਚ ਦੇ ਪਤੀ ਖ਼ਿਲਾਫ਼ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਮੁਕਦਮਾ

38
0

ਸੁਧਾਰ, 21 ਨਵੰਬਰ ( ਬੌਬੀ ਸਹਿਜਲ, ਧਰਮਿੰਦਰ )-ਪਿੰਡ ਰੱਤੋਵਾਲ ਵਿਖੇ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਬੀ.ਡੀ.ਪੀ.ਓ. ਦੀ ਹਦਾਇਤ ਤੇ ਕੰਮ ਦਾ ਮੌਕਾ ਦੇਖਣ ਗਏ ਕਰਮਚਾਰੀਆਂ ਨਾਲ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਜਗਦੀਪ ਸਿੰਘ ਉਰਫ਼ ਬਿੱਟੂ ਵਲੋਂ ਬਦਸਲੂਕੀ ਕਰਨ, ਧਮਕੀਆਂ ਦੇਣ ਅਤੇ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਥਾਣਾ ਸੁਧਾਰ ਵਿਖੇ ਮੁਕਦਮਾ ਦਰਜ ਕੀਤਾ ਗਿਆ। ਏਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਬੀਡੀਪੀਓ ਸੁਧਾਰ ਨਿਵਾਸੀ ਨੱਥੋਆਣਾ ਗੇਟ ਜੰਡਿਆਲਾ ਗੁਰੂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਬੀਡੀਪੀਓ ਸੁਧਾਰ ਵਿੱਚ ਤਾਇਨਾਤ ਹੈ। ਉਸਨੂੰ ਪਿੰਡ ਰੱਤੋਵਾਲ ਵਾਸੀ ਅਜਮੇਲ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਪਿੰਡ ਦੀ ਪੰਚਾਇਤ ਰੱਤੋਵਾਲ ਵੱਲੋਂ ਉਸ ਦੀ ਜ਼ਮੀਨ ਨੂੰ ਜਾਂਦੀ ਸੜਕ ’ਤੇ ਇੰਟਰਲਾਕ ਟਾਈਲਾਂ ਲਗਾ ਰਹੀ ਹੈ। ਜਦੋਂ ਕਿ ਉਹ ਉਸਦੀ ਮਾਲਕੀ ਵਾਲੀ ਥਾਂ ਹੈ। ਗ੍ਰਾਮ ਪੰਚਾਇਤ ਵੱਲੋਂ ਇਸ ਰਸਤੇ ਦੀ ਪਹਿਲਾਂ ਨਿਸ਼ਾਨਦੇਹੀ ਕਰਵਾਈ ਜਾਵੇ ਅਤੇ ਉਸਤੋਂ ਬਾਅਦ ਹੀ ਇੱਥੇ ਟਾਈਲਾਂ ਲਗਾਈਆਂ ਜਾਣ। ਇਸ ਸ਼ਿਕਾਇਤ ’ਤੇ ਉਨ੍ਹਾਂ ਪਿੰਡ ਰੱਤੋਵਾਲ ਦੀ ਪੰਚਾਇਤ ਨੂੰ ਰਸਤੇ ਤੇ ਇਈੰਟਰਲਾਕ ਟਾਇਲਾਂ ਲਗਾਉਣ ਤੋਂ ਪਹਿਲਾਂ ਨਿਸ਼ਾਨਦੇਹੀ ਕਰਵਾਉਣ ਅਤੇ ਕੰਮ ਦੀ ਗੁਣਵੱਤਾ ਠੀਕ ਨਾ ਹੋਣ ਸਬੰਧੀ ਆਪਣਾ ਸਪੱਸ਼ਟੀਕਰਨ ਦੇਣ ਲਈ ਪੱਤਰ ਜਾਰੀ ਕਰਕੇ ਉਸ ਸਮੇਂ ਤੱਕ ਕੰਮ ਬੰਦ ਕਰਨ ਦੇ ਹੁਕਮ ਦਿੱਤੇ ਸਨ। ਇਸ ਸਬੰਧੀ ਪੰਚਾਇਤ ਸਕੱਤਰ ਹਰਜੀਤ ਸਿੰਘ ਸਿੱਧੂ ਨੇ 17 ਨਵੰਬਰ 2023 ਨੂੰ ਆਪਣੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਜਦੋਂ ਉਹ ਘਟਨਾ ਸਥਾਨ ਦਾ ਜਾਇਜ਼ਾ ਲੈਣ ਗਏ ਤਾਂ ਜਗਦੀਪ ਸਿੰਘ ਉਸਦੇ ਨਾਲ ਮੌਜੂਦ ਸਨ ਅਤੇ ਉਨ੍ਹਾਂ ਨੇ ਉਥੇ ਚੱਲ ਰਹੇ ਕੰਮ ਨੂੰ ਰੋਕਣ ਲਈ ਕਿਹਾ ਗਿਆ। ਪਰ ਸਰਪੰਚ ਵੱਲੋਂ ਇਸ ਦੇ ਬਾਵਜੂਦ ਕੰਮ ਨਹੀਂ ਰੋਕਿਆ। ਮਹਿਲਾ ਸਰਪੰਚ ਦੇ ਪਤੀ ਜਗਦੀਪ ਸਿੰਘ ਵੱਲੋਂ ਕੱਚੀ ਸੜਕ ਦੀ ਨਾਜਾਇਜ਼ ਉਸਾਰੀ ਕਰਵਾਈ ਜਾ ਰਹੀ ਸੀ। ਸਰਪੰਚ ਦੇ ਪਤੀ ਨੇ ਕੰਮ ਬੰਦ ਕਰਨ ਦੀ ਬਜਾਏ ਅਧਿਕਾਰੀਆਂ ਨਾਲ ਬਦਸਲੂਕੀ ਕੀਤੀ। ਅਧਿਕਾਰੀਆਂ ਨੂੰ ਨੀਵਾਂ ਦਿਖਾਉਣ ਦੇ ਇਰਾਦੇ ਨਾਲ ਉਸਨੇ ਜਨਤਕ ਤੌਰ ’ਤੇ ਕਿਹਾ ਕਿ ਅਸੀਂ ਕੰਮ ਨਹੀਂ ਰੋਕਾਂਗੇ, ਜਿਸ ਨੇ ਜਿਹੜਾ ਜੋਰ ਲਗਾਉਣਾ ਹੈ ਲਗਾ ਲਏ। ਮੈਂ ਤੁਹਾਨੂੰ ਹਾਈਕੋਰਟ ਦੀਆਂ ਰੌੜੀਆਂ ਵੀ ਚੜ੍ਹਾਵਾਂਗਾਂ। ਸਰਪੰਚ ਦੇ ਪਤੀ ਜਗਦੀਪ ਸਿੰਘ ਨੇ ਅਧਿਕਾਰੀਆਂ ਨਾਲ ਦੁਰਵਿਵਹਾਰ ਕੀਤਾ ਅਤੇ ਉਨ੍ਹਾਂ ਦੀ ਡਿਊਟੀ ਵਿੱਚ ਰੁਕਾਵਟ ਵੀ ਪਾਈ। ਬੀਡੀਪੀਓ ਮਲਕੀਤ ਸਿੰਘ ਦੀ ਸ਼ਿਕਾਇਤ ’ਤੇ ਜਗਦੀਪ ਸਿੰਘ ਉਰਫ਼ ਬਿੱਟੂ ਵਾਸੀ ਰੱਤੋਵਾਲ ਖ਼ਿਲਾਫ਼ ਥਾਣਾ ਸੁਧਾਰ ਵਿੱਚ ਕੇਸ ਦਰਜ ਕੀਤਾ ਗਿਆ। ਏਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਖ਼ਿਲਾਫ਼ ਪਹਿਲਾਂ ਵੀ ਤਿੰਨ ਕੇਸ ਦਰਜ ਹਨ।

LEAVE A REPLY

Please enter your comment!
Please enter your name here