Home crime ਨਗਰ ਕੌਂਸਲ ਦਫ਼ਤਰ ਤੋਂ ਥੋੜ੍ਹੀ ਦੂਰੀ ’ਤੇ ਇੱਕ ਦੁਕਾਨਦਾਰ ਨੇ ਸੜਕ ’ਤੇ...

ਨਗਰ ਕੌਂਸਲ ਦਫ਼ਤਰ ਤੋਂ ਥੋੜ੍ਹੀ ਦੂਰੀ ’ਤੇ ਇੱਕ ਦੁਕਾਨਦਾਰ ਨੇ ਸੜਕ ’ਤੇ ਲਗਾਇਆ ਸਬਮਰਸੀਬਲ

43
0


ਈਓ ਨੇ ਕਿਹਾ ਕੋਈ ਜਾਣਕਾਰੀ ਨਹੀਂ, ਦੁਕਾਨਦਾਰ ਨੂੰ ਭੇਜਾਂਗੇ ਨੋਟਿਸ
ਜਗਰਾਓਂ, 7 ਜਨਵਰੀ ( ਜਗਰੂਪ ਸੋਹੀ, ਅਸ਼ਵਨੀ )-ਹਮੇਸ਼ਾਂ ਵਿਵਾਦਾਂ ਵਿੱਚ ਰਹਿਣ ਵਾਲੀ ਨਗਰ ਕੌਂਸਲ ਜਗਰਾਉਂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਦਾ ਕਾਰਨ ਇਹ ਹੈ ਕਿ ਨਗਰ ਕੌਂਸਲ ਦਫ਼ਤਰ ਤੋਂ ਥੋੜੀ ਦੂਰੀ ’ਤੇ ਇੱਕ ਵੱਡੇ ਨਾਮੀ ਦੁਕਾਨਦਾਰ ਨੇ ਆਪਣੀ ਦੁਕਾਨ ਦੇ ਬਾਹਰ ਸੜਕ ’ਤੇ ਖੁੱਲ੍ਹੇਆਮ ਸਬਮਰਸੀਬਲ ਪੰਪ ਬੋਰ ਕਰ ਲਿਆ ਅਤੇ ਨਗਰ ਕੌਂਸਲ ਘੂਕ ਸੁੱਤੀ ਰਹਿ ਗਈ। ਜਦੋਂ ਕਿ ਜਦੋਂ ਵੀ ਅਜਿਹੀ ਕੋਈ ਗਤੀਵਿਧੀ ਸ਼ਹਿਰ ਦੇ ਕਿਸੇ ਵੀ ਗਲੀ ਮੁਹੱਲੇ ਹੋਣੀ ਹੁੰਦੀ ਹੈ ਤਾਂ ਉਸਤੋਂ ਪਹਿਲਾਂ ਹੀ ਨਗਰ ਕੌਂਸਲ ਦਾ ਸਟਾਫ਼ ਉਥੇ ਹੁੰਮ ਹੁਮਾ ਕੇ ਪਹੁੰਚ ਜਾਂਦਾ ਹੈ ਪਰ ਇਥੇ ਨਗਰ ਕੌਂਸਲ ਦਫ਼ਤਰ ਤੋਂ ਥੋੜ੍ਹੀ ਦੂਰੀ ’ਤੇ ਹੀ ਕਈ ਦਿਨਾਂ ਤੱਕ ਸੜਕ ਤੇ ਖੁੱਲ੍ਹੇਆਮ ਦੁਕਾਨਦਾਰ ਨੇ ਬੋਰ ਕਰਵਾ ਕੇ ਸਬਮਰਸੀਬਲ ਲਗਾ ਲਿਆ ਅਤੇ ਨਗਰ ਕੌਂਸਲ ਨੂੰ ਕਈ ਦਿਨ ਚੱਲਦੇ ਰਹੇ ਇਸ ਕੰਮ ਦੀ ਕੋਈ ਜਾਣਕਾਰੀ ਨਹੀਂ ਮਿਲੀ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਨਗਰ ਕੌਂਸਲ ਦੇ ਸਮੂਹ ਅਧਿਕਾਰੀ ਅਤੇ ਕਈ ਕੌਂਸਲਰ ਦਿਨ ਵਿੱਚ ਕਈ ਵਾਰ ਇਸ ਸੜਕ ’ਤੇ ਚੱਕਰ ਲਗਾਉਂਦੇ ਹਨ। ਇਸ ਤੋਂ ਇਲਾਵਾ ਮੁਹੱਲਾ ਸ਼ਾਸਤਰੀ ਨਗਰ ਵਿੱਚ ਵੀ ਇੱਕ ਘਰ ਦੇ ਬਾਹਰ ਗਲੀ ਵਿੱਚ ਇਕ ਸਾਬਕਾ ਕੌਂਸਲਰ ਦੀ ਮੌਜੂਦਗੀ ਵਿਚ ਸਬਮਰਸੀਬਲ ਪੰਪ ਬੋਰ ਕੀਤਾ ਗਿਆ ਅਤੇ ਇਸ ਸਬੰਧੀ ਸੂਚਨਾ ਹੋਣ ਦੇ ਬਾਵਜੂਦ ਨਗਰ ਕੌਂਸਲ ਕੋਈ ਕਾਰਵਾਈ ਨਹੀਂ ਕਰ ਸਕੀ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਈ.ਓ ਸੁਖਦੇਵ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਗਰ ਕੌਂਸਲ ਦਫ਼ਤਰ ਨੇੜੇ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਦੇ ਬਾਹਰ ਸਬਮਰਸੀਬਲ ਪੰਪ ਦਾ ਬੋਰ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਸੋਮਵਾਰ ਨੂੰ ਦਫ਼ਤਰ ਆਉਣਗੇ ਅਤੇ ਉਸ ਦੁਕਾਨਦਾਰ ਨੂੰ ਨੋਟਿਸ ਭੇਜ ਕੇ ਪੁੱਛਗਿੱਛ ਕੀਤੀ ਜਾਵੇਗੀ।

LEAVE A REPLY

Please enter your comment!
Please enter your name here