ਹੁਸ਼ਿਆਰਪੁਰ, 19 ਅਪ੍ਰੈਲ (ਰਾਜੇਸ਼ ਜੈਨ – ਲਿਕੇਸ਼ ਸ਼ਰਮਾ) : ਜ਼ਿਲਾ ਤੇ ਸੈਸ਼ਜ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਨੇ ਅੱਜ ਂਕੇਦਰੀ ਜੇਲ੍ਹ, ਹੁਸ਼ਿਆਰਪੁਰ ਦਾ ਦੌਰਾ ਕੀਤਾ। ਇਸ ਮੌਕੇ ਸੀ.ਜੇ.ਐਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰੇ ਦੋਰਾਨ ਉਨ੍ਹਾਂ ਔਰਤਾਂ ਦੀ ਬੈਰਕ ਵਿਚ ਜਾ ਕੇ ਉਨ੍ਹਾਂ ਦੀਆਂ ਮੁਸ਼ਕਿਲਾ ਸੁਣੀਆਂ ਅਤੇ ਨਾਲ ਹੀ ਜੇਲ੍ਹ ਵਿਚ ਬੰਦ ਹਵਾਲਾਤੀਆਂ/ਕੈਦੀਆਂ ਨੂੰ ਅੰਡਰ ਟਰਾਇਲ ਸਮੀਖਿਆ ਕਮੇਟੀਆਂ ਦੀਆਂ ਤਿਮਾਹੀ ਮੀਟਿੰਗਾਂ ਬਾਰੇ ਵਿਸਥਾਰਪੂੁਰਵਕ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਜਿਹੜੇ ਹਵਾਲਾਤੀ/ਕੈਦੀ ਇਨ੍ਹਾਂ ਅੰਡਰ ਟਰਾਇਲ ਸਮੀਖਿਆ ਕਮੇਟੀਆਂ ਵਿਚ ਦਿੱਤੀਆਂ ਗਈਆਂ ਕੇਸਾਂ ਦੀਆਂ ਕੈਟਾਗਰੀਆਂ ਵਿਚ ਆਉਂਦੇ ਹਨ, ਉਨ੍ਹਾਂ ਦੇ ਕੇਸਾਂ ਨੂੰ ਅੰਡਰ ਟਰਾਇਲ ਸਮੀਖਿਆ ਕਮੇਟੀਆਂ ਵੱਲੋਂ ਸਿਫਾਰਸ਼ ਕਰਕੇ ਸਬੰਧਿਤ ਅਦਾਲਤਾਂ ਨੂੰ ਭੇਜਿਆ ਜਾਵੇਗਾ। ਜਿਵੇ ਕਿ ਜੇ ਕਿਸੇ ਹਵਾਲਾਤੀ ਦੀ ਜ਼ਮਾਨਤ ਹੋ ਗਈ ਹੋਵੇ ਤੇ ਉਹ ਜੇਲ੍ਹ ਤੋ ਬਾਹਰ ਨਾ ਆਇਆ ਹੋਵੇ, ਜੇ ਕੋਈ ਜੁਰਮ ਵਿਚ 2 ਸਾਲ ਦੀ ਸਜ਼ਾ ਹੋਵੇ, ਜੇ ਕ੍ਰਿਮੀਨਲ ਕੰਪਾਊਂਡੇਬਲ, ਅੰਡਰ ਸੈਕਸ਼ਨ 320 ਸੀ.ਆਰ.ਪੀ.ਸੀ, 436-ਏ ਸੀ.ਆਰ.ਪੀ.ਸੀ, 436 ਸੀ.ਆਰ.ਪੀ.ਸੀ, ਮਾਨਸਿਕ ਰੋਗੀ ਹੋਵੇ ਜਾਂ ਵਿਸ਼ੇਸ਼ ਡਾਕਟਰੀ ਇਲਾਜ ਦੀ ਲੌੜ ਹੋਵੇ, ਆਦਿ, ਉਸ ਦੋਸ਼ੀ ਨੂੰ ਅੰਡਰ ਟਰਾਇਲ ਸਮੀਖਿਆ ਕਮੇਟੀਆਂ ਵੱਲੋਂ ਜ਼ਮਾਨਤ ’ਤੇ ਜੇਲ੍ਹ ਤੋ ਬਾਹਰ ਭੇਜਣ ਲਈ ਕੇਸ ਨਾਲ ਸਬੰਧਤ ਅਦਾਲਤਾਂ ਨੂੰ ਸਿਫਾਰਸ਼ ਕਰਕੇ ਭੇਜੀ ਜਾਵੇਗੀ। ਇਸ ਮੌਕੇ ਜੇਲ੍ਹ ਸੁਪਰਡੈਟ ਬਲਜੀਤ ਸਿੰਘ ਘੁੰਮਣ, ਡਿਪਟੀ ਸੁਪਰਡੈਂਟ ਅੰਮ੍ਰਿਤਪਾਲ ਸਿੰਘ, ਚੀਫ ਲੀਗਲ ਏਡ ਡਿਫੈਂਸ ਕਾਊਂਸਲ ਵਿਸ਼ਾਲ ਕੁਮਾਰ, ਡਿਪਟੀ ਚੀਫ ਰੁਪਿਕਾ ਠਾਕੁਰ ਅਤੇ ਜੇਲ੍ਹ ਅਧਿਕਾਰੀ ਮੌਜੂਦ ਸਨ।