Home Punjab ਵਿਦਿਆਰਥੀਆਂ ਵਲੋਂ ਚੋਣ ਮੋਬਾਈਲ ਐਪਾਂ ਕੀਤੀਆਂ ਗਈਆਂ ਡਾਊਨਲੋਡ

ਵਿਦਿਆਰਥੀਆਂ ਵਲੋਂ ਚੋਣ ਮੋਬਾਈਲ ਐਪਾਂ ਕੀਤੀਆਂ ਗਈਆਂ ਡਾਊਨਲੋਡ

28
0


ਅੰਮ੍ਰਿਤਸਰ, 23 ਅਪ੍ਰੈਲ (ਭਗਵਾਨ ਭੰਗੂ) : ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਲੋਕਸਭਾ ਚੋਣਾਂ-2024 ਵਿੱਚ ਨੌਜਵਾਨ ਵੋਟਰਾਂ ਦੀ ਸ਼ਮੂਲੀਅਤ ਨੂੰ ਹੋਰ ਵਧਾਉਣ ਲਈ ਸਵੀਪ ਗਤੀਵਿਧੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ।ਇਸੇ ਲੜੀ ਵਜੋਂ ਅੱਜ ਜਿਲੇ ਦੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੇ ਮੋਬਾਈਲ ਫੋਨਾਂ ਤੇ ਲੋਕਸਭਾ ਚੋਣਾਂ ਸਬੰਧੀ ਵੋਟਰ ਹੈਲਪਲਾਈਨ ਐਪ, ਸੀ-ਵਿਜਿਲ ਐਪ, ਕੇ.ਵਾਈ.ਸੀ. ਐਪ ਅਤੇ ਸਕਸ਼ਮ ਐਪ ਡਾਊਨਲੋਡ ਕੀਤੀਆਂ।
ਇਸ ਗਤੀਵਿਧੀ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਏ.ਵੀ.ਕਾਲਜ ਦੇ ਅਧਿਆਪਕ ਅਤੇ ਜ਼ਿਲਾ ਪੱਧਰੀ ਸੋਸ਼ਲ ਮੀਡੀਆ ਟੀਮ ਦੇ ਇੰਚਾਰਜ ਪ੍ਰੋ.ਸੰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹੂਲਤ ਲਈ ਇਹਨਾਂ ਐਪਾਂ ਨੂੰ ਤਿਆਰ ਕੀਤਾ ਗਿਆ ਹੈ, ਜਿਹਨਾਂ ਦਾ ਉਪਯੋਗ ਕਰਕੇ ਵੋਟਰ ਘਰ ਬੈਠੇ ਹੀ ਚੋਣਾਂ ਸਬੰਧੀ ਸਾਰੀ ਲੋੜੀਂਦੀ ਜਾਣਕਾਰੀ ਹਾਸਿਲ ਕਰ ਸਕਦੇ ਹਨ।ਉਹਨਾਂ ਦੱਸਿਆ ਕਿ ਵੋਟਰ ਹੈਲਪਲਾਈਨ ਐਪ ਉਹ ਐਪ ਹੈ ਜਿਸ ਰਾਹੀਂ ਕੋਈ ਵੀ ਵੋਟਰ ਆਪਣੀ ਵੋਟ ਸਬੰਧੀ ਕੋਈ ਵੀ ਜਾਣਕਾਰੀ ਜਿਵੇਂ ਵੋਟਰ ਕਾਰਡ ਨੰਬਰ, ਬੂਥ ਨੰਬਰ, ਬੀ.ਐਲ.ਓ. ਦਾ ਨਾਮ ਅਤੇ ਫ਼ੋਨ ਨੰਬਰ ਜਿਹੀ ਕੋਈ ਵੀ ਜਾਣਕਾਰੀ ਲੈ ਸਕਦਾ ਹੈ,ਨਾਲ ਹੀ ਨਵੀਂ ਵੋਟ ਵੀ ਅਪਲਾਈ ਕੀਤੀ ਜਾ ਸਕਦੀ ਹੈ ਜਾਂ ਵੋਟਰ ਕਾਰਡ ਵਿੱਚ ਕੋਈ ਵੀ ਸੋਧ ਆਨਲਾਈਨ ਫ਼ਾਰਮ ਭਰ ਕੇ ਕਰਵਾਈ ਜਾ ਸਕਦੀ ਹੈ। ਕੇ.ਵਾਈ.ਸੀ. ਐਪ ਰਾਹੀਂ ਚੋਣ ਲੜ ਰਹੇ ਉਮੀਦਵਾਰਾਂ ਦੇ ਸਾਰੇ ਵੇਰਵੇ ਵੇਖੇ ਜਾ ਸਕਦੇ ਹਨ।ਉਹਨਾਂ ਕਿਹਾ ਕਿ ਸਕਸ਼ਮ ਐਪ ਦਿਵਿਆਂਗ ਵੋਟਰਾਂ ਲਈ ਬਣਾਈ ਗਈ ਹੈ,ਜਿਸ ਉੱਪਰ ਰਜਿਸਟ੍ਰੇੇਸ਼ਨ ਕਰਕੇ ਕੋਈ ਵੀ ਦਿਵਿਆਂਗ ਵੋਟਰ ਵੋਟਾਂ ਵਾਲੇ ਦਿਨ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣ ਸਕਦਾ ਹੈ।ਕੁਮਾਰ ਨੇ ਕਿਹਾ ਇਹ ਐਪ ਕਾਫ਼ੀ ਲਾਹੇਵੰਦ ਹਨ ਅਤੇ ਸਾਰੇ ਵੋਟਰਾਂ ਨੂੰ ਇਸਨੂੰ ਡਾਊਨਲੋਡ ਕਰਨਾ ਚਾਹੀਦਾ ਹੈ।ਇਸ ਪੂਰੇ ਕੰਮ ਨੂੰ ਨੇਪਰੇ ਚੜਾਉਣ ਲਈ ਉਹਨਾਂ ਸੋਸ਼ਲ ਮੀਡੀਆ ਟੀਮ ਮੈਂਬਰਾਂ ਚੈਤਨਿਆ ਸਹਿਗਲ, ਸਾਜਨ ਕੁਮਾਰ, ਮੋਹਿਤ ਸ਼ਰਮਾ,ਸ਼ਿਵ ਸ਼ਰਮਾ ਅਤੇ ਰਾਹੁਲ ਵਰਮਾ ਵਿਸ਼ੇਸ਼ ਧੰਨਵਾਦ ਕੀਤਾ।

LEAVE A REPLY

Please enter your comment!
Please enter your name here