Home Punjab ਡਿਪਟੀ ਕਮਿਸ਼ਨਰ ਵੱਲੋਂ ਸਰਹੱਦੀ ਖੇਤਰ ਵਿਚ ਐਨ ਸੀ ਸੀ ਦੀ ਮਜਬੂਤੀ ਉਤੇ...

ਡਿਪਟੀ ਕਮਿਸ਼ਨਰ ਵੱਲੋਂ ਸਰਹੱਦੀ ਖੇਤਰ ਵਿਚ ਐਨ ਸੀ ਸੀ ਦੀ ਮਜਬੂਤੀ ਉਤੇ ਜ਼ੋਰ

31
0


“ਐਨ ਸੀ ਸੀ ਦੀ ਗਤੀਵਿਧੀਆਂ ਵਧਾਉਣ ਲਈ ਐਨ ਸੀ ਸੀ ਗਰੁੱਪ ਕਮਾਂਡਰ ਨਾਲ ਕੀਤੀਆਂ ਵਿਚਾਰਾਂ”
ਅੰਮਿ੍ਰਤਸਰ, 23 ਅਪ੍ਰੈਲ (ਅਨਿਲ – ਸੰਜੀਵ) – ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਸਕੂਲੀ ਬੱਚਿਆਂ ਵਿਚ ਦੇਸ਼ ਭਗਤੀ, ਅਨੁਸਾਸ਼ਨ ਅਤੇ ਸਮਾਜ ਸੇਵਾ ਨੂੰ ਹੋਰ ਉਤਸ਼ਾਹਿਤ ਕਰਨ ਲਈ ਐਨ ਸੀ ਸੀ ਨੂੰ ਸਕੂਲ ਅਤੇ ਕਾਲਜ ਪੱਧਰ ਉਤੇ ਹੋਰ ਮਜ਼ਬੂਤ ਬਨਾਉਣ ਦੀ ਲੋੜ ਉਤੇ ਜੋਰ ਦਿੱਤਾ।ਅੱਜ ਐਨ ਸੀ ਸੀ ਦੇ ਗਰੁੱਪ ਕਮਾਂਡਰ ਬਿ੍ਰਗੇਡੀਅਰ ਕੇ ਐਸ ਬਾਵਾ ਅਤੇ ਕਰਨਲ ਏ ਐਸ ਔਲਖ ਨਾਲ ਕੀਤੀ ਵਿਸਥਾਰਤ ਮੀਟਿੰਗ ਵਿਚ ਸ੍ਰੀ ਥੋਰੀ ਨੇ ਉਕਤ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਸ ਲਈ ਜਿਲਾ ਪ੍ਰਸ਼ਾਸਨ ਹਰ ਤਰਾਂ ਦਾ ਸਾਥ ਦੇਣ ਲਈ ਤਿਆਰ ਹੈ । ਉਨਾਂ ਕਿਹਾ ਕਿ ਸਾਡੇ ਬੱਚੇ ਸਿਹਤ ਪੱਖੋਂ ਨਰੋਏ ਹਨ ਅਤੇ ਦੇਸ਼ ਭਗਤੀ ਤੇ ਬਹਾਦਰੀ ਇੰਨਾ ਦੇ ਖੂਨ ਵਿਚ ਹੈ, ਸੋ ਜੇਕਰ ਐਨ ਸੀ ਸੀ ਹਰੇਕ ਸਕੂਲ ਕਾਲਜ ਤੱਕ ਆਪਣੀ ਸਿੱਖਿਆ ਦੇ ਕੇ ਇੰਨਾ ਬੱਚਿਆਂ ਵਿਚ ਅਨਸਾਸ਼ਨ ਅਤੇ ਸਮਾਜ ਸੇਵਾ ਦਾ ਗੁੜਤੀ ਦੇ ਦੇਵੇ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਉਨਾਂ ਕਿਹਾ ਕਿ ਇਸ ਨਾਲ ਇਕ ਤਾਂ ਬੱਚਿਆਂ ਵਿਚ ਫੌਜ ਦੀ ਅਧਿਕਾਰੀ ਪੱਧਰ ਦੀ ਭਰਤੀ ਲਈ ਰਾਹ ਅਸਾਨ ਹੋ ਜਾਵੇਗਾ ਦੂਸਰਾ ਦੇਸ਼ ਨੂੰ ਇੰਨਾ ਬਹਾਦਰ ਬੱਚਿਆਂ ਦੀ ਸੇਵਾਵਾਂ ਮਿਲਗੀਆਂ। ਉਨਾਂ ਇਸ ਲਈ ਐਨ ਸੀ ਸੀ ਨੂੰ ਲੋੜੀਂਦੀ ਸਾਧਨ ਵਿਕਸਤ ਕਰਨ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਇਸ ਲਈ ਐਨ ਸੀ ਸੀ ਵੱਡੇ ਪ੍ਰੋਗਰਾਮ ਕਰਵਾਏ ਤਾਂ ਜੋ ਬੱਚਿਆਂ ਤੱਕ ਐਨ ਸੀ ਸੀ ਦਾ ਸੰਦੇਸ਼ ਦਿੱਤਾ ਜਾ ਸਕੇ। ਇਸ ਮੌਕੇ ਬਿ੍ਰਗੇਡੀਅਰ ਕੇ ਐਸ ਬਾਵਾ ਨੇ ਸੰਸਥਾ ਵੱਲੋਂ ਯਾਦਗਾਰੀ ਚਿੰਨ ਦੇ ਕੇ ਡਿਪਟੀ ਕਮਿਸਨਰ ਸ੍ਰੀ ਥੋਰੀ ਦਾ ਧੰਨਵਾਦ ਵੀ ਕੀਤਾ।

LEAVE A REPLY

Please enter your comment!
Please enter your name here