ਜਗਰਾਓ, 10 ਨਵੰਬਰ ( ਹਰਪ੍ਰੀਤ ਸਿੰਘ ਸੱਗੂ)-ਲਾਇਨ ਕਲੱਬ ਜਗਰਾਓਂ ਮੇਨ ਵਲੋਂ ਗੁਰਦੁਆਰਾ ਬਾਬਾ ਵਿਸ਼ਵਕਰਮਾਂ (ਮੰਦਿਰ) ਜਗਰਾਓਂ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ , ਰਾਮਗੜ੍ਹੀਆ ਵੈਲਫੇਅਰ ਕੌਂਸਲ ਜਗਰਾਓਂ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾਂ ਜੀ ਦੇ ਆਗਮਨ ਦਿਹਾੜੇ ਤੇ ਮਿਤੀ 13 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜ਼ੇ ਤੋਂ 1:00 ਵਜ਼ੇ ਇਕ ਮੈਗਾ ਫਰੀ ਚੈੱਕਅਪ ਕੈਂਪ, ਗੁਰਦਵਾਰਾ ਬਾਬਾ ਵਿਸ਼ਵਕਰਮਾਂ ਜੀ, ਵਿਸ਼ਵਕਰਮਾਂ ਚੌਕ, ਜਗਰਾਓਂ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿਚ ਮਾਹਿਰ ਡਾਕਟਰਾਂ ਦੀ ਟੀਮਾਂ ਵਲੋ ਮਰੀਜ਼ਾਂ ਨੂੰ ਚੈਕ ਅੱਪ ਕਰਕੇ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਵਿਚ ਸਿਵਲ ਹਸਪਤਾਲ ਜਗਰਾਓਂ ਦੀ ਟੀਮ ਵੱਲੋਂ ਅੱਖਾਂ ਦਾ ਮੁਫ਼ਤ ਚੈਕ ਕੈਂਪ, ਜ਼ੇ.ਐੱਸ. ਡੈਂਟਲ ਕਲੀਨਿਕ ਦੇ ਡਾਕਟਰਾਂ ਵਲੋਂ ਦੰਦਾ ਦੀ ਜਾਂਚ, ਲਾਈਫ ਕੇਅਰ ਲੈਬੋਰਟਰੀ ਵਲੋਂ ਬਲੱਡ ਸੂਗਰ , ਯੂਰਿਕ ਐਸਿਡ, ਕੈਲਸ਼ੀਅਮ ਅਤੇ ਕਲੈਸਟਰੌਲ ਦੀ ਜਾਂਚ, ਡਾਕਟਰ ਮਨਪ੍ਰੀਤ ਸਿੰਘ ਚਾਵਲਾ ਦੀ ਟੀਮ ਵੱਲੋਂ ਇਲੈਕਟ੍ਰੋਹੋਮਿਓਪੈਥੀ ਕੈਂਪ ਅਤੇ ਡਾਕਟਰ ਮਨਪ੍ਰੀਤ ਸਿੰਘ ਸੀਹਰਾ ਐਮਡੀ ਵਲੋ ਜਨਰਲ ਓਪੀਡੀ ਦਾ ਕੈਂਪ ਲੱਗੇਗਾ। ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਲਾਇਨ ਕਲੱਬ ਜਗਰਾਓਂ ਮੇਨ ਦੇ ਪ੍ਰਧਾਨ ਲਾਇਨ ਅਮਰਿੰਦਰ ਸਿੰਘ ਵਲੋ ਅਪਨੇ ਲਾਇਨ ਦੋਸਤਾਂ ਨਾਲ ਇਹ ਵਿਸ਼ਾਲ ਕੈਂਪ ਦੀਆਂ ਤਿਆਰੀਆਂ ਬੜੇ ਜ਼ੋਰ ਸ਼ੋਰ ਨਾਲ ਕੀਤੀਆਂ ਜਾ ਰਹੀਆਂ ਹਨ, ਉਹਨਾਂ ਵਲੋ ਇਹ ਵੀ ਕਿਹਾ ਗਿਆ ਕਿ, ਵੱਧ ਤੋਂ ਵੱਧ ਵਿਅਕਤੀ ਇਸ ਕੈਂਪ ਵਿੱਚ ਆ ਕੇ ਲਾਹਾ ਲਵੋ। ਕਲੱਬ ਦੇ ਸੈਕਟਰੀ ਲਾਇਨ ਹਰਪ੍ਰੀਤ ਸਿੰਘ ਸੱਗੂ ਵਲੋ ਕਲੱਬ ਦੇ ਸਮੂਹ ਮੈਂਬਰ ਸਹਿਬਾਨ, ਗੁਰਦਵਾਰਾ ਬਾਬਾ ਵਿਸ਼ਵਕਰਮਾਂ ਜੀ, ਪੁਰਾਣਾ ਅੱਡਾ ਰਾਏਕੋਟ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਅਤੇ ਰਾਮਗੜ੍ਹੀਆ ਵੈਲਫੇਅਰ ਕੌਂਸਲ ਦੇ ਸਾਰੀ ਪ੍ਰਬੰਧਕੀ ਟੀਮ ਦਾ ਵੀ ਧੰਨਵਾਦ ਕੀਤਾ।